4 ਅਪ੍ਰੈਲ ਨੂੰ ਭੋਗ ਤੇ ਵਿਸ਼ੇਸ਼ !ਇੱਕ ਸੂਝਵਾਨ ਅਧਿਆਪਕ ਤੇ ਨਿਮਰ ਸੁਭਾਅ ਦਾ ਮਾਲਕ ਸੀ ਵਿਪਨ ਤੇਜ਼ੀ

4713392
Total views : 5568689

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਸਕੂਲ ਆਫ਼ ਐਮੀਨੈਂਸ ਛੇਹਰਟਾ ਦੇ ਮੈਥ ਲੈਕਚਰਾਰ ਸ੍ਰੀ ਵਿਪਨ ਤੇਜ਼ੀ ਜਿੰਨ੍ਹਾਂ ਦਾ ਪਿਛਲੇ ਦਿਨੀਂ ਇੱਕ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਸਦੀਵੀਂ ਵਿਛੋੜੇ ਨੇ ਅਧਿਆਪਕ ਵਰਗ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਥੇ ਵਿਪਨ ਤੇਜ਼ੀ ਦੇ ਜਾਣ ਨਾਲ ਪਰਿਵਾਰ ਨੂੰ ਘਾਟਾ ਪਿਆ ਹੈ ਉੱਥੇ ਵਿਭਾਗ ਤੇ ਸਕੂਲਾਂ ਵਿੱਚ ਪੜਾਉਂਦੇ ਅਧਿਆਪਕਾਂ ਨੂੰ ਗਹਿਰਾ ਵੀ ਸਦਮਾ ਲੱਗਾ ਹੈ । ਉਨ੍ਹਾਂ ਦੇ ਜਾਣ ਨਾਲ ਇੱਕ ਬਹੁਤ ਵੱਡੀ ਜਗਾਹ ਖ਼ਾਲੀ ਹੋਈ ਹੈ ਜਿਸ ਨੂੰ ਭਰਨਾ ਬਹੁਤ ਮੁਸ਼ਕਲ ਹੈ । ਵਿਪਨ ਤੇਜ਼ੀ ਸਕੂਲ ਆਫ ਐਮੀਨੈਂਸ ਛੇਹਰਟਾ ਵਿਖੇ ਲੰਮੇ ਸਮੇਂ ਤੋਂ ਬਤੌਰ ਮੈਥ ਲੈਕਚਰਾਰ ਆਪਣੀਆਂ ਸੇਵਾਵਾਂ ਦੇ ਰਹੇ ਸਨ, ਉਨ੍ਹਾਂ ਦਾ ਜਨਮ 10/03/1969 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਦੀ ਤਹਿਸੀਲ ਪੱਟੀ ਵਿਖੇ ਹੋਇਆ ਸੀ ਉੱਥੇ ਰਹਿ ਕੇ ਹੀ ਉਨ੍ਹਾਂ ਗੌਰਮਿੰਟ ਕਾਲਜ ਪੱਟੀ ਤੋਂ B.Sc ਦੀ ਡਿਗਰੀ ਹਾਸਲ ਕੀਤੀ ਇਸ ਤੋਂ ਉਪਰੰਤ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ MSc ਦੀ ਡਿਗਰੀ ਹਾਸਲ ਕੀਤੀ ਖਾਲਸਾ ਕਾਲਜ ਆਫ਼ ਐਜੂਕੇਸ਼ਨ ਤੋਂ B.ed ਦੀ ਡਿਗਰੀ ਹਾਸਲ ਕਰਕੇ ਅਧਿਆਪਨ ਦੇ ਕਿੱਤੇ ਨਾਲ ਜੁੜ ਗਏ ਤੇ ਉਨ੍ਹਾਂ ਦੀ ਪਹਿਲੀ ਜੁਆਇੰਨਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸ਼ੁਕਰਚੱਕ ਹੋਈ ਏਥੋਂ ਬਤੌਰ ਲੈਕਚਰਾਰ ਪ੍ਰਮੋਟ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਲਚੀਆਂ ਵਿਖੇ ਹਾਜ਼ਰ ਹੋ ਗਏ ।

2007 ਵਿੱਚ ਬਦਲੀ ਕਰਵਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਆ ਗਏ।ਇਸ ਤੋਂ ਬਾਅਦ ਉਹ ਆਪਣੇ ਅਖੀਰਲੇ ਸਵਾਸ ਤੱਕ ਛੇਹਰਟਾ ਸਕੂਲ ਦੇ ਪਰਿਵਾਰ ਦੇ ਮੈਂਬਰ ਰਹੇ ਤੇ ਹਮੇਸ਼ਾਂ ਆਪਣੇ ਕਿੱਤੇ ਨੂੰ ਸਮਰਪਿਤ ਰਹੇ।ਸਕੂਲ ਪ੍ਰਤੀ ਉਨ੍ਹਾਂ ਦੀ ਏਨੀ ਸਮਰਪਣ ਭਾਵਨਾ ਸੀ ਕਿ ਆਪਣੀ ਜ਼ਿੰਦਗੀ ਦੇ ਆਖਰੀ ਪਲ ਵਿੱਚ ਵੀ ਉਨ੍ਹਾਂ ਦੀਆਂ ਸਕੂਲ ਪ੍ਰਤੀ ਸੰਵੇਦਨਾਵਾਂ ਉੱਚੀਆਂ ਸਨ। ਸਕੂਲ ਦੇ ਬਹੁਤ ਸਾਰੇ ਅਧਿਆਪਕ ਉਨ੍ਹਾਂ ਨਾਲ਼ ਬਿਤਾਏ ਉਸਾਰੂ ਪਲਾਂ ਯਾਦ ਕਰਦੇ ਹਨ, ਬਹੁਤ ਸਾਰੇ ਅਧਿਆਪਕ ਹੁਣ ਤੱਕ ਇਹ ਕਹਿੰਦੇ ਸੁਣਾਈਂ ਦਿੰਦੇ ਹਨ ਕਿ ਉਨ੍ਹਾਂ ਨੂੰ ਹੁਣ ਤੱਕ ਯਕੀਨ ਨਹੀਂ ਹੋ ਰਿਹਾ ਕਿ ਵਿਪਨ ਜੀ ਸਾਨੂੰ ਵਿਛੋੜਾ ਦੇ ਗਏ ਹਨ ਇਹ ਉਨ੍ਹਾਂ ਦਾ ਅਧਿਆਪਕਾਂ ਪ੍ਰਤੀ ਪਿਆਰ ਤੇ ਸਤਿਕਾਰ ਹੈ। ਜਿੰਨ੍ਹਾਂ ਚਿਰ ਵੀ ਵਿਪਨ ਤੇਜ਼ੀ ਜੀ ਸਕੂਲ ਵਿੱਚ ਪੜਾਉਂਦੇ ਰਹੇ ਉਹ ਆਪਣੇ ਕੰਮ ਨੂੰ ਹਮੇਸ਼ਾ ਹੀ ਪਹਿਲ ਦਿੰਦੇ ਰਹੇ ਹੈ, ਸਕੂਲ ਵਿੱਚ ਉਨ੍ਹਾਂ ਵੱਲੋਂ ਅਧਿਆਪਨ ਤੋਂ ਇਲਾਵਾ ਨਿਭਾਏ ਪ੍ਰਬੰਧਕੀ ਕੰਮ ਸ਼ਲਾਘਾਯੋਗ ਸਨ, ਅਧਿਆਪਨ ਦੇ ਨਾਲ ਨਾਲ ਉਨ੍ਹਾਂ ਵਿੱਚ ਸਮਾਜ ਪ੍ਰਤੀ ਤੇ ਯਾਰਾਂ ਦੋਸਤਾਂ ਨਾਲ ਵਿਚਰਨ ਦਾ ਵੀ ਅਨੂਠਾ ਗੁਣ ਸੀ ਜੋ ਉਨ੍ਹਾਂ ਨੂੰ ਸਾਡੀਆਂ ਯਾਦਾਂ ਵਿੱਚ ਹਮੇਸ਼ਾਂ ਜਿਉਂਦੇ ਰੱਖਣਗੇ, ਇਸ ਦੁੱਖ ਦੀ ਘੜੀ ਵਿੱਚ ਸ਼ੋਕ ਵਿੱਚ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਛੇਹਰਟਾ ਤੇ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵੱਖ ਵੱਖ ਅਧਿਆਪਕ ਜਥੇਬੰਦੀਆਂ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 22 B ਚੰਡੀਗੜ੍ਹ, ਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਪੰਜਾਬ, ਤੇ ਸਮੂਹ ਭਰਾਤਰੀ ਤੇ ਸਮਾਜ ਸੇਵੀ ਜਥੇਬੰਦੀਆਂ ਸ਼ਰਧਾ ਦੇ ਫੁੱਲ ਭੇਂਟ ਕਰਨਗੀਆਂ ਸ੍ਰ ਹਰਭਗਵੰਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ. ਸਿੱ. ) ਤੇ ਸ੍ਰ ਕਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ ) ਅੰਮ੍ਰਿਤਸਰ ਦਾ ਸਮੂਹ ਸਟਾਫ਼ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੂਹ ਅਧਿਆਪਕਾਂ ਮੁਲਾਜ਼ਮਾਂ ਵੱਲੋਂ ਸ਼੍ਰੀ ਵਿਪਨ ਤੇਜ਼ੀ ਨੂੰ ਅਪ੍ਰੈਲ 4 ਨੂੰ ਰਾਧਾ ਰਾਣੀ ਮੰਦਿਰ ਸੀ ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-

Share this News