





Total views : 5915241







Total views : 5915241ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਸਿਆਣੇ ਕਹਿੰਦੇ ਹਨ ਕਿ ਤਾਕਤ ਦਾ ਨਸ਼ਾ ਕਿਸੇ ਸਮੇ ਵੀ ਤਾਕਤਵਰਾਂ ਨੂੰ ਝੁਕਾਅ ਸਕਦਾ ਹੈ, ਅਜਿਹਾ ਹੀ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਰਹੇ ਸ: ਲਾਲਜੀਤ ਸਿੰਘ ਭੁੱਲਰ ਜਿੰਨਾ ਦੀ ਸਤਾ ਦੇ ਗਲਿਆਰਿਆ ਵਿੱਚ ਤੂਤੀ ਬੋਲਦੀ ਸੀ ਅਤੇ ਜਿਹੜੀ ਪੁਲਿਸ ਕਿਸੇ ਸਮੇ ਉਨਾਂ ਨੂੰ ਸਲੂਟ ਮਾਰਦੀ ਉਸਨੇ ਹੀ ਗ੍ਰਿਫਤਾਰ ਕਰ ਲਿਆ ਹੈ।
ਲਾਲਜੀਤ ਸਿੰਘ ਭੁੱਲਰ ਤੇ ਉਨਾਂ ਦੇ ਪੀ.ਏ ਦਿਲਬਾਗ ਦੀ ਵੇਅਰਹਾਊਸ ਦੇ ਜਿਲਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖੁਦਕਸ਼ੀ ਮਾਮਲੇ ‘ਚ ਮੰਡੀ ਗੋਬਿੰਦਗੜ੍ਹ ਤੋ ਕੀਤੀ ਗਈ ਹੈ, ਜਿੰਨਾ ਉਪਰ ਉਨਾਂ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਸਮੇਤ ਪਰਸੋ ਦੇਰ ਰਾਤ ਅੰਮ੍ਰਿਤਸਰ ਦੇ ਥਾਣਾਂ ਰਣਜੀਤ ਅੇਵੀਨਿਊ ਵਿਖੇ ਜਿਲਾ ਮੈਨੇਜਰ ਰੰਧਾਵਾ ਨੂੰ ਖੁਦਕਸੀ ਕਰਨ ਲਈ ਮਜਬੂਰ ਕਰਨ ਦੇ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਸੀ।
ਲਾਲਜੀਤ ਭੁੱਲਰ ਦੇ ਨਾਲ ਪੀਏ ਦਿਲਬਾਗ਼ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਸੂਤਰਾਂ ਮੁਤਾਬਿਕ ਪੁਲਿਸ ਪਾਰਟੀ ਉਨਾਂ ਨੂੰ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਵੱਲ ਰਵਾਨਾ ਹੋ ਚੁੱਕੀ ਹੈ। ਜਿੰਨਾ ਨੂੰ ਤੈਅ ਸਮਾਂ ਸੀਮਾਂ ‘ਚ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਜਿਕਰਯੋਗ ਹੈ ਮ੍ਰਿਤਕ ਰੰਧਾਵਾ ਦੇ ਪ੍ਰੀਵਾਰ ਨੇ ਭੁੱਲ਼ਰ ਦੀ ਗ੍ਰਿਫਤਾਰੀ ਲਈ ਜਿਥੇ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ, ਉਥੇ ਇਹ ਮਾਮਲਾ ਅੱਜ ਲੋਕ ਸਭਾ ਵਿੱਚ ਕਾਂਗਰਸੀ ਸਾਂਸਦਾ ਤੇ ਭਾਜਪਾ ਦੇ ਕੇਦਰੀ ਮੰਤਰੀ ਰਣਨੀਤ ਸਿੰਘ ਬਿੱਟੂ ਵਲੋ ਵੀ ਉਠਾਇਆ ਜਿਸ ਦੇ ਜਵਾਬ ‘ਚ ਕੇਦਰੀ ਗ੍ਰਹਿ ਮੰਤਰੀ ਵਲੋ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ ਨੂੰ ਸੌਪੇ ਜਾਣ ਦਾ ਵਿਸ਼ਵਾਸ ਦੁਆਇਆ ਗਿਆ ਸੀ। ਜਿਸ ਕਰਕੇ ਸਮਝਿਆ ਜਾ ਰਿਹਾ ਹੈ ਕਿ ਜਾਂਚ ਪੰਜਾਬ ਪੁਲਿਸ ਦੇ ਹੱਥੌ ਖਿਸਕਦੀ ਵੇਖਕੇ ਹੀ ਇਹ ਗ੍ਰਿਫਤਾਰੀ ਕੀਤੀ ਗਈ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
