ਭਗਵੰਤ ਮਾਨ ਸਰਕਾਰ ਨੇ ਸਰਹੱਦੀ ਖੇਤਰ ਦੇ ਬੱਚਿਆਂ ਨੂੰ ਉੱਚ ਪੱਧਰ ਦੀ ਸਿੱਖਿਆ ਦੇਣ ਦਾ ਬੀੜਾ ਚੁੱਕਿਆ -ਧਾਲੀਵਾਲ

4719541
Total views : 5580074

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਭਾਰਤ ਪਾਕਿਸਤਾਨ ਸਰਹੱਦ ਦੇ ਆਖਰੀ ਪਿੰਡ ਬਲੜਵਾਲ ਅਤੇ ਸਾਰੰਗ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਆਈ ਸਵਾ ਦੋ ਕਰੋੜ ਤੋਂ ਵੱਧ ਦੀ ਰਕਮ ਨਾਲ ਹੋਏ ਕੰਮ ਬੱਚਿਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਮੈਨੂੰ ਦਿਲੀ ਖੁਸ਼ੀ ਉਸ ਵੇਲੇ ਹੋਵੇਗੀ ਜਦੋਂ ਸਾਡੀਆਂ ਇਸ ਇਲਾਕੇ ਦੀਆਂ ਬੱਚੀਆਂ ਖੇਤੀਬਾੜੀ ਦੇ ਕੰਮਾਂ ਵਿੱਚੋਂ ਨਿਕਲ ਕੇ ਡਾਕਟਰ, ਇੰਜੀਨੀਅਰ ਅਤੇ ਪਾਇਲਟ ਵਰਗੇ ਉੱਚ ਅਹੁਦਿਆਂ ਉਤੇ ਪਹੁੰਚਣਗੀਆਂ।
ਉਹਨਾਂ ਕਿਹਾ ਕਿ ਕਿਰਤੀ ਸਿੱਖਾਂ ਦਾ ਇਹ ਇਲਾਕਾ ਪਛੜਿਆ ਇਲਾਕਾ ਕਰਕੇ ਜਾਣਿਆ ਜਾਂਦਾ ਹੈ, ਪਰ ਇਸ ਨਾਲੋਂ ਪਛੜਿਆ ਸ਼ਬਦ ਲਾਹਉਣ ਲਈ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਬੀੜਾ ਚੁੱਕਿਆ ਹੈ, ਉਸ ਦੇ ਨਤੀਜੇ ਆਉਣ ਵਾਲੇ ਸਾਲਾਂ ਵਿੱਚ ਸਾਹਮਣੇ ਆ ਜਾਣਗੇ।

ਸਕੂਲਾਂ ਵਿੱਚ ਸਵਾ ਦੋ ਕਰੋੜ ਤੋਂ ਵੱਧ ਦੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ


ਉਹਨਾਂ ਕਿਹਾ ਕਿ ਅੱਜ ਮੈਂ ਬਲੜਵਾਲ ਦੇ ਸਕੂਲਾਂ ਵਿੱਚ 1.33 ਕਰੋੜ ਰੁਪਏ ਅਤੇ ਸਾਰੰਗਦੇਵ ਸਕੂਲ ਵਿੱਚ ਲਗਭਗ 82 ਲੱਖ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ ਹੈ । ਉਹਨਾਂ ਕਿਹਾ ਕਿ ਸਕੂਲਾਂ ਨੂੰ ਡੇਢ ਡੇਢ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਕੰਮ ਕੇਵਲ ਤੇ ਕੇਵਲ ਭਗਵੰਤ ਮਾਨ ਸਰਕਾਰ ਦੇ ਹਿੱਸੇ ਆਇਆ ਹੈ , ਜਿਸ ਨੇ ਸਮੇਂ ਦੀ ਆਵਾਜ਼ ਨੂੰ ਪਛਾਣਦੇ ਹੋਏ ਰਾਜ ਦੇ ਬੱਚਿਆਂ ਨੂੰ ਉੱਚ ਪਧਰੀ ਵਿਦਿਆ ਦੇਣ ਦਾ ਉਦਮ ਕੀਤਾ ਹੈ। ਉਹਨਾਂ ਕਿਹਾ ਕਿ ਪੜ੍ਹਾਈ ਤੋਂ ਬਿਨਾਂ ਕੋਈ ਵੀ ਮੁਲਕ, ਪਰਿਵਾਰ ਤਰੱਕੀ ਨਹੀਂ ਕਰ ਸਕਦਾ, ਸੋ ਸਾਡੀ ਕੋਸ਼ਿਸ਼ ਹੈ ਕਿ ਸਾਡੇ ਬੱਚੇ ਆਧੁਨਿਕ ਵਿਦਿਆ ਲੈਣ।


ਉਹਨਾਂ ਕਿਹਾ ਕਿ ਹਾਲੇ ਤਾਂ ਇਹ ਸ਼ੁਰੂਆਤਾਂ ਨੇ, ਅਜੇ ਆਉਣ ਵਾਲੇ ਸਮੇਂ ਵਿੱਚ ਸਕੂਲਾਂ ਉੱਤੇ ਹੋਰ ਬਹੁਤ ਸਾਰਾ ਕੰਮ ਕੀਤਾ ਜਾਵੇਗਾ, ਜਿਸ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਇਤਿਹਾਸ ਬਦਲ ਜਾਵੇਗਾ ਅਤੇ ਸਾਡੇ ਬੱਚੇ ਦੁਨੀਆਂ ਭਰ ਵਿੱਚ ਛਾ ਜਾਣਗੇ।
ਇਸ ਮੌਕੇ ਸ੍ਰੀ ਖੁਸ਼ਪਾਲ ਸਿੰਘ ਧਾਲੀਵਾਲ, ਸਿੱਖਿਆ ਕੋਆਰਡੀਨੇਟਰ ਐਡਵੋਕੇਟ ਅਮਨਦੀਪ ਕੌਰ, ਓਐਸਡੀ ਗੁਰਜੰਟ ਸਿੰਘ ਸੋਹੀ, ਤੇ ਮੇਰਾ ਪ੍ਰਧਾਨ ਅਮਿਤ ਔਲ ਨਾਲ, ਬੀਪੀਈਓ ਦਲਜੀਤ ਸਿੰਘ, ਪ੍ਰਿੰਸੀਪਲ ਸੁਦੇਸ਼ ਕੁਮਾਰ, ਮੁੱਖ ਅਧਿਆਪਕ ਪਰਮਬੀਰ ਸਿੰਘ ਰੋਖੇ, ਪ੍ਰਿੰਸੀਪਲ ਗੁਰਜੀਤ ਕੌਰ, ਮੁੱਖ ਅਧਿਆਪਕ ਰਮਨਦੀਪ ਸਿੰਘ ਗ੍ਰੰਥਗੜ, ਰਾਜਪਾਲ ਸਿੰਘ ਉੱਪਲ, ਗੁਰਿੰਦਰ ਸਿੰਘ ਘੁੱਕੇਵਾਲੀ, ਸਾਬਕਾ ਚੇਅਰਮੈਨ ਗੁਰਨਾਮ ਸਿੰਘ ਸੈਦੋਗਾਜੀ, ਸਰਪੰਚ ਮਨਜਿੰਦਰ ਸਿੰਘ ਸੈਦੋਗਾਜੀ, ਸਰਪੰਚ ਜਗਤਾਰ ਸਿੰਘ, ਆਤਮਜੀਤ ਸਿੰਘ ਢਿੱਲੋਂ, ਪ੍ਰਧਾਨ ਰਘੂ ਸਾਰੰਗਦੇਵ, ਸਰਪੰਚ ਬਲਦੇਵ ਸਿੰਘ ਸਾਰੰਗਦੇਵ, ਅਮਰ ਸੰਧੂ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਅਤੇ ਸਕੂਲਾਂ ਦੇ ਸਟਾਫ ਮੈਂਬਰ ਹਾਜ਼ਰ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News