ਪੁਲਿਸ ਨੇ ਗੁਰੂ ਨਗਰੀ ‘ਚ ਔਰਤਾਂ ਕੋਲੋ ਸਰਮਾਏਦਾਰ ਲੋਕਾਂ ਨੂੰ ਫੋਨ ਕਰਵਾਕੇ ਬਲੈਕਮੇਲ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

4878705
Total views : 5841316

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਾਣਾਨੇਸਟਾ/ਮਿੱਕੀ ਗੁਮਟਾਲਾ

ਗੁਰੂ ਨਗਰੀ ਅੰਮ੍ਰਿਤਸਰ ‘ਚ ਇਕ ਸਰਗਰਮ ਗਿਰੋਹ ਵਲੋ ਸ਼ਹਿਰ ਦੇ ਸਰਮਾਏਦਾਰ ਲੋਕਾਂ ਨੂੰ ਔਰਤਾਂ ਕੋਲੋ ਫੋਨ ਕਰਵਾਕੇ ਮੁੜ ਉਨਾਂ ਨੂੰ ਝੂਠੇ ਤੇ ਜਿਨਸੀ ਛੇੜ ਛਾੜ ਦੇ ਇਲਜਾਮ ਲਗਾਕ ਮੀਡੀਆ ਵਿੱਚ ਖਬਰਾਂ ਪ੍ਰਕਾਸ਼ਿਤ ਕਰਵਾਉਣ ਦਾ ਡਰਾਵਾ ਦੇ ਕੇ ਬਲੈਕਮੇਲ ਕਰਕੇ ਮੋਟੀਆ ਰਕਮਾਂ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਇਸ ਦੇ ਮੁੱਖੀ  ਵਰੁਣ ਕਪੂਰ ਪੁੱਤਰ ਸ਼ਤੀਸ਼ ਕਪੂਰ ਵਾਸੀ ਗਲੀ ਡਾਇਮੰਡ ਵੂਲਨ ਮਿਲ, ਛੇਹਰਟਾ, ਅੰਮ੍ਰਿਤਸਰ।  ਅਨਿਲ ਸਿੰਘ ਉਰਫ ਅਮਰਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਗਲੀ ਨੰਬਰ 6- ਏ, ਜੁਝਾਰ ਸਿੰਘ ਐਵੀਨਿਉ, ਅਜਾਨਲਾ ਰੋਡ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆ ਏ.ਡੀ.ਸੀ.ਪੀ-3 ਸ: ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿਇਹ ਮੁਕੱਦਮਾਂ ਮੁਦੱਈ ਜੁਝਾਰ ਸਿੰਘ ਵਾਸੀ ਅੰਮ੍ਰਿਤਸਰ ਦੇ ਬਿਆਨ ਤੇ ਦਰਜ਼ ਰਜਿਸਟਰ ਕੀਤਾ ਗਿਆ ।

ਗਿਰੋਹ ਦੇ ਮੁੱਖੀ ਸਮੇਤ ਇਕ ਹੋਰ ਨੂੰ ਕਾਬੂ ਕਰਕੇ ਪੁਲਿਸ ਨਾਮਜਦ ਚਾਰ ਔਰਤਾਂ ਦੀ ਭਾਲ ‘ਚ ਲੱਗੀ

ਮੁਕੱਦਮੇਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਦੋਸ਼ੀ ਵਰੁਣ ਕਪੂਰ ਆਪਣੇ ਸਾਥੀਆਂ ਅਨਿਲ ਸਿੰਘ ਉਰਫ਼ ਅਮਰਿੰਦਰ ਸਿੰਘ ਅਤੇ ਮੁਕੱਦਮਾਂ ਵਿੱਚ ਨਾਮਜ਼ਦ 04 ਔਰਤਾਂ (ਪੂਜਾ, ਕੁਲਦੀਪ ਕੌਰ, ਕੁਲਵਿੰਦਰ ਕੌਰ ਅਤੇ ਮੋਨਿਕਾ) ਨਾਲ ਮਿਲ ਕੇ ਗਿਰੋਹ ਬਣਾਇਆ ਹੈ ਤੇ ਇਹ, ਸ਼ਹਿਰ ਦੇ ਸਰਮਾਏਦਾਰ ਵਿਅਕਤੀਆ ਦੇ ਮੋਬਾਇਲ ਨੰਬਰ ਆਦਿ ਹਾਸਲ ਕਰਕੇ ਔਰਤਾਂ ਵੱਲੋਂ ਉਹਨਾਂ ਨਾਲ ਗੱਲਬਾਤ ਕਰਕੇ ਰਾਬਤਾ ਕਾਇਮ ਕਰਦੀਆਂ ਸਨ ਤੇ ਫਿਰ ਔਰਤਾ ਦੇ ਸਾਥੀ ਵਰੁਣ ਕਪੂਰ, ਇਹਨਾਂ ਔਰਤਾ ਨੂੰ ਆਪਣੇ ਪਾਸ ਬੁੱਲਾ ਕੇ ਇਹਨਾਂ ਦੇ ਚਿੱਹਰੇ ਢੱਕ ਕੇ ਆਪਣੀ ਮੋਬਾਇਲ ਫੋਨਾਂ ਰਾਂਹੀ ਸ਼ਹਿਰ ਦੇ ਸਰਮਾਏਦਾਰ ਵਿਅਕਤੀਆ ਦੇ ਖਿਲਾਫ ਝੂਠੇ ਤੇ ਬੇਬੁਨਿਆਦ ਜਿਨਸੀ ਸ਼ੋਸ਼ਨ ਅਤੇ ਛੇੜ-ਛਾੜ ਦੇ ਇਲਜ਼ਾਮ ਲਗਾ ਕੇ ਵੀਡਿਊ ਤਿਆਰ ਕਰ ਲੈਂਦੇ ਸਨ ਤੇ ਫਿਰ ਇਹਨਾਂ ਔਰਤਾਂ ਦੇ ਗਿਰੋਹ ਦੇ ਮਰਦ ਮੈਂਬਰ ਸਬੰਧਤ ਸਰਮਾਏਦਾਰ ਵਿਅਕਤੀਆ ਨੂੰ ਫੋਨ ਕਰਕੇ ਉਹਨਾਂ ਦੀ ਖਬਰ ਮੀਡੀਆ ਵਿੱਚ ਦੇਣ ਕੇ ਸਮਾਜ਼ ਵਿੱਚ ਇੱਜਤ ਅਤੇ ਭਵਿੱਖ ਖਰਾਬ ਕਰਨ ਦਾ ਡਰਾਵਾ ਦੇ ਕੇ ਮੋਟੀਆ ਰਕਮਾ ਬਟੋਰ ਕੇ ਬਲੈਕ-ਮੇਲ ਕਰਦੇ ਸਨ। ਇਸ ਸਮੇ ਉਨਾਂ ਨਾਲ ਸ੍ਰੀ ਮਨਿੰਦਰ ਪਾਲ ਸਿੰਘ, ਏ.ਸੀ.ਪੀ ਈਸਟ,ਅੰਮ੍ਰਿਤਸਰ ਇੰਸਪੈਕਟਰ ਹਰਪ੍ਰਕਾਸ਼ ਸਿੰਘ, ਮੁੱਖ ਅਫਸਰ ਥਾਣਾ ਮਕਬੂਲਪੁਰਾਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News