ਜੱਗਾ ਮਜੀਠਾ ਨੇਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਚਵਿੰਡਾ ਦੇਵੀ ਅਤੇ ਕੱਥੂਨੰਗਲ ਸੂਕਲ ’ਚ ਵਿਕਾਸ਼ ਕਾਰਜਾਂ ਦੇ ਕੀਤੇ ਉਦਘਾਟਨ

4878817
Total views : 5841595

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

-ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤਹਿਤ ਬਲਾਕ ਮਜੀਠਾ ਅਧੀਨ ਆਂਉਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਵਿੰਡਾ ਦੇਵੀ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਕੱਥੂਨੰਗਲ ਵਿਖੇ ਪਹੁੰਚੇ ਮੁੱਖ ਮਹਿਮਾਨ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਕੋਰਆਡੀਨੇਟਰ ਪਰਮਿੰਦਰਪਾਲ ਸਿੰਘ, ਪੰਚ ਸਰਪੰਚ, ਸਕੂਲਾਂ ਦੇ ਚੇਅਰਮੈਨ ਅਤੇ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ।

ਜਿੰਨ੍ਹਾਂ ਦਾ ਸਕੂਲ ਦੇ ਪ੍ਰਿੰਸੀਪਲ ਚਵਿੰਡਾ ਦੇਵੀ ਰੁਪਿੰਦਰ ਕੌਰ ਬਾਜਵਾ, ਪ੍ਰਿੰਸੀਪਲ ਕੱਥੂਨੰਗਲ ਦੀਪਕ ਠੁਕਰਾਲ ਅਤੇ ਬਲਾਕ ਇੰਚਾਰਜ ਡਾਂ ਪੂਨਿਮਾ ਅਤੇ ਸਮੂਹ ਸਟਾਫ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹਲਕਾ ਇੰਚਾਰਜ਼ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਤਿੰਨ ਸਾਲ ਦੇ ਕਾਰਜ ਕਾਲ ਵਿੱਚ ਸਿੱਖਿਆ ਦੇ ਖੇਤਰ ਵਿੱਚ ਜਿਹੜੇ ਸੁਧਾਰ ਲਿਆਂਦੇ ਹਨ ਉਸ ਸਦਕਾ ਵੱਡੀ ਗਿਣਤੀ ’ਚ ਸਕੂਲ ਵਿੱਚ ਇੰਨਫਰਾਸ਼ਟੈਕਚਰ ਅਤੇ ਅਧਿਆਪਕਾਂ ਦੀ ਭਰਤੀ ਨਾਲ ਪੜਾਈ ਦਾ ਮਿਆਰ ਕਾਫੀ ਉੱਚਾ ਹੋਇਆ ਹੈ ਅਤੇ ਇੰਨਾਂ ਸਰਕਾਰੀ ਸਕੂਲਾਂ ਵਿਚੋਂ ਪੜੇ ਬੱਚੇ ਅੱਜ ਮੈਰਿਟ ਦੇ ਅਧਾਰ ’ਤੇ ਚੁਣ ਕੇ ਵੱਡੇ ਅਹੁਦਿਆਂ ’ਤੇ ਪਹੁੰਚੇ ਹਨ। ਜੱਗਾ ਮਜੀਠਾ ਨੇ ਚਵਿੰਡਾ ਦੇਵੀ ਅਤੇ ਕੱਥੂਨੰਗਲ ਸਕੂਲ ’ਚ ਨਵੇਂ ਬਣੇਂ ਸਕੂਲ ਦੇ ਕਮਰਿਆਂ, ਲਾਇਬੇਰੀ, ਸਾਇੰਸ ਦੀਆਂ ਲੈਬਾਂ ਦਾ ਉਦਘਾਟਨ ਕੀਤਾ। ਵੱਖ ਵੱਖ ਖੇਡਾਂ ’ਚ ਮੱਲਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਵੱਲੋ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਚਵਿੰਡਾ ਦੇਵੀ ਰੁਪਿੰਦਰ ਕੌਰ ਬਾਜਵਾ ਅਤੇ ਪ੍ਰਿੰਸੀਪਲ ਕੱਥੂਨੰਗਲ ਦੀਪਕ ਠੁਕਰਾਲ ਵੱਲੋ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਅਤੇ ਕੋਆਰਡੀਨੇਟਰ ਪਰਮਿੰਦਰਪਾਲ ਸਿੰਘ ਸਮੇਤ ਆਈਆਂ ਪ੍ਰਮੁੱਖ ਸਖਸੀਅਤਾਂ ਦਾ ਸਨਮਾਨ ਕੀਤਾ। ਇਸ ਮੌਕੇ ਦੀਪਕ ਕੁਮਾਰ ਕਾਕਾ ਭੰਡਾਰੀ, ਸਰਪੰਚ ਜਤਿੰਦਰ ਸਿੰਘ ਸੰਧੂ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ, ਦੀਪਕ ਠੁਕਰਾਲ, ਪ੍ਰਿੰਸੀਪਲ ਰੁਪਿੰਦਰ ਕੌਰ, ਪਿ੍ੰਸੀਪਲ ਵਰੁਣ ਕੁਮਾਰ, ਬਲਾਕ ਰਿਸੋਰਸ ਡਾਂ ਪੂਰਨਿਮਾ, ਸਵਰਨਜੀਤ ਸਿੰਘ ਕੁਰਾਲੀਆ, ਸਰਪੰਚ, ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਮਰੜੀ, ਇੰਸਪੈਕਟਰ ਮਹਿੰਦਰ ਸਿੰਘ ਰੰਧਾਵਾ, ਹਰਗੁਰਿੰਦਰ ਸਿੰਘ ਮਾਨ, ਗੰਗਾ ਸਿੰਘ ਚਵਿੰਡਾ ਦੇਵੀ, ਸੋਨੀ ਸਰੀਨ ਅੱਡਾ ਕੱਥੂਨੰਗਲ, ਬਚਿੱਤਰ ਸਿੰਘ ਲਾਲੀ, ਸਰਪੰਚ ਚੰਨਪ੍ਰੀਤ ਸਿੰਘ ਅਜਾਇਬਵਾਲੀ, ਸਿੰਘ ਅਬਦਾਲ, ਰੇਸਮ ਸਿੰਘ ਬੇਗੇਵਾਲ, ਸਰਪੰਚ ਲਖਵਿੰਦਰ ਸਿੰਘ ਬੇਗੇਵਾਲ, ਚੇਅਰਮੈਨ ਸੂਰਜ ਪ੍ਰਕਾਸ, ਮੈਡਮ ਅਮਰਜੀਤ ਕੌਰ ਮਾਨ, ਸੁਖਦੇਵ ਸਿੰਘ ਫੌਜੀ, ਕੁਲਦੀਪ ਸਿੰਘ ਕੱਥੂਨੰਗਲ, ਚੇਅਰਮੈਨ ਸੂਰਜ ਪ੍ਰਕਾਸ਼ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੀਆਂ ਸਖਸੀਅਤਾਂ ’ਤੇ ਵਿਦਿਆਰਥੀ ਸਾਮਲ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News