ਕਾਲੀ ਥਾਰ ‘ਚ ਖਾਕੀ ਨੂੰ ਸ਼ਮਰਸ਼ਾਰ ਕਰਨ ਵਾਲੀ ਮਹਿਲਾ ਹੌਲਦਾਰ 17.71 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ

4713392
Total views : 5568690

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ/ਬੀ.ਐਨ.ਈ ਬਿਊਰੋ

ਇੱਕ ਪਾਸੇ ਪੰਜਾਬ ਪੁਲਿਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰੀ ਕਰਨ ਵਾਲਿਆਂ ਅਤੇ ਨਸ਼ਾ ਕਰਨ ਵਾਲਿਆਂ ਦੇ ਖਿਲਾਫ਼ ਸਖ਼ਤ ਐਕਸ਼ਨ ਲੈਂਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕਈ ਖਾਕੀ ਵਰਦੀ ਦੀ ਆੜ ਦੇ ਵਿੱਚ ਚਿੱਟੇ ਦਾ ਕਾਰੋਬਾਰ ਕਰਕੇ ਖਾਖੀ ਵਰਦੀ ਨੂੰ ਦਾਗਦਾਰ ਕਰ ਰਹੇ ਹਨ। ਜਿਸ ਦੇ ਨਾਲ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਈ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ।ਬਠਿੰਡਾ ਪੁਲਿਸ ਲਾਈਨ ਦੇ ਵਿੱਚ ਬਤੌਰ ਕਾਂਸਟੇਬਲ ਤਾਇਨਾਤ ਇੱਕ ਮਹਿਲਾ ਕੋਲੋਂ 17.71 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ ।ਜਿਸ ਨੂੰ ਬਠਿੰਡਾ ਪੁਲਿਸ ਨੇ ਬਾਦਲ ਰੋਡ ਨਜ਼ਦੀਕ ਨੰਨ੍ਹੀ ਛਾਂ ਚੌਂਕ ਤੋਂ ਗ੍ਰਿਫ਼ਤਾਰ ਕੀਤਾ ਹੈ। ਮਹਿਲਾ ਕਾਂਸਟੇਬਲ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ।

ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਨਸ਼ਿਆਂ ਦੇ ਮਾਮਲਿਆਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵੇਖੀ ਗਈ ਹੈ ਪਰ ਇਹ ਸ਼ਾਇਦ ਇੱਕ ਹੈਰਾਨੀਜਨਕ ਮਾਮਲਾ ਹੋਏਗਾ ਕਿ ਇੱਕ ਮਹਿਲਾ ਕਾਂਸਟੇਬਲ ਦੇ ਪਾਸਿਓਂ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਚਿੱਟੇ ਦਾ ਨਸ਼ਾ ਬਰਾਮਦ ਹੋਇਆ ਹੋਵੇ।ਫਿਲਹਾਲ ਨਸ਼ੇ ਦੀ ਬਰਾਮਦਗੀ ਤੋਂ ਬਾਅਦ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲੈਂਦਿਆਂ ਹੋਇਆਂ ਮੁਕਦਮਾ ਦਰਜ ਕਰਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਲੇ ਤਵਦੀਸ਼ ਦਾ ਵਿਸ਼ਾ ਹੈ ਕਿ ਮਹਿਲਾ ਕਾਂਸਟੇਬਲ ਦੇ ਵੱਲੋਂ ਕਿੱਥੋਂ ਨਸ਼ਾ ਲਿਆਂਦਾ ਗਿਆ ਸੀ ਅਤੇ ਕੀ ਉਹ ਨਸ਼ਾ ਕਰਨ ਦੀ ਆਦੀ ਹੈ ਜਾਂ ਫਿਰ ਨਸ਼ਾ ਵੇਚ ਕੇ ਪੈਸੇ ਕਮਾਉਣ ਦੇ ਸ਼ੋਰਟਕੱਟ ਤਰੀਕੇ ਅਪਣਾ ਰਹੀ ਸੀ।

ਮਹਿਲਾ ਹੌਲਦਾਰ ਨੂੰ ਅਦਾਲਤ ‘ਚ ਪੇਸ਼ ਕਰਨ ਉਪਰੰਤ ਪੁਲਿਸ ਪੁਲਿਸ ਨੂੰ ਮਿਲਿਆ ਮਹਿਲਾ ਦਾ ਇੱਕ ਦਿਨ ਦਾ ਰਿਮਾਂਡ-
ਮਹਿਲਾ ਪੁਲਿਸ ਕਾਂਸਟੇਬਲ  ਨੂੰ ਬਠਿੰਡਾ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਅਦਾਲਤ ਨੇ ਪੁਲਿਸ ਨੂੰ ਮਹਿਲਾ ਦਾ ਇਕ ਦਿਨ ਦਾ ਰਿਮਾਂਡ ਦਿੱਤਾ ਹੈ,ਜਾਂਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਅਮਨਦੀਪ ਕੌਰ ਦੀ ਉੱਚੇ ਅਹੁਦਿਆਂ ’ਤੇ ਬੈਠੇ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਤਕ ਪਹੁੰਚ ਸੀ। ਪਹਿਲਾਂ ਵੀ ਉਸ ‘ਤੇ ਇਕ ਕੇਸ ਦਰਜ ਹੋਣ ਤੋਂ ਬਾਅਦ ਉਸ ਨੂੰ ਬਠਿੰਡਾ ਤੋਂ ਮਾਨਸਾ ਤਬਦੀਲ ਕਰ ਦਿੱਤਾ ਗਿਆ ਸੀ ਪਰ ਕੁਝ ਸਮੇਂ ਬਾਅਦ ਉਹ ਵੱਡੇ ਲੋਕਾਂ ਦੀ ਸਿਫ਼ਾਰਸ਼ ਨਾਲ ਮੁੜ ਬਠਿੰਡਾ ਪੁਲਿਸ ਲਾਈਨ ‘ਚ ਟੈਂਪਰੇਰੀ ਅਟੈਚਮੈਂਟ ‘ਤੇ ਤਾਇਨਾਤ ਹੋ ਗਈ।ਪੁਲਿਸ ਨੇ ਦੋਸ਼ੀ ਮਹਿਲਾ ਪੁਲਿਸ ਕਰਮਚਾਰੀ ਖ਼ਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸ ਵੱਡੇ ਨੈਟਵਰਕ ਨਾਲ ਜੁੜੀ ਹੋਈ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸੇਅਰ ਕਰੋ-
Share this News