





Total views : 5839833







Total views : 5839833ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
15 ਅਗਸਤ 2025 ਆਜ਼ਾਦੀ ਦਿਹਾੜੇ ਮੌਕੇ ਪੁਲਿਸ, ਹੋਮਗਾਰਡ, ਨਾਗਰਿਕ ਸੁਰੱਖਿਆ ਤੇ ਸੁਧਾਰ ਸੇਵਾਵਾਂ ਵਿਚ ਮੁਲਾਜ਼ਮਾਂ ਨੂੰ ਬਹਾਦੁਰੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿ ਏ.ਡੀ.ਜੀ.ਪੀ ਐੱਮਐੱਫ ਫਾਰੂਕ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਸਨਮਾਨ ਮਿਲੇਗਾ। ਇਸ ਤੋਂ ਇਲਾਵਾ ਸਬ-ਇੰਸਪੈਕਟਰ ਅਨਿਲ ਕੁਮਾਰ ਨੂੰ ਵੀ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਏ.ਡੀ.ਜੀ.ਪੀ ਐਫ .ਐਫ ਫਾਰੂਕੀ ਵੱਲੋਂ ਲਾਗਾਤਰ ਪੁਲਿਸ ਦੀ ਬੇਹਤਰੀ ਲਈ ਕੰਮ ਕੀਤਾ ਗਿਆ ਹੈ ਤੇ ਪਿਛਲੇ ਸਾਲ ਉਨ੍ਹਾਂ ਨੇ ਪੰਜਾਬ ਵਕਫ ਬੋਰਡ ਦੇ ਐਡਮਿਨੀਸਟ੍ਰੇਟਰ ਵਜੋਂ ਇਹ ਸਾਬਤ ਕੀਤਾ ਕਿ ਕਿਵੇਂ ਡੁੱਬ ਰਹੇ ਭ੍ਰਿਸ਼ਟ ਵਿਭਾਗ ਨੂੰ ਫਾਇਦੇ ਵਿਚ ਲਿਆ ਕੇ ਲੋਕਾਂ ਨੂੰ ਲਾਭ ਦਿੱਤਾ ਜਾ ਸਕਦਾ ਹੈ।
ਏ.ਡੀ.ਜੀ.ਪੀ ਐਫ .ਐਫ ਫਾਰੂਕੀ ਲਗਾਤਾਰ ਆਪਣੀ ਪੁਲਿਸਿੰਗ ਰਾਹੀਂ ਲੋਕਾਂ ਨੂੰ ਇਨਸਾਫ ਦਿਵਾ ਰਹੇ ਹਨ।
ਇਨ੍ਹੀਂ ਦਿਨੀਂ ਪੰਜਾਬ ਪੁਲਿਸ ਦੀ ਪਬਲਿਕ ਸ਼ਿਕਾਇਤ ਡਵੀਜ਼ਨ ਨੂੰ ਲੀਡ ਕਰ ਰਹੇ ਹਨ ਜੋ ਵੀ ਪੁਲਿਸ ਮੁਲਾਜ਼ਮ ਆਮ ਪਬਲਿਕ ਨੂੰ ਇਨਸਾਫ ਦੇਣ ਵਿਚ ਦੇਰੀ ਕਰਦਾ ਹੈ ਜਾਂ ਫਿਰ ਗਲਤ ਕੰਮ ਕਰਦੇ ਹਾ ਤਾਂ ਉਸ ਖਿਲਾਫ ਵਿਭਾਗੀ ਕਾਰਵਾਈ ਤੋਂ ਲੈ ਕੇ ਹਰ ਤਰ੍ਹਾਂ ਦੀ ਜਾਂਚ ਕੀਤੀ ਜਾਵੇਗੀ। ਫਾਰੂਕੀ ਅਸਲ ਵਿਚ ਪੰਜਾਬ ਪੁਲਿਸ ਦੇ ਅਕਸ ਨੂੰ ਬੇਹਤਰ ਬਣਾਉਣ ਲਈ ਕੰਮ ਕਰ ਰਹੇ ਹਨ।
ਜਿਸ ਤਰ੍ਹਾਂ ਫਾਰੂਕੀ ਲੋਕਾਂ ਨਾਲ ਡੀਲ ਕਰਦੇ ਹਨ ਉਨ੍ਹਾਂ ਨੂੰ ਆਪਣੇ ਸਾਹਮਣੇ ਬਿਠਾਉਂਦੇ ਹਨ ਤੇ ਉਨ੍ਹਾਂ ਦਾ ਦੁੱਖ ਸੁਣਦੇ ਹਨ ਤਾਂ ਜੋ ਵੀ ਪ੍ਰੇਸ਼ਾਨ ਵਿਅਕਤੀ ਹੁੰਦਾ ਹੈ ਉਹ ਉਸ ਦੇ ਆਫਿਸ ਤੋਂ ਖੁਸ਼ ਹੋ ਕੇ ਨਿਕਲਦਾ ਹੈ।ਉਨ੍ਹਾਂ ਨੇ BSF ਵਿਚ 3 ਸਾਲ ਤੱਕ ਕੰਮ ਕੀਤਾ ਹੈ ਉਨ੍ਹਾਂ ਨੇ ਡਰੱਗਸ ਤੇ ਅੱਵਾਦੀਆਂ ਨੂੰ ਫੜਨ ਦਾ ਕੰਮ ਕੀਤਾ ਹੈ, ਉਹ ਰਿਕਾਰਡ ਹੈ। ਇਸੇ ਤਰ੍ਹਾਂ ਸਬ-ਇੰਸਪੈਕਟਰ ਅਨਿਲ ਕੁਮਾਰ ਨੂੰ ਵੀ ਬੇਹਤਰੀਨ ਸੇਵਾਵਾਂ ਦੇ ਚੱਲਦੇ ਰਾਸ਼ਟਰਪਤੀ ਸਨਮਾਨ ਦਿੱਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
