ਅੰਮ੍ਰਿਤਸਰ ‘ਚ ਬੀਤੇ ਦਿਨ ਹੋਏ ਸੋਨੂੰ ਮੋਟੇ ਤੇ ਬਜੁਰਗ ਮਹਿਲਾ ਦੇ ਹੋਏ ਕਤਲਾਂ ਦੇ ਮਾਮਲੇ ਨੂੰ ਕੁਝ ਹੀ ਘੰਟਿਆ ਅੰਦਰ ਟਰੇਸ ਕਰਕੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ

4730028
Total views : 5598544

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
ਬੀਤੇ ਦਿਨ ਸੋਨੂੰ ਮੋਟਾ ਨਾਮ ਦੇ ਇਕ ਵਿਆਕਤੀ ਅਤੇ ਇਕ 70 ਸਾਲਾਂ ਮਹਿਲਾ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਵਲੋ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਅੰਗਦਦੀਪ ਸਿੰਘ ਵਾਸੀ ਅੰਤਰਜ਼ਾਮੀ ਕਲੋਨੀ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਮਿਤੀ 29-04-2025 ਦੀ ਸ਼ਾਮ 03.30 ਵਜੇ ਆਪਣੇ ਦੋਸਤ ਰਵਨੀਤ ਸਿੰਘ ਉਰਫ ਸੋਨੂੰ ਮੋਟਾ ਨਾਲ ਉਸਦੀ ਐਕਟਿਵਾ ਪਰ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਵਿੱਖੇ ਮੱਥਾ ਟੇਕਣ ਤੋ ਬਾਅਦ ਬਾਅਦ ਦੋਵੇਂ ਐਕਟਿਵਾ ਤੇ ਸਵਾਰ ਹੋ ਕੇ ਵਾਪਸ ਘਰ ਨੂੰ ਚਲ ਪਏ ਅਤੇ ਐਕਟਿਵਾ ਰਵਨੀਤ ਸਿੰਘ ਉਰਫ ਸੋਨੂੰ ਮੋਟਾ ਚਲਾ ਰਿਹਾ ਸੀ, ਉਹ ਪਿਛੇ ਬੈਠਾ ਸੀ ਜਦੋ ਕਾਠੀਆ ਵਾਲਾ ਬਜ਼ਾਰ ਨੂੰ ਆ ਰਹੇ ਸੀ ਤਾ ਵਕਤ ਕਰੀਬ 04.30 ਦਾ ਹੋਵੇਗਾ ਕਿ ਸਾਹਮਣੇ ਤੋ ਦੋ ਮੋਨੇ ਨੋਜਵਾਨ ਐਕਟਿਵਾ ਸਵਾਰ ਆਏ ਪਿਛੇ ਸੀਟ ਪਰ ਬੈਠੇ ਨੋਜਵਾਨ ਨੇ ਆਪਣੇ ਹੱਥ ਵਿਚ ਫੜੇ ਪਿਸਟਲ ਨਾਲ ਸਾਹਮਣੇ ਤੋ ਫਾਇਰ ਕੀਤੇ, ਜੋ ਗੋਲੀਆ ਲੱਗਣ ਨਾਲ ਰਵਨੀਤ ਸਿੰਘ ਉਰਫ ਸੋਨੂੰ ਮੋਟਾ ਉਕਤ ਜਮੀਨ ਤੇ ਡਿੱਗ ਗਿਆ, ਜਿਸਨੂੰ ਹਸਪਤਾਲ ਇਲਾਜ ਲਈ ਲਜਾਇਆ ਗਿਆ, ਜਿੱਥੇ ਡਾਕਟਰ ਸਾਹਿਬ ਜੀ ਵੱਲੋ ਚੈਕ ਕਰਨ ਤੋ ਬਾਅਦ ਉਸਨੂੰ ਮ੍ਰਿਤਕ ਕਰਾਰ ਦਿੱਤਾ। ਜਿਸਤੇ  ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਦੋਸ਼ੀ ਅਭਿਰਾਜ਼ ਸਿੰਘ ਉਰਫ਼ ਅਭਿ ਨੂੰ ਸੰਕਾ ਸੀ ਕਿ ਉਸਦੇ ਪਿਤਾ ਗੁਰਦੀਪ ਸਿੰਘ (ਪਹਿਲਵਾਨ) ਨੂੰ ਜਾਨੋ ਮਰਵਾਉਂਣ ਵਿੱਚ ਰਵਨੀਤ ਸਿੰਘ ਉਰਫ ਸੋਨੂੰ ਮੋਟਾ ਦਾ ਹੱਥ ਸੀ

ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋ ਬਾਅਦ ਦੋਸ਼ੀ ਧਰਮਸ਼ਾਲਾ ਅਤੇ ਮਨਾਲੀ ਹਿਮਾਚਲ ਪ੍ਰਦੇਸ਼ ਵਿੱਖੇ ਹੋਟਲ ਵਿੱਚ ਠਹਿਰੇ ਸਨ ਤੇ ਅੱਗੇ ਲਾਹੋਲ ਸਪਿਤੀ ਸਥਾਨ ਤੇ ਜਾਣ ਦੀ ਫਿਕਾਰ ਵਿੱਚ ਸਨ, ਜਿੰਨਾਂ ਨੂੰ ਪੁਲਿਸ ਪਾਰਟੀ ਵੱਲੋਂ ਭੂਤਨਾਥ ਮੰਦਰ ਮਨਾਲੀ ਹਿਮਾਚਲ ਪ੍ਰਦੇਸ਼ ਤੋਂ ਕਾਬੂ ਕੀਤਾ ਗਿਆ।

ਵਜ੍ਹਾਂ ਰੰਜਿਸ ਇਹ ਕਿ ਦੋਸ਼ੀ ਅਭਿਰਾਜ਼ ਸਿੰਘ ਉਰਫ਼ ਅਭਿ ਨੂੰ ਸੰਕਾ ਸੀ ਕਿ ਉਸਦੇ ਪਿਤਾ ਗੁਰਦੀਪ ਸਿੰਘ (ਪਹਿਲਵਾਨ) ਨੂੰ ਜਾਨੋ ਮਰਵਾਉਂਣ ਵਿੱਚ ਰਵਨੀਤ ਸਿੰਘ ਉਰਫ ਸੋਨੂੰ ਮੋਟਾ ਦਾ ਹੱਥ ਸੀ। ਮ੍ਰਿਤਕ ਰਵਨੀਤ ਸਿੰਘ ਉਰਫ ਸੋਨੂੰ ਮੋਟਾ, ਗੈਗਸ਼ਟਰ ਜੱਗੂ ਭਗਵਾਨਪੁਰੀਆਂ ਦਾ ਸਾਥੀ ਸੀ ਤੇ ਇਸਦੇ ਖਿਲਾਫ਼ ਇਰਾਦਾ ਕਤਲ, ਅਸਲ੍ਹਾ ਐਕਟ ਦੇ 05 ਮੁਕੱਦਮੇਂ ਦਰਜ਼ ਸਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।ਇਸ ਸਮੇ ਸ੍ਰੀ ਵਿਸ਼ਾਲਜੀਤ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ  ਸ੍ਰੀ ਜਸਪਾਲ ਸਿੰਘ, ਪੀ.ਪੀ.ਐਸ, ਏ.ਸੀ.ਪੀ ਸੈਂਟਰਲ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਹਰਮਨਜੀਤ ਸਿੰਘ, ਮੁੱਖ ਅਫਸਰ ਥਾਣਾ ਈ-ਡਵੀਜਨ ਅੰਮ੍ਰਿਤਸਰ ਵੀ ਹਾਜਰ ਸਨ। 
ਥਾਣਾ ਸਦਰ ਵੱਲੋਂ ਇੱਕ ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਦਾ ਮਾਮਲਾ 24 ਘੰਟਿਆ ਅੰਦਰ ਕੀਤਾ ਟਰੇਸ 
ਇਹ ਮੁਕੱਦਮਾਂ ਮੁਦੱਈ ਅੰਕੁਰ ਮਹਾਜ਼ਨ ਵਾਸੀ ਵਿਜੈ ਨਗਰ, ਬਟਾਲਾ ਰੋਡ,ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਹ, ਆਪਣੀ ਮਾਤਾ ਸੁਨੀਤਾ ਉਮਰ 70 ਸਾਲ ਰਹਿੰਦਾ ਹੈ ਅਤੇ ਉਹ, ਰੋਜਾਨਾ ਦੀ ਤਰਾਂ ਕੰਮ ਤੇ ਗਿਆ ਤੇ ਤੇ ਉਸਦੀ ਮਾਤਾ ਸੁਨੀਤਾ ਘਰ ਵਿੱਚ ਹੀ ਮੌਜੂਦ ਸੀ ਤੇ ਜਦੋਂ ਸ਼ਾਮ ਕਰੀਬ 08:20 ਵਜੇ ਆਪਣੇ ਯਾਰ ਦੋਸਤ ਨਾਲ ਮੋਟਰਸਾਈਕਲ ਤੇ ਘਰ ਵਾਪਸ ਆਇਆ ਤਾ ਦੇਖਿਆ ਕਿ ਘਰ ਦਾ ਬਾਹਰਲਾ ਦਰਵਾਜਾ ਖੁੱਲਾ ਸੀ ਅਤੇ ਡਰਾਇੰਗ ਰੂਮ ਵਿੱਚ ਉਸਦੀ ਮਾਤਾ ਸੁਨੀਤਾ ਦੀ ਲਾਸ਼ ਪਈ ਹੋਈ ਸੀ ਅਤੇ ਗਲੇ ਤੇ ਮੂੰਹ ਪਰ ਗਲਾ ਘੁੱਟਣ ਕਰਕੇ ਨਿਸ਼ਾਨ ਪਏ ਹੋਏ ਸਨ ਤੇ ਨਾਲ ਦੇ ਕਮਰੇ ਵਿੱਚ ਲੋਹੇ ਦੀ ਅਲਮਾਰੀ ਵਿੱਚ ਪਿਆ ਸਮਾਨ ਖਿਲਰਿਆ ਪਿਆ ਸੀ ਜੋ ਕਿਸੇ ਨਾਮਾਲੂਮ ਵਿਅਕਤੀ ਨੇ ਉਸਦੀ ਮਾਤਾ ਸੁਨੀਤਾ ਦਾ ਕਿਸੇ ਚੀਜ ਨਾਲ ਗਲਾ ਘੁੱਟ ਕੇ ਕਤਲ ਕੀਤਾ ਹੈ। ਜਿਸਤੇ ਮੁਕੱਦਮਾ ਦਰਜ਼ ਰਜਿਸਟਰ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ ਗਈ।
ਮੁਲਜ਼ਮ ਤਿਕਸ਼ਨ ਸੂਦ  ਮੁਦੱਈ ਮੁਕੱਦਮਾਂ ਦਾ ਦੋਸਤ ਹੋਣ ਕਾਰਨ ਘਰ ਚੰਗੀ ਤਰ੍ਹਾ ਭੇਤੀ ਸੀ  
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਗਲ ਤੋਂ ਕਰਨ ਤੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਤਿਕਸ਼ਨ ਸੂਦ ਪੁੱਤਰ ਰਾਜ਼ੇਸ਼ ਸੂਦ ਵਾਸੀ ਅਮਨ ਐਵੀਨਿਊ ਲੁਧਿਆਣਾ,ਉਮਰ 29 ਸਾਲ ਨੂੰ ਕਾਬੂ ਕੀਤਾ ਗਿਆ ਹੈ। 
ਸੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਦੱਈ ਮੁਕੱਦਮਾਂ  ਅੰਕੁਰ ਮਹਾਜ਼ਨ ਅਤੇ ਦੋਸ਼ੀ ਤਿਕਸ਼ਨ ਸੂਦ ਆਪਸ ਵਿੱਚ ਦੋਸਤ ਸਨ ਤੇ ਇਸਨੂੰ ਪਤਾ ਸੀ ਕਿ ਅੰਕੁਰ ਮਹਾਜ਼ਨ ਤੇ ਇਸਦੀ ਮਾਤਾ ਘਰ ਵਿੱਚ ਇਕੱਲੇ ਰਹਿੰਦੇ ਹਨ। ਇਹ ਘਰ ਦਾ ਚੰਗੀ ਤਰ੍ਹਾਂ ਭੇਤੀ ਸੀ। ਇਸ ਕਾਰਨ ਇਸਨੇ ਮੌਕਾ ਦੇਖ ਕੇ ਮੁਦੱਈ ਦੇ ਘਰ ਚੌਰੀ ਕਰਨ ਗਿਆ ਤੇ ਮੁਦੱਈ ਦੀ ਮਾਤਾ ਨੇ ਇਸਨੂੰ ਪਹਿਚਾਣ ਲਿਆ, ਜੋ ਇਸਨੇ ਆਪਣੀ ਪਛਾਣ ਨੂੰ ਜਗਜਾਹਿਰ ਨਾ ਹੋ ਸਕੇ,ਜਿਸ ਕਾਰਨ ਇਸਨੇ ਮੁਦੱਈ ਦੀ ਮਾਤਾ ਸੁਨੀਤਾ ਦਾ ਕਿਸੇ ਚੀਜ਼ ਨਾਲ ਗਲਾਂ ਘੁੱਟ ਕੇ ਜਾਨੋ ਮਾਰ ਦਿੱਤਾ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।ਇਸ ਸਮੇ ਸ੍ਰੀ ਸਿਰੀਵੇੱਨੇਲਾ ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ  ਸ੍ਰੀ ਰਿਸ਼ਭ ਭੋਲਾ , ਆਈ.ਪੀ.ਐਸ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ,ਅੰਮ੍ਰਿਤਸਰ, ਇੰਸਪੈਕਟਰ ਹਰਿੰਦਰ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਜੀਤ ਸਿੰਘ ਇੰਚਾਂਰਜ਼ ਪੁਲਿਸ ਚੌਕੀ ਵਿਜੈ ਨਗਰ,ਅੰਮ੍ਰਿਤਸਰ ਅਤੇ ਇੰਚਾਂਰਜ਼ ਸੀ.ਆਈ.ਏ ਸਟਾਫ-2, ਐਸ.ਆਈ ਰਵੀ ਕੁਮਾਰ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News