ਅੰਮ੍ਰਿਤਸਰ ਵਿਖੇ ਇੰਦਰਜੀਤ ਸਿੰਘ ਬਾਸਰਕੇ ਦੇ ਗ੍ਰਹਿ ਵਿਖੇ ਪਹੁੰਚੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਰਿਟ.ਆਈ. ਏ, ਐੱਸ

4878231
Total views : 5840562

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ / ਮਿੱਕੀ ਗੁਮਟਾਲਾ  

ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਰਿਟ.ਆਈ ਏ ਐੱਸ ਨੇ ਅਜ ਅੰਮ੍ਰਿਤਸਰ ਵਿਖੇ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਦੇ ਗ੍ਰਹਿ ਵਿਖੇ ਪਹੁੰਚੇ ਜਿਥੇ ਚੇਅਰਮੈਨ ਬਾਸਰਕੇ ਅਤੇ ਉਨਾਂ ਦੇ ਸਾਥੀਆ ਜੋਗਿੰਦਰ ਸਿੰਘ ਅਦਲੀਵਾਲ, ਅਮਨਦੀਪ ਸਿੰਘ ਬਾਸਰਕੇ,ਜਸਬੀਰ ਸਿੰਘ ਸੰਧੂ,ਪ੍ਰਿੰਸੀਪਲ ਰਣਜੀਤ ਸਿੰਘ ਰਾਣਾ,ਅਸ਼ੋਕ ਸ਼ਰਮਾਂ,ਕਰਮਜੀਤ ਸਿੰਘ ਬਾਸਰਕੇ ,ਅਵਤਾਰ ਸਿੰਘ ਛੀਨਾਂ,ਸੁਖਵਿੰਦਰ ਸਿੰਘ ਖਾਲਸਾ ਕਾਲਜ, ਸੁਖਦੇਵ ਸਿੰਘ ਬੋਪਾਰਾਏ ਆਦਿ ਨੇ ਜੋਰਦਾਰ ਸਵਾਗਤ ਕੀਤਾ ।

ਪੰਜਾਬ ਭਾਜਪਾ ਆ ਰਹੀਆ ਵਿਧਾਨ ਸਭਾ ਚੌਣਾਂ ਦੌਰਾਨ ਇਕੱਲਿਆਂ ਸਰਕਾਰ ਬਣਾਏਗੀ.-ਬਾਸਰਕੇ,ਰਾਜੂ

ਇਸ ਮੋਕੇ ਚੇਅਰਮੈਨ ਬਾਸਰਕੇ ਅਤੇ ਰਾਜੂ ਨੇ ਕੁਝ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਇਹ ਮੁਲਾਕਾਤ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਮੋਦੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਘਰ ਘਰ ਪਹੁੰਚਾਉਣ ਲਈ ਵਿਚਾਰ ਚਰਚਾ ਕੀਤੀ ਗਈ ਹੈ ਉਨਾਂ ਕਿਹਾ ਕਿ ਆ ਰਹੀਆ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਇਕੱਲਿਆਂ ਚੋਣਾ ਲੜੇਗੀ ਅਤੇ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀ ਕੀਤਾ ਜਾਵੇਗਾ ।
ਬਾਸਰਕੇ ਤੇ ਰਾਜੂ ਨੇ ਕਿਹਾ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੇ ਇਕੱਲਿਆ ਪਾਰਲੀਮੈਂਟ ਚੋਣਾਂ ਲੜਕੇ ਆਪਣੇ ਵੋਟ ਪ੍ਰਤੀਸ਼ਤ ਵਿਚ ਕਾਫੀ ਵਾਧਾ ਕੀਤਾ ਹੈ ਜਿਸ ਤੋ ਇਹ ਸਪੱਸ਼ਟ ਹੁੰਦਾ ਹੈ ਕਿ ਆ ਰਹੀਆ ਪੰਜਾਬ ਵਿਧਾਨ ਸਭਾ 2027 ਦੀਆ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਇਕੱਲਿਆ ਸਰਕਾਰ ਬਣਾਉਣ ਜਾ ਰਹੀ ਹੈ  । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News