





Total views : 5946741







Total views : 5946741ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ, ਦਇਆ ਸਿੰਘ
ਇੰਸਪੈਕਟਰ ਦੀਪਕ ਕੁਮਾਰ ਸ਼ਰਮਾ, ਖੁਫੀਆ ਵਿਭਾਗ, ਪੰਜਾਬ ਵਿੱਖੇ ਤਾਇਨਾਤ ਹਨ। ਪੰਜਾਬ ਪੁਲਿਸ ਲਈ ਬੜੀ ਫਕਰ ਦੀ ਗੱਲ ਹੈ ਕਿ ਇੰਸਪੈਕਟਰ ਦੀਪਕ ਕੁਮਾਰ ਸ਼ਰਮਾ ਨੂੰ 15 ਅਗਸਤ,2025 ਤੇ ਸਨਮਾਨਿਤ ਕਰਦੇ ਹੋਏ, “ਸ਼ਾਨਦਾਰ ਸੇਵਾ ਲਈ ਰਾਸ਼ਟਰਪਤੀ ਮੈਡਲ” ਨਾਲ ਨਿਵਾਜ਼ਿਆ ਗਿਆ ਹੈ। ਇਹ ਮੈਡਮ 20 ਸਾਲ ਦੀ ਪੁਲਿਸ ਵਿਭਾਗ ਵਿੱਚ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਡਿਊਟੀ ਨਿਭਾਉਂਣ ਉਪਰੰਤ ਗ੍ਰਹਿ ਮੰਤਰਾਲਾਂ, ਭਾਰਤ ਸਰਕਾਰ ਵਲੋ ਜਾਰੀ ਕੀਤਾ ਜਾਂਦਾ ਹੈ।
ਪੰਜਾਬ ਪੁਲਿਸ ਦੇ ਇੰਸਪੈਕਟਰ ਦੀਪਕ ਕੁਮਾਰ ਸ਼ਰਮਾ, ਗੁਰੂ ਨਗਰੀ, ਸ੍ਰੀ ਅੰਮ੍ਰਿਸਤਰ ਸਾਹਿਬ ਦੇ ਵਸਨੀਕ ਹਨ ਅਤੇ ਇਹਨਾਂ ਦੇ ਪਿਤਾ ਜੀ ਸ੍ਰੀ ਓਮ ਦੱਤ ਸ਼ਰਮਾ ਮਹਿਕਮਾਂ ਪੰਜਾਬ ਪੁਲਿਸ ਵਿੱਚ 37 ਸਾਲ ਸੇਵਾ ਨਿਭਾਉਂਣ ਉਪਰੰਤ ਅਸਿਸਟੈਂਟ ਸਬ- ਇੰਸਪੈਕਟਰ ਦੇ ਰੈਂਕ ਤੋਂ ਸੇਵਾ ਮੁਕਤ ਹੋਏ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
