ਖਾਲਸਾ ਕਾਲਜ ਨਰਸਿੰਗ ਵੱਲੋਂ ਟੀ. ਬੀ. ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

4731371
Total views : 5600627

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

¸ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਟੀ. ਬੀ. ਨਾਲ ਸਬੰਧਿਤ ਮੁੱਦਿਆਂ ਸਬੰਧੀ ਜਾਗ੍ਰਿਤ ਕਰਨ ਲਈ ਟੀ. ਬੀ. ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ‘ਹਾਂ! ਅਸੀ ਟੀ ਬੀ ਨੂੰ ਖਤਮ ਕਰ ਸਕਦੇ ਹਾਂ’ ਵਿਸ਼ੇ ’ਤੇ ਸਿਹਤ ਕੇਂਦਰਾਂ ਛੇਹਰਟਾ, ਨਰਾਇਣਗੜ੍ਹ ਅਤੇ ਰਣਜੀਤ ਐਵੀਨਿਊ ਵਿਖੇ ਉਕਤ ਪ੍ਰੋਗਰਾਮ ਉਲੀਕਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਟੀ. ਬੀ. ਨਾਲ ਸਬੰਧਿਤ ਵੱਖ-ਵੱਖ ਪੋਸਟਰਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ।

ਇਸ ਮੌਕੇ ਪ੍ਰਿੰ: ਡਾ: ਅਮਨਪ੍ਰੀਤ ਕੌਰ ਅਤੇ ਕਮਿਊਨਿਟੀ ਹੈਲਥ ਨਰਸਿੰਗ ਵਿਭਾਗ ਦੀ ਟੀਮ ਦੀ ਯੋਗ ਅਗਵਾਈ ਹੇਠ ਸਿਹਤ ਕੇਂਦਰਾਂ ਦੇ ਮੈਡੀਕਲ ਓ. ਪੀ. ਡੀ. ਖੇਤਰ ’ਚ ਬੀ. ਐੱਸਸੀ (ਐੱਨ.) 5ਵੇਂ ਸਮੈਸਟਰ, ਪੋਸਟ ਬੇਸਿਕ ਦੂਜੇ ਸਾਲ ਅਤੇ ਜੀ. ਐੱਨ. ਐੱਮ. ਪਹਿਲੇ ਸਾਲ ਦੇ ਵਿਦਿਆਰਥੀਆਂ ਵੱਲੋਂ ਪੋਸਟਰ ਪ੍ਰਦਰਸ਼ਨੀ ਲਗਾਈ ਗਈ। ਜਿਸ ’ਚ ਉਨ੍ਹਾਂ ਨੇ ਟੀ. ਬੀ., ਇਸਦੇ ਕਾਰਨਾਂ, ਟੀ. ਬੀ. ਦੇ ਲੱਛਣਾਂ ਅਤੇ ਰੋਕਥਾਮ ਦੇ ਉਪਾਵਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਦੌਰਾਨ ਸੀ. ਐਚ. ਸੀ. ਨਰਾਇਣਗੜ੍ਹ ਮੈਡੀਕਲ ਅਫ਼ਸਰ ਡਾ: ਵਾਲੀਆ, ਮੈਡੀਕਲ ਅਫ਼ਸਰ ਡਾ: ਮਨਦੀਪ ਸਿੰਘ ਅਤੇ ਡਾ: ਮਾਨਵ (ਡੌਟਸ ਇੰਚਾਰਜ) ਪੀ. ਐੱਚ. ਸੀ., ਛੇਹਰਟਾ, ਡਾ: ਕੁਲਦੀਪ ਕੌਰ ਮੈਡੀਕਲ ਅਫਸਰ, ਸੈਟੇਲਾਈਟ ਹਸਪਤਾਲ, ਨਰਾਇਣਗੜ੍ਹ ਅਤੇ ਹੋਰ ਸਟਾਫ਼ ਹਾਜ਼ਰ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News