ਪਤਨੀ ਨੇ ਹੀ ਜੇਠਾਣੀ ਤੇ ਆਸ਼ਕਾਂ ਨਾਲ ਮਿਲਕੇ ਮਾਰਿਆ ਸਿਰ ਦਾ ਸਾਂਈ ! ਪੁਲਿਸ ਨੇ ਦੁਕਾਨਦਾਰ ਦੇ ਅੰਨੇ ਕਤਲ ਦੀ 24 ਘੰਟਿਆਂ ਅੰਦਰ ਸੁਲਝਾਈ ਗੁਥੀ

4713412
Total views : 5568725

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸ੍ਰੀ ਮੁਕਤਸਰ ਸਾਹਿਬ/ਬੀ.ਐਨ.ਈ ਬਿਊਰੋ

ਪਿੰਡ ਕੋਟਭਾਈ ਵਿਖੇ ਪਤਨੀ ਤੇ ਭਰਜਾਈ ਨੇ ਆਪੋ-ਆਪਣੇ ਪ੍ਰੇਮੀਆਂ ਨਾਲ ਰਲ ਕੇ ਇਕ ਵਿਅਕਤੀ ਦਾ ਬਰਫ਼ ਤੋੜਨ ਵਾਲੇ ਸੂਏ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਇਸ ਮਾਮਲੇ ’ਚ ਪੰਜ ਜਣਿਆਂ ਨੂੰ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ 2 ਅਪਰੈਲ ਨੂੰ ਸੁਭ੍ਹਾ 8 ਵਜੇ ਪਿੰਡ ਕੋਟਭਾਈ ਵਿੱਚ ਇਕ ਦੁਕਾਨਦਾਰ ਰਾਜੇਸ਼ ਕੁਮਾਰ ਉਰਫ ਕਾਲੀ ਦੇ ਕਤਲ ਦੀ ਇਤਲਾਹ ਪੁਲੀਸ ਨੂੰ ਮਿਲੀ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਉਸ ਦਾ ਕਤਲ ਬਰਫ਼ ਤੋੜਨ ਵਾਲੇ ਸੂਏ ਨਾਲ ਢਿੱਡ ਤੇ ਗਲ ਉਪਰ ਵਾਰ ਕਰਕੇ ਕੀਤਾ ਗਿਆ ਸੀ।ਪੁਲੀਸ ਨੇ ਇਸ ਸਬੰਧ ’ਚ ਥਾਣਾ ਕੋਟਭਾਈ ਵਿਖੇ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਇਹ ਕਤਲ ਮ੍ਰਿਤਕ ਦੀ ਪਤਨੀ ਅਤੇ ਭਰਜਾਈ ਨੇ ਆਪਣੇ ਆਸ਼ਕਾਂ ਨਾਲ ਮਿਲ ਕੇ ਕੀਤਾ ਹੈ।

ਪੁਲੀਸ ਮੁਖੀ ਨੇ ਦੱਸਿਆ ਕਿ ਮ੍ਰਿਤਕ ਰਾਜੇਸ਼ ਕੁਮਾਰ ਦੀ ਪਤਨੀ ਰਜਨੀ ਦੇ ਸੁਖਵੀਰ ਸਿੰਘ ਉਰਫ ਸੁੱਖਾ ਨਾਲ ਨਜਾਇਜ਼ ਸਬੰਧ ਸਨ। ਇਸੇ ਤਰ੍ਹਾਂ ਰਾਜੇਸ਼ ਕੁਮਾਰ ਦੀ ਭਰਜਾਈ ਪਿੰਕੀ ਦੇ ਨਵਦੀਪ ਸਿੰਘ ਉਰਫ ਲਵੀ ਨਾਲ ਨਜਾਇਜ਼ ਸਬੰਧ ਸਨ।ਇਨ੍ਹਾਂ ਸਬੰਧਾਂ ਦਾ ਰਾਜੇਸ਼ ਕੁਮਾਰ ਨੂੰ ਪਤਾ ਲੱਗ ਗਿਆ ਸੀ ਅਤੇ ਉਨ੍ਹਾਂ ਨੂੰ ਖਤਰਾ ਸੀ ਕਿ ਰਾਜੇਸ਼ ਕਿਸੇ ਸਮੇਂ ਵੀ ਉਨ੍ਹਾਂ ਲਈ ਸਮੱਸਿਆ ਬਣ ਸਕਦਾ ਹੈ। ਇਸ ਲਈ ਇਨ੍ਹਾਂ ਚਾਰਾਂ ਜਣਿਆਂ ਨੇ ਮਿਲ ਕੇ ਰਾਜੇਸ਼ ਕੁਮਾਰ ਨੂੰ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮਹਿਜ਼ 24 ਘੰਟਿਆਂ ਦੇ ਅੰਦਰ ਹੀ ਮ੍ਰਿਤਕ ਦੀ ਪਤਨੀ ਰਜਨੀ, ਭਰਜਾਈ ਪਿੰਕੀ ਵਾਸੀ ਕਰਨਾਲ, ਸੁਖਵੀਰ ਸਿੰਘ ਉਰਫ ਸੁੱਖਾ, ਨਵਦੀਪ ਸਿੰਘ ਉਰਫ ਲਵੀ ਵਾਸੀ ਕੋਟਭਾਈ ਅਤੇ ਤਰਸੇਮ ਸਿੰਘ ਉਰਫ ਸੇਮਾ ਵਾਸੀ ਦੇਸੂ ਮਾਜਰਾ (ਸਿਰਸਾ) ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲੀਸ ਮੁਖੀ ਨੇ ਦੱਸਿਆ ਕਿ ਘਟਨਾ ਸਮੇਂ ਸੁਖਵੀਰ ਸਿੰਘ, ਨਵਦੀਪ ਸਿੰਘ ਤੇ ਤਰਸੇਮ ਸਿੰਘ ਘਰ ਦੀ ਛੱਤ ’ਤੇ ਲੁਕੇ ਹੋਏ ਸਨ। ਰਾਤ ਨੂੰ ਜਦੋਂ ਹੀ ਰਾਜੇਸ਼ ਕੁਮਾਰ ਦੁਕਾਨ ਤੋਂ ਘਰ ਆਇਆ ਤਾਂ ਇੰਨ੍ਹਾਂ ਪੰਜਾਂ ਜਣਿਆਂ ਨੇ ਰਲ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਖਵੀਰ ਸਿੰਘ ਉਰਫ ਸੁੱਖਾ ’ਤੇ ਪਹਿਲਾਂ ਬਠਿੰਡਾ ਵਿਖੇ ਦੋ ਮੁਕਦਮੇ ਦਰਜ ਹਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News