





Total views : 5946449







Total views : 5946449ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੋਰ ਲੱਭਣਾ ਪੁਲਿਸ ਦੀ ਡਿਊਟੀ ਹੈ ਨਾ ਕਿ ਸ਼ਕਾਇਤ ਕਰਤਾ ਦੀ-ਡੀ.ਐਸ.ਪੀ ਸਿਟੀ
ਝਬਾਲ/ਬਾਰਡਰ ਨਿਊਜ ਸਰਵਿਸ
ਪਿੰਡ ਝਬਾਲ ਵਿਖੇ ਪੰਚਾਇਤ ਘਰ ਦੇ ਨਜਦੀਕ ਰਹਿੰਦੇ ਇਕ ਵਿਆਕਤੀ ਗੁਰਤੇਜ ਸਿੰਘ ਪੁੱਤਰ ਪ੍ਰਗਟ ਸਿੰਘ ਨੇ ਬੀ.ਐਨ.ਈ ਦਫਤਰ ਪਾਹੁੰਚ ਕੇ ਦੱਸਿਆ ਕਿ 24 ਸਤੰਬਰ ਨੂੰ ਦਿਨ ਦਿਹਾੜੇ ਵਕਤ ਕਰੀਬ ਇਕ ਵਜੇ ਹੋਈ ਚੋਰੀ ਜਿਸ ਵਿੱਚ ਚੋਰ ਸੋਨੇ ਦੇ ਜੇਵਰਾਤ ਉਸ ਸਮੇ ਚੋਰੀ ਕਰਕੇ ਲੈ ਗਏ ਸਨ ਜਦ ਉਹ ਪ੍ਰੀਵਾਰ ਸਮੇਤ ਕਿਸੇ ਕਿਧਰੇ ਰਿਸ਼ਤੇਦਾਰੀ ਵਿੱਚ ਗਏ ਹੋਏ ਸੀ, ਜਿਸ ਸਬੰਧੀ ਜਦ ਉਹ ਥਾਣਾਂ ਝਬਾਲ ਵਿਖੇ ਸ਼ਕਾਇਤ ਦਰਜ ਕਰਾਉਣ ਗਿਆ ਤਾਂ ਜਿਸ ਥਾਂਣੇਦਾਰ ਨੂੰ ਥਾਣਾਂ ਮੁੱਖੀ ਵਲੋ ਦਰਖਾਸਤ ਮਾਰਕ ਕੀਤੀ ਗਈ ਸੀ ਤਾਂ ਉਸ ਨੇ ਛੇ ਦਿਨ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਤਾਂ ਕੀ ਕਰਨੀ ਸੀ ਅਜੇ ਤੱਕ ਮੌਕਾ ਵੀ ਨਹੀ ਵੇਖਿਆ ਗਿਆ।
ਚੋਰੀ ਸਬੰਧੀ ਘਟਨਾ ਦਾ ਵੇਰਵਾ ਬਿਆਨ ਰਿਹਾ ਪੀੜਤ ਗੁਰਤੇਜ ਸਿੰਘ
ਮੁਨੀਮ ਵਜੋ ਕੰਮ ਕਰਦੇ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਕਰੀਬ ਤਿੰਨ ਲੱਖ ਰੁਪਏ ਦੇ ਚੋਰੀ ਹੋਏ ਜੇਵਰਾਤ ਨੂੰ ਲੈ ਕੇ ਉਹ ਕਾਫੀ ਚਿੰਤੁਤ ਹੈ, ਜਦੋਕਿ ੳਸ ਵਲੋ ਚੋਰੀ ਦੀ ਘਟਨਾ ਦੀਆਂ ਸੀ.ਸੀ.ਟੀ.ਵੀ ਦੀਆਂ ਫੁਟੋਜ ਵੀ ਪੁਲਿਸ ਨੂੰ ਦਿੱਤੀਆਂ ਗਈਆਂ ਹਨ ਪਰ ਪੁਲਿਸ ਵਲੋ ਕੋਈ ਕਾਰਵਾਈ ਨਹੀ ਕੀਤੀ ਗਈ ਅਤੇ ਨਾ ਹੀ ਕੋਈ ਐਫ.ਆਈ.ਆਰ ਜਾਂ ਰਪਟ ਤੱਕ ਦਰਜ ਨਹੀ ਕੀਤੀ ਗਈ ਹੈ।
ਸੀ.ਸੀ.ਟੀ.ਵੀ ‘ਚ ਕੈਦ ਹੋਈਆਂ ਚੋਰ ਦੀਆਂ ਤਸਵੀਰਾਂ
ਗੁਰਤੇਜ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਤਾਂ ਉਸ ਸਮੇ ਹੱਦ ਹੋ ਗਈ ਜਦ ਉਹ ਆਪਣੀ ਦਰਖਾਸਤ ਸਬੰਧੀ ਏ.ਐਸ.ਆਈ ਬਲਵਿੰਦਰ ਸਿੰਘ ਪਾਸ ਗਿਆ ਤਾਂ ਉਸ ਨੇ ਕਿਹਾ ਕਿ ਤੰੂ ਕੀ ਬਰੂਹਾਂ ਤੋੜ ਮਾਰੀਆ ਜਾਹ ਜਾਕੇ ਚੋਰ ਦਾ ਪਤਾ ਕਰਕੇ ਦੱਸ ਕਿਥੇ ਆ ਹੁਣੇ ਫੜ ਲਿਆਵਾਂਗੇ, ਸੀ.ਸੀ.ਟੀ.ਵੀ ਦੀਆਂ ਫੋਟੋਜ ਲੈ ਕੇ ਪਿੰਡ ਪਿੰਡ ਫਿਰਕੇ ਹੰਬ ਚੁੱਕੇ ਗੁਰਤੇਜ ਸਿੰਘ ਨੇ ਮੀਡੀਆ ਦਾ ਸਹਾਰਾ ਲੈਦਿਆ ਇਨਸਾਫ ਦੀ ਮੰਗ ਕੀਤੀ ਹੈ।
ਜਦੋ ਇਸ ਸਬੰਧੀ ਸਬੰਧਿਤ ਏ.ਐਸ.ਆਈ ਬਲਵਿੰਦਰ ਸਿੰਘ ਨਾਲ ਕੀਤੀ ਤਾਂ ਉਨਾਂ ਨੇ ਮੌਕਾ ਵੇਖਣ ਜਾਂ ਕੋਈ ਲਿਖਤੀ ਕਾਰਵਾਈ ਨਾ ਕੀਤੇ ਜਾਣ ਦੀ ਗੱਲ ਕਬੂਲ ਕਰਦਿਆ ਕਿ ਅਸੀ ਵੀ ਇੰਨਾ ਨਾਲ ਮਿਲਕੇ ਚੋਰ ਨੂੰ ਲੱਭਣ ਦੀ ਕੋਸ਼ਿਸ ਕਰ ਰਹੇ ਹਨ।
ਚੋਰ ਲੱਭਣਾ ਪੁਲਿਸ ਦੀ ਡਿਊਟੀ ਹੈ ਨਾ ਕਿ ਸ਼ਕਾਇਤ ਕਰਤਾ ਦੀ-ਡੀ.ਐਸ.ਪੀ ਸਿਟੀ
ਜਦੋ ਕਿ ਡੀ.ਐਸ.ਪੀ ਸਿਟੀ ਸ: ਸੁਖਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆ ਕਿ ਉਹ ਹੁਣ ਤੱਕ ਹੋਈ ਕਾਰਵਾਈ ਸਬੰਧੀ ਸਬੰਧਿਤ ਥਾਂਣੇਦਾਰ ਤੋ ਰਿਪੋਰਟ ਲੈਣਗੇ ।ਜਦੋਕਿ ਚੋਰ ਲੱਭਣਾ ਪੁਲਿਸ ਦੀ ਡਿਊਟੀ ਹੈ ਨਾ ਕਿ ਸ਼ਕਾਇਤ ਕਰਤਾ ਦੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-



