





Total views : 5895193







Total views : 5895193ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਬਾਰਡਰ ਨਿਊਜ ਸਰਵਿਸ
ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਘਰ ’ਤੇ ਵਿਜੀਲੈਂਸ ਰੇਡ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਡਿਊਟੀ ਵਿਚ ਵਿਘਨ ਪਾਉਣ ਲਈ ਮਜੀਠੀਆ ਤੇ ਸਮਰਥਕਾਂ ਖਿਲਾਫ ਡੀ ਡੀ ਆਰ ਦਰਜ ਕੀਤੀ ਗਈ ਹੈ। ਇਹ ਡੀ ਡੀ ਆਰ ਸਿਵਲ ਲਾਈਨ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਹੈ। ਮੁੱਢਲੀ ਪੜਤਾਲ ਵਿਚ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਡੀ ਡੀ ਆਰ ਨੂੰ ਐਫ ਆਈ ਆਰ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਦਰਜ ਕਰਾਈ ਆਪਣੀ ਰਿਪੋਰਟ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ ਲਾਇਆ ਹੈ ਕਿ ਰੇਡ ਦੌਰਾਨ ਮਜੀਠੀਆ ਦੇ ਭੜਕਾਉਣ ’ਤੇ ਉਹਨਾਂ ਦੇ ਸਮਰਥਕਾਂ ਨੇ ਟੀਮ ’ਤੇ ਹਮਲਾ ਕੀਤਾ ਤੇ ਧੱਕਾਮੁੱਕੀ ਕੀਤੀ।ਇਸ ਦੌਰਾਨ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਵਿਜੀਲੈਸ਼ ਦੀ ਟੀਮ ਵਲੋ ਅੰਮ੍ਰਿਤਸਰ ਦੇ ਇਕ ਹੋਰ ਸਾਬਕਾ ਅਕਾਲੀ ਮੰਤਰੀ ਦੇ ਘਰ ਵੀ ਰੇਡ ਕੀਤੀ ਗਈ ਹੈ।ਅਤੇ ਬਿਕਰਮ ਸਿੰਘ ਮਜੀਠੀਆ ਦੇ ਕਈ ਹੋਰ ਨਜਦੀਕੀ ਵੀ ਵਿਜੀਲੈਸ ਦੀ ਰਡਾਰ ‘ਤੇ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-