ਮੋਹਾਲੀ ਕੋਰਟ ਨੇ ਬਿਕਰਮ ਮਜੀਠੀਆ ਦਾ ਵਧਾਇਆ 4 ਦਿਨਾਂ ਪੁਲਿਸ ਰਿਮਾਂਡ

4947099
Total views : 5947162

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਮੋਹਾਲੀ/ਬਾਰਡਰ ਨਿਊਜ ਸਰਵਿਸ

ਮੋਹਾਲੀ ਅਦਾਲਤ ਦੇ ਵੱਲੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਦੇ ਰਿਮਾਂਡ ਵਿੱਚ ਵਾਧਾ ਕੀਤਾ ਗਿਆ ਹੈ। ਦਰਅਸਲ, ਵਿਜੀਲੈਂਸ ਵਲੋਂ ਗ੍ਰਿਫਤਾਰ ਕੀਤੇ ਗਏ ਮਜੀਠੀਆ ਨੂੰ ਪਹਿਲਾਂ 7 ਦਿਨਾਂ ਦੇ ਰਿਮਾਂਡ ਤੇ ਰੱਖਿਆ ਗਿਆ ਸੀ ਅਤੇ ਅੱਜ ਦੁਬਾਰਾ ਕੋਰਟ ਦੇ ਵਿੱਚ ਮਜੀਠੀਆ ਦੀ ਪੇਸ਼ੀ ਵਿਜੀਲੈਂਸ ਵਲੋਂ ਕਰਵਾਈ ਗਈ। ਵਿਜੀਲੈਂਸ ਨੂੰ ਮਜੀਠੀਆ ਦਾ ਚਾਰ ਦਿਨਾਂ ਦਾ ਹੋਰ ਰਿਮਾਂਡ ਮਿਲਿਆ ਹੈ।

ਸ਼ਿਮਲਾ ਅਤੇ ਮਜੀਠਾ ‘ਚ ਕੀਤੀ ਗਈ ਜਾਂਚ ਦੇ ਦੌਰਾਨ ਮਜੀਠੀਆ ਨੇ  ਨਹੀਂ ਕੀਤਾ ਸਹਿਯੋਗ- ਸਰਕਾਰੀ ਵਕੀਲ

ਉਥੇ ਹੀ ਸਰਕਾਰ ਦੇ ਵਕੀਲ ਪ੍ਰੀਤ ਇੰਦਰਪਾਲ ਸਿੰਘ ਨੇ ਕਿਹਾ ਕਿ ਮਜੀਠੀਆ ਨੂੰ ਗੋਰਖਪੁਰ ਵੀ ਪੁਲਿਸ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਮਜੀਠੀਆ ਨੇ ਵਿਜੀਲੈਂਸ ਟੀਮ ਨੂੰ ਗੁੰਮਰਾਹ ਕੀਤਾ। ਸਰਕਾਰ ਦੇ ਵਕੀਲ ਨੇ ਦਾਅਵਾ ਕੀਤਾ ਕਿ, ਸ਼ਿਮਲਾ ਅਤੇ ਮਜੀਠਾ ‘ਚ ਕੀਤੀ ਗਈ ਜਾਂਚ ਦੇ ਦੌਰਾਨ ਮਜੀਠੀਆ ਨੇ ਸਹਿਯੋਗ ਨਹੀਂ ਕੀਤਾ।  ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ, ਸ਼ਿਮਲਾ ਵਿੱਚ 402 ਹੈਕਟੇਅਰ ਬੇਨਾਮੀ ਜਾਇਦਾਦ ਦਾ ਪਤਾ ਲੱਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News