‘ਆਪ’ ਨੇ ਮੌਜੂਦਾ ਵਧਾਇਕ ਕੰਵਰਵਿਜੈਪ੍ਰਤਾਪ ਨੂੰ 5 ਸਾਲ ਲਈ ਪਾਰਟੀ ਚੋ ਕੀਤਾ ਬਾਹਰ

4946771
Total views : 5946741

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬੀ.ਐਨ.ਈ ਬਿਊਰੋ

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਹਲਕਾ ਉਤਰੀ ਅੰਮ੍ਰਿਤਸਰ ਤੋ ਆਪਣੇ ਵਧਾਇਕ ਤੇ ਸਾਬਕਾ ਆਈ.ਜੀ ਕੰਵਰਵਿਜੈਪ੍ਰਤਾਪ ਸਿੰਘ ਵਿਰੁੱਧ ਵੱਡੀ ਕਾਰਵਾਈ ਕਰਦਿਆ

ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲਗਾਕੇ 5 ਸਾਲ ਲਈ ਪਾਰਟੀ ਵਿੱਚੋ ਕੱਢ ਦਿੱਤਾ ਗਿਆ ਹੈ। ਦੱਸ ਦਈਏ ਕਿ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਕਾਰਵਾਈ ਉਤੇ ਸਵਾਲ ਉਠਾਉਣਾ ਮੌਜੂਦਾ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ  ਲਈ ਮਹਿੰਗਾ ਸਾਬਤ ਹੋਇਆ  ਹੈ।ਉਨ੍ਹਾਂ ਨੇ  ਮਜੀਠੀਆ ਵਿਰੁੱਧ ਕਾਰਵਾਈ ਉਤੇ ਸਵਾਲ ਚੁੱਕੇ ਸਨ।ਅਤੇ ‘‘ ਕਿਹਾ ਸੀ ਕਿ ਜਦੋਂ ਮਜੀਠੀਆ ਜੇਲ੍ਹ ਵਿਚ ਸੀ ਤਾਂ ਮਾਨ ਸਰਕਾਰ ਨੇ ਪੁੱਛਗਿੱਛ ਨਹੀਂ ਕੀਤੀ ਅਤੇ ਜ਼ਮਾਨਤ ਕਰਵਾ ਦਿੱਤੀ। ਪਰਿਵਾਰ ਦੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ। ਭਾਵੇਂ ਉਹ ਨੇਤਾ ਹੋਵੇ, ਅਭਿਨੇਤਾ ਹੋਵੇ, ਅਮੀਰ ਹੋਵੇ ਜਾਂ ਗਰੀਬ ਹੋਵੇ, ਦੋਸਤ ਹੋਵੇ ਜਾਂ ਦੁਸ਼ਮਣ। ਤੜਕੇ ਕਿਸੇ ਦੇ ਘਰ ਉਤੇ ਰੇਡ ਮਾਰਨਾ ਨੀਤੀ ਦੇ ਖਿਲਾਫ਼ ਹੁੰਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News