





Total views : 5600622








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਆਈ ਪੀ ਐਸ ਮਨਿੰਦਰਪਾਲ ਸਿੰਘ ਵੱਲੋ ਨਸਿਆ ਵਿਰੁੱੱਧ ਚਲਾਈ ਮੁਹਿੰਮ ਤਹਿਤ ਪੁਲਿਸ ਥਾਣਾ ਕੱਥੂਨੰਗਲ ਦੇ ਮੁੱਖ ਅਫਸਰ ਸਤਪਾਲ ਸਿੰਘ ਦੀਆ ਹਦਾਇਤਾਂ ਅਨੁਸਾਰ ਪੁਲਿਸ ਚੌਕੀ ਚਵਿੰਡਾ ਦੇਵੀ ਦੇ ਇੰਚਾਰਜ ਅਮਨਜੀਤ ਸਿੰਘ ਤੇ ਏ ਐਸ ਆਈ ਅਜੀਤ ਸਿੰਘ ਵੱਲੋ ਪੁਲਿਸ ਪਾਰਟੀ ਨਾਲ ਗਸਤ ਕਰ ਰਹੇ ਸਨ ਤਾ ਦੋ ਵਿਅਕਤੀ ਸੱਕੀ ਹਾਲਤ ‘ਚ ਪੈਦਲ ਆ ਰਹੇ ਸਨ ਤੇ ਉਨਾਂ ਕੋਲ ਇੱਕ ਲਿਫਾਫਾ ਸੀ ਜਦੋ ਉਨਾਂ ਨੂੰ ਰੋਕਣ ਦੀ ਕੋਸਿਸ ਕੀਤੀ ਤਾ ਉਨਾਂ ਪਿੱਛੇ ਭੱਜਣ ਦੀ ਕੋਸਿਸ ਕੀਤੀ।
ਪੁਲਿਸ ਵੱਲੋ ਉਕਤ ਵਿਅਕਤੀਆਂ ਦੀ ਤਲਾਸੀ ਲੈਣ ਤੇ ਲਿਫਾਫੇ ਵਿਚੋ ਹੀਰੋਇਨ ਬਰਾਮਦ ਕੀਤੀ ਗਈ। ਪੁਲਿਸ ਵੱਲੋ ਗ੍ਰਿਫਤਾਰ ਕੀਤੇ ਉਕਤ ਵਿਅਕਤੀਆਂ ਦੀ ਸਨਾਖਤ ਦਲੇਰ ਸਿੰਘ ਉਰਫ ਦਲੇਰਾ ਤੇ ਅਜੈਪਾਲ ਸਿੰਘ ਉਰਫ ਗੋਲੀ ਦੋਵੇ ਵਾਸੀ ਬਾਬੋਵਾਲ ਵਜੋ ਪਛਾਣ ਹੋਈ ਹੈ। ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ। ਇਸ ਮੌਕੇ ਚੋਂਕੀ ਇੰਚਾਰਜ ਚਵਿੰਡਾ ਦੇਵੀ ਅਮਨਜੀਤ ਸਿੰਘ, ਏ ਐਸ ਆਈ ਅਜੀਤ ਸਿੰਘ, ਏ ਐਸ ਆਈ ਬਿਕਰਮਜੀਤ ਸਿੰਘ, ਐਸ ਸੀ ਗੁਰਜੀਤ ਸਿੰਘ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-