ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸ ਨੇ ਐਨ.ਡੀ.ਪੀ.ਐਸ ਐਕਟ ਦੇ 140 ਮਕੁੱਦਮਿਆ ‘ਚ ਫੜੇ ਨਸ਼ੀਲੇ ਪਦਾਰਥਾਂ ਨੂੰ ਕੀਤਾ ਅਗਨੀ ਭੇਟ

4946678
Total views : 5946617

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ 

 ਸ੍ਰੀ ਹਰਮਨਬੀਰ ਸਿੰਘ ਗਿੱਲ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ  ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਵੱਖ-ਵੱਖ ਮੁਕੱਦਮਿਆ ਵਿੱਚ ਬ੍ਰਾਮਦ ਮਾਲ ਨੂੰ ਨਸ਼ਟ ਕਰਨ ਲਈ ਨਿਯੁਕਤ ਡਰੱਗ ਡਿਸਪੋਜ਼ਲ ਕਮੇਟੀ, ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ,ਅੰਮ੍ਰਿਤਸਰ, ਸ੍ਰੀ ਜਯੰਤ ਪੁਰੀ, ਆਈ.ਪੀ.ਐਸ, ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਸ੍ਰੀ ਕਪਿਲ ਕੋਸ਼ਿਕ, ਪੀ.ਪੀ.ਐਸ, ਏ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਸਮੇਤ ਟੀਮ ਵੱਲੋਂ ਅੱਜ  ਖੰਨਾ ਪੇਪਰ ਮਿੱਲ ਵਿੱਖੇ ਆਪਣੀ ਦੇਖ-ਰੇਖ ਹੇਠ ਜਾਬਤੇ ਅਨੁਸਾਰ ਐਨ.ਡੀ.ਪੀ.ਐਸ ਐਕਟ ਅਧੀਨ 140 ਮੁਕੱਦਿਆਂ ਵਿੱਚ ਬ੍ਰਾਮਦ ਮਾਲ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ।

ਨਸ਼ਟ ਕੀਤੇ ਗਏ, ਮਾਲ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:- 1. ਹੈਰੋਇੰਨ 58 ਕਿਲੋ 618 ਗ੍ਰਾਮ 2. ਨਸ਼ੀਲੇ ਕੈਪਸੂਲ:-69,157 3. ਨਸ਼ੀਲਾ ਪਾਊਡਰ 328 ਕਿਲੋ 393ਗ੍ਰਾਮ 4 .ਭੂਕੀ 11 ਕਿਲੋ 710 ਗ੍ਰਾਮ 5. ਸਮੈਕ:-651 ਗ੍ਰਾਮ 6. ਚਰਸ:-06 ਕਿਲੋ 840 ਗ੍ਰਾਮ 7. ਨਸ਼ੀਲੇ ਇੰਨਜ਼ੈਕਸ਼ਨ:-70 8. ਗਾਂਜ਼ਾ:-90 ਗ੍ਰਾਮ-ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

ad
Share this News