ਪੁਲਿਸ ਕਮਿਸ਼ਨਰ ਨੇ ਦਫਤਰੀ ਕਰਮਚਾਰੀਆਂ ਲਈ ਵਰਦੀ ਪਹਿਨਣ ਸਬੰਧੀ ਜਾਰੀ ਨਵੇ ਹੁਕਮ – Border News Express

ਪੁਲਿਸ ਕਮਿਸ਼ਨਰ ਨੇ ਦਫਤਰੀ ਕਰਮਚਾਰੀਆਂ ਲਈ ਵਰਦੀ ਪਹਿਨਣ ਸਬੰਧੀ ਜਾਰੀ ਨਵੇ ਹੁਕਮ

4712127
Total views : 5566689

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬੀ.ਐਨ.ਈ ਬਿਊਰੋ

ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ਵਿਚ ਹਨ। ਉਨ੍ਹਾਂ ਵੱਲੋਂ ਦਫ਼ਤਰ ‘ਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਪੂਰੀ ਵਰਦੀ ਵਿਚ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।  ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਦਫਤਰ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ/ਕਰਮਚਾਰਨਾਂ ਦਾ ਸਿਵਲ ਕਪੜਿਆਂ ਵਿੱਚ ਪਹਿਰਾਵਾ ਸਹੀ ਨਹੀ ਹੁੰਦਾ ਅਤੇ ਉਹਨਾਂ ਵੱਲੋਂ ਜੀਨ, ਟੀ-ਸ਼ਰਟ, ਸਪੋਰਟਸ ਬੂਟ ਆਦਿ ਪਹਿਨੇ ਜਾਂਦੇ ਹਨ।

ਸ੍ਰੀ ਸਵਪਨ ਸ਼ਰਮਾਂ ਵਲੋ ਜਾਰੀ ਹੁਕਮਾਂ ‘ਚ ਵਰਨਣ ਕੀਤਾ ਗਿਆ ਹੈ ਕਿ ਪੁਲਿਸ ਵਿਭਾਗ ਇਕ ਅਨੁਸ਼ਾਸ਼ਨੀ ਜਮਾਤ ਹੋਣ ਕਾਰਨ ਦਫ਼ਤਰ ਵਿੱਚ ਤਾਇਨਾਤ ਸਮੂਹ ਕਰਮਚਾਰੀਆਂ/ਕਰਮਚਾਰਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਰਸਮੀ ਪੈਂਟ ਸ਼ਰਟ ਅਤੇ ਸਲਵਾਰ ਸੂਟ ਸਮੇਤ ਦੁਪੱਟਾ ਪਹਿਨਿਆ ਜਾਣਾ ਯਕੀਨੀ ਬਣਾਉਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

1

 

Share this News