ਅੰਮ੍ਰਿਤਸਰ ‘ਚ ਅਸਲੀ ਐਚ.ਐਚ.ਓ ਨੇ ਫੜੀ ਨਕਲੀ ਮਹਿਲਾ ਐਸ.ਐਚ.ਓ-ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸਕੇ ਪੀ.ਸੀ.ਐਸ ਅਧਿਕਾਰੀ (ਏ.ਡੀ.ਸੀ )ਨੂੰ ਕਰਦੀ ਸੀ ਗੁੰਮਰਾਹ

4713406
Total views : 5568717

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਉਪਿੰਦਰਜੀਤ ਸਿੰਘ 
12 ਵੀ ਪਾਸ  43 ਸਾਲਾ  ਇਕ ਮਹਿਲਾ ਵਲੋ ਆਪਣੇ ਆਪ ਨੂੰ ਐਸ.ਐਚ.ਓ ਦੱਸਕੇ ਗੁੰਮਰਾਹ ਕਰਨ ਵਾਲੀ ਇਕ ਨਕਲੀ ਪੁਲਿਸ ਇੰਸਪੈਕਟਰ ਨੂੰ ਥਾਣਾਂ ਸਿਵਲ ਲਾਈਨਜ ਦੀ ਪੁਲਿਸ ਵਲੋ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆਂ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ  ਸ੍ਰੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾਂ ਸ਼੍ਰੀ ਮੇਜ਼ਰ ਅਮਿਤ ਸਰੀਨ, ਪੀ.ਸੀ.ਐਸ, ਏ.ਡੀ.ਸੀ, ਅੰਮ੍ਰਿਤਸਰ ਜੀ ਵਲੋਂ ਪੱਤਰ ਮੋਸੂਲ ਹੋਇਆ ਕਿ ਇਕ ਔਰਤ ਜਿਸਨੇ ਆਪਣਾ ਨਾਮ ਸਿਮਰਨਦੀਪ ਕੌਰ ਰੰਧਾਵਾ ਦਸਿਆ ਹੈ ਅਤੇ ਆਪਣੇ ਆਪ ਨੂੰ ਪੰਜਾਬ ਪੁਲਿਸ ਦੀ ਐਸ.ਐਚ.ੳ ਪੇਸ਼ ਕੀਤਾ ਹੈ ਤੇ ਇਸ ਵਲੋ ਮੇਰੇ ਦਫਤਰ ਵਿੱਚ ਆ ਕੇ ਮੈਨੂੰ ਗਲਤ ਜਾਣਕਾਰੀਆ ਅਤੇ ਮੇਰੇ ਸਟਾਫ ਦੇ ਬਾਰੇ ਮੈਨੂੰ ਗੁੰਮਰਾਹ ਕਰਨ ਵਾਲੀਆ  ਗੱਲਾ ਸ਼ੁਰੂ ਕਰ ਦਿੱਤੀਆ।
ਇਸ ਕੋਲੋ ਇਸਦਾ ਬੈਲਟ ਨੰਬਰ ਪੁੱਛਿਆ ਜਿਸਨੇ ਬੈਲਟ ਨੰਬਰ 1288-R/ASR ਦੱਸਿਆ ਗਿਆ, ਜਿਸਨੂੰ ਕੰਟੋਰਲ ਰੂਮ ਤੋ ਵੈਰੀਫਾਈ ਕਰਨ ਤੇ ਪਤਾ ਲਗਾ ਕਿ ਇਹ ਬੈਲਟ ਨੰਬਰ ਕਿਸੇ ਹੋਰ ਪੁਲਿਸ ਕਰਮਚਾਰੀ ਦੇ ਨਾਮ ਤੇ ਸੀ। ਜਿਸਤੇ ਉਕਤ ਮੁਕਦਮਾ ਦਰਜ ਰਜਿਸਟਰ ਕਰਕੇ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ,ਅੰਮ੍ਰਿਤਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਕਰਨਜੀਤ ਸਿੰਘ ਇੰਚਾਂਰਜ਼ ਪੁਲਿਸ ਚੌਕੀ ਕੋਰਟ ਕੰਪਲੈਕਸ, ਅੰਮ੍ਰਿਤਸਰ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਕਰਕੇ  ਕਾਰਵਾਈ ਅਮਲ ਵਿੱਚ ਲਿਆਂਦੀ ਗਈ।ਉਨਾਂ ਨੇ ਦੱਸਿਆ ਕਿ ਰਣਜੀਤ ਕੌਰ ਦੇ ਖਿਲਾਫ਼ ਪਹਿਲਾਂ ਵੀ ਨਕਲੀ ਇੰਸਪੈਕਟਰ ਬਣ ਕੇ ਗੁੰਮਰਾਹ ਤੇ ਬਲੈਕਮੇਲ ਕਰਨ ਦੇ ਥਾਣਾ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਵਿੱਖੇ ਮੁਕੱਦਮੇਂ ਦਰਜ਼ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-          
Share this News