26 ਸਾਲਾ ਸਜਵਿਆਹੀ ਮੁਟਿਆਰ ਨੂੰ ਸਹੁਰਿਆ ਫਾਹਾ ਦੇ ਕੇ ਮਾਰਿਆ ! ਪਤੀ, ਨਨਾਣ ਤੇ ਸੱਸ ਵਿਰੁੱਧ ਕੇਸ ਦਰਜ

4913273
Total views : 5895576

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਜਨਾਲਾ /ਦਵਿੰਦਰ ਕੁਮਾਰ ਪੁਰੀ

ਅਜਨਾਲਾ ਦੇ ਪਿੰਡ ਦਿਆਲ ਭੱਟੀ ਵਿਖੇ 26 ਸਾਲਾ ਨਵੀਂ ਵਿਆਹੀ ਲੜਕੀ ਨੂੰ ਸਹੁਰਿਆਂ ਵੱਲੋਂ ਫਾਹਾ ਦੇ ਕੇ ਮਾਰਨ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ ਜਿੱਥੇ ਕਰੀਬ ਦੋ ਮਹੀਨੇ ਪਹਿਲਾਂ ਰਮਨਦੀਪ ਕੌਰ ਦਾ ਵਿਆਹ ਮਨਮੋਹਨ ਸਿੰਘ ਨਾਮ ਦੇ ਲੜਕੇ ਨਾਲ ਹੋਇਆ ਸੀ, ਮਨਮੋਹਨ ਸਿੰਘ ਕੈਨੇਡਾ ਤੋਂ ਆਇਆ ਸੀ ਅਤੇ ਵਿਆਹ ਤੋਂ ਬਾਅਦ ਰਮਨਦੀਪ ਕੌਰ ਦੇ ਨਾਲ ਉਸ ਦੇ ਸਹੁਰੇ ਪਰਿਵਾਰ ਵੱਲੋਂ ਲੜਾਈ ਝਗੜਾ ਕੀਤਾ ਜਾਂਦਾ ਸੀ, ਜਿਸ ਤੋਂ ਬਾਅਦ ਅਚਾਨਕ ਲੜਕੀ ਦੇ ਪਰਿਵਾਰ ਨੂੰ ਫੋਨ ਕੀਤਾ ਕਿ ਉਹਨਾਂ ਦੀ ਲੜਕੀ ਨੂੰ ਕੁਝ ਹੋ ਗਿਆ ਹੈ ਜਿਸ ਤੋਂ ਬਾਅਦ ਜਦੋਂ ਪਰਿਵਾਰ ਨੇ ਆ ਕੇ ਆਪਣੀ ਲੜਕੀ ਨੂੰ ਦੇਖਿਆ ਨਾ ਉਸ ਦੇ ਗਲੇ ਤੇ ਨਿਸ਼ਾਨ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ।


ਇਸ ਸਬੰਧੀ ਮ੍ਰਿਤਕ ਲੜਕੀ ਰਮਨਦੀਪ ਕੌਰ ਦੇ ਭਰਾ ਮਨਿੰਦਰ ਸਿੰਘ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਮੇਰੀ ਭੈਣ ਦਾ ਵਿਆਹ ਹੋਇਆ ਸੀ ਅਤੇ ਜਿਸ ਤੋਂ ਬਾਅਦ ਅਕਸਰ ਹੀ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਲੜਾਈ ਝਗੜਾ ਕਰਦੀ ਸੀ l ਉਹਨਾਂ ਦੇ ਜਵਾਈ ਮਨਮੋਹਨ ਸਿੰਘ ਨੇ ਕਿਹਾ ਕਿ ਹਾਂ ਉਸ ਨੇ ਹੀ ਆਪਣੀ ਪਤਨੀ ਨੂੰ ਮਾਰਿਆ ਹੈ ਜਿਸ ਤੋਂ ਬਾਅਦ ਉਹਨਾਂ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਉਹਨਾਂ ਕਿਹਾ ਕਿ ਜਲਦ ਤੋਂ ਜਲਦ ਪੁਲਿਸ ਇਸ ਮਾਮਲੇ ਤੇ ਬਣਦੀ ਕਾਨੂੰਨੀ ਕਾਰਵਾਈ ਕਰੇ ,ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਉਹਨਾਂ ਵੱਲੋਂ ਮਨਮੋਹਨ ਸਿੰਘ ਅਤੇ ਲੜਕੀ ਦੀ ਸੱਸ ਅਤੇ ਨਨਾਣ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਮ੍ਰਿਤਕ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News