ਮੀਡੀਆ ਨੇ ਜਗਾਇਆ ਸਿਹਤ ਵਿਭਾਗ ! ਮਿਲਾਵਟੀ ਤੇ ਗੈਰਮਿਆਰੀ ਮਠਿਆਈਆ ਸਬੰਧੀ ਪ੍ਰਕਾਸ਼ਿਤ ਖਬਰਾਂ ਤੋ ਬਾਅਦ ਫੂਡ ਸੇਫਟੀ ਟੀਮ ਨੇ ਝਬਾਲ ਖੇਤਰ ‘ਚ ਮਠਿਆਈਆ ਦੀਆਂ ਦੁਕਾਨਾਂ ਦਾ ਕੀਤਾ ਨਿਰੀਖਣ

4877868
Total views : 5839804

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਤਿੰਦਰ ਬੱਬਲਾ 

ਸਿਹਤ ਮੰਤਰੀ ਪੰਜਾਬ ਅਤੇ ਫੂਡ ਕਮਿਸ਼ਨਰ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਤੇ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਡਾ. ਸੁਖਬੀਰ ਕੌਰ ਡੀ. ਐਚ. ਓ. ਦੀ ਨਿਗਰਾਨੀ ਹੇਠ ਫੂਡ ਸੇਫਟੀ ਟੀਮ ਤਰਨ ਤਾਰਨ ਨੇ ਝਬਾਲ ਖੇਤਰ ਦੇ ਵੱਖ-ਵੱਖ ਫੂਡ ਆਉਟਲੈਟਾਂਤੇ ਮਿਠਾਈਆਂ ਦੀਆਂ ਦੁਕਾਨਾਂ ਦਾ ਨਿਰੀਖਣ ਕੀਤਾ।

 ਸਟ੍ਰੀਟ ਫੂਡ ਵਿਕਰੇਤਾਵਾਂ ਦਾ ਵੀ ਨਿਰੀਖਣ ਕੀਤਾ ਅਤੇ ਝਬਾਲ ਤਰਨ ਤਾਰਨ ਸੜਕ ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਜਾਂਚ ਕੀਤੀ। ਮਠਿਆਈਆਂਸੌਸ ਅਤੇ ਚਾਂਪਾਂ ਦੇ 5 ਸੈਂਪਲ ਲਏ ਅਤੇ ਇੱਕ ਸੁਧਾਰ ਨੋਟਿਸ ਵੀ ਦਿੱਤਾ।

ਖੇਤਰ ਦੇ ਸਾਰੇ ਐਫ. ਬੀ. ਓ. ਅਤੇ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਬਰਸਾਤ ਦੇ ਮੌਸਮ ਵਿੱਚ ਫੈਲਣ ਵਾਲੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਫਾਈ ਬਣਾਈ ਰੱਖਣ ਬਾਰੇ ਜਾਗਰੂਕ ਕੀਤਾ ਗਿਆ।

ਉਨ੍ਹਾਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਸਹੀ ਤਾਪਮਾਨ ਤੇ ਰੱਖਣ ਦੀ ਸਲਾਹ ਦਿੱਤੀ ਗਈ। ਡਾ. ਸੁਖਬੀਰ ਕੌਰ ਨੇ ਸਾਰੇ ਐਫ. ਬੀ. ਓ. ਦੇ ਨਾਲ-ਨਾਲ ਖਪਤਕਾਰਾਂ ਨਾਲ ਭੋਜਨ ਦੀ ਖਰਾਬੀ ਨੂੰ ਘਟਾਉਣ ਲਈ  ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਸੰਦੇਸ਼ ਸਾਂਝਾ ਕੀਤਾ, ਕਿ  ਭੋਜਨ ਅਤੇ  ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਬਰਬਾਦ ਨਾ ਕੀਤਾ ਜਾਵੇ ਅਤੇ ਕੋਸ਼ਿਸ਼ ਕੀਤੀ ਜਾਵੇ, ਕਿ ਇਹ ਲੋੜਵੰਦਾਂ ਦੇ ਮੂੰਹਾਂ ਤੱਕ ਪਹੁੰਚੇ।ਐਫ. ਬੀ. ਓਜ਼. ਨੂੰ ਸਾਡੇ ਸਰੋਤਾਂ ਦੀ ਸੰਭਾਲ ਮਹੱਤਵਪੂਰਨ ਹੋਣ ਕਰਕੇ ਵਰਤੇ ਹੋਏ ਖਾਣਾ ਪਕਾਉਣ ਵਾਲੇ ਤੇਲ ਨੂੰ ਰੀਪਰਪਸ (ਡੀਜ਼ਲ ਬਣਾਉਣ ਵਾਸਤੇ) ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News