ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘਿਰੀ ਐਸ.ਐਚ.ਓ ਸੁਨੀਤਾ ਬਾਵਾ ਨੂੰ ਮਹਿਕਮੇ ਨੇ ਪੱਕੇ ਪੈਰੀ ਘਰ ਤੋਰਿਆ ! ਐਸ.ਐਸ.ਪੀ ਨੇ ਬਰਖਾਸਤੀ ਦੇ ਹੁਕਮ ਕੀਤੇ ਜਾਰੀ-ਵਿਜੀਲੈਂਸ ਨੇ 50000 ਰੁਪਏ ਰਿਸ਼ਵਤ ਲੈਦਿਆਂ ਫੜੀ ਸੀ ਰੰਗੇ ਹੱਥੀ

4947338
Total views : 5947476

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਮੋਗਾ /ਬਾਰਡਰ ਨਿਊਜ ਸਰਵਿਸ

ਮੋਗਾ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਵੱਡੀ ਕਾਰਵਾਈ ਕਰਦਿਆਂ ਇੰਸਪੈਕਟਰ ਸੁਨੀਤਾ ਬਾਵਾ ਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਕਾਰਵਾਈ 50,000 ਰੁਪਏ ਦੀ ਰਿਸ਼ਵਤ ਦੇ ਮਾਮਲੇ ‘ਚ ਕੀਤੀ ਗਈ ਹੈ। ਫਰੀਦਕੋਟ ਰੇਂਜ ਦੀ ਆਈ.ਜੀ.ਪੀ. ਨਿਲਾੰਬਰੀ ਜਗਦਲੇ ਨੇ ਉਸ ਦੀ ਬਰਖ਼ਾਸਤਗੀ ਦੇ ਹੁਕਮ ਜਾਰੀ ਕੀਤੇ ਹਨ।

ਦੱਸ ਦੇਈਏ ਕਿ SHO ਸੁਨੀਤਾ ਬਾਵਾ 50 ਹਜ਼ਾਰ ਦੀ ਰਿਸ਼ਵਤ ਲੈਂਦੇ ਫੜੀ ਗਈ ਸੀ। ਗ੍ਰਿਫਤਾਰੀ ਦੌਰਾਨ ਲੇਡੀ ਐੱਸਐੱਚਓ ਨੇ ਮੀਡੀਆ ਨੂੰ ਕਿਹਾ ਸੀ ‘All is Well… ਨਿਊ ਚੈਪਟਰ ਆਫ ਲਾਈਫ ਇਜ਼ ਸਟਾਰਟੇਜ।’ ਬੁੱਧਵਾਰ ਨੂੰ ਕੋਰਟ ਵਿਚ ਪੇਸ਼ੀ ਦੌਰਾਨ ਸੁਨੀਤਾ ਬਾਵਾ ਦੇ ਤੇਵਰ ਨਰਮ ਪੈ ਗਏ, ਮੂੰਹ ਢਕ ਕੇ ਪਹੁੰਚੀ ਤੇ ਰਿਮਾਂਡ ਮਗਰੋਂ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।ਮਹਿਲਾ ਅਧਿਕਾਰੀ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਵਿਜੀਲੈਂਸ ਬਿਊਰੋ ਹੁਣ ਇਸ ਮਾਮਲੇ ਸਬੰਧੀ ਉਸ ਤੋਂ ਪੁੱਛਗਿੱਛ ਕਰੇਗਾ। ਵਿਜੀਲੈਂਸ ਇਸ ਸਮੇਂ ਉਸ ਦੇ ਮੋਬਾਈਲ ਫੋਨ, ਸੰਪਰਕਾਂ, ਸੰਭਾਵੀ ਵਿਚੋਲਿਆਂ ਅਤੇ ਜਾਇਦਾਦ ਦੇ ਰਿਕਾਰਡ ਦੀ ਜਾਂਚ ਕਰ ਰਹੀ ਹੈ।

ਵਿਜੀਲੈਂਸ ਬਿਊਰੋ ਮੁਤਾਬਕ ਉਸ ਨੂੰ 26 ਸਤੰਬਰ ਦੀ ਰਾਤ ਨੂੰ ਹੋਮ ਗਾਰਡ ਜਵਾਨ ਗੁਰਅਵਤਾਰ ਸਿੰਘ ਦੇ ਨਾਲ 50,000 ਰੁਪਏ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਫਸਾਉਣ ਦੀ ਧਮਕੀ ਦੇ ਤਹਿਤ ਰਿਸ਼ਵਤ ਮੰਗੀ ਜਾ ਰਹੀ ਸੀ।

ਇਸ ਮਾਮਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਸੁਨੀਤਾ ਬਾਵਾ ਅਤੇ ਉਸ ਦੇ ਪਰਿਵਾਰ ਨਾਲ ਸਬੰਧਤ ਜਾਇਦਾਦ ਦੇ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ। ਉਸ ਦੇ ਨਾਮ ਜਾਂ ਉਸ ਦੇ ਪਰਿਵਾਰ ਦੇ ਨਾਮ ‘ਤੇ ਰਜਿਸਟਰਡ ਜਾਇਦਾਦਾਂ, ਜਿਸ ਵਿੱਚ ਘਰ, ਪਲਾਟ ਅਤੇ ਵਪਾਰਕ ਜਾਇਦਾਦਾਂ ਸ਼ਾਮਲ ਹਨ, ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News