ਇਸ਼ਕ ‘ਚ ਅੰਨੀ ਨੂੰਹ ਦਾ ਕਾਰਾ ਪ੍ਰੇਮੀ ਨਾਲ ਮਿਲਕੇ ਮਾਰੀ ਸੱਸ ! ਪੁਲਿਸ ਨੇ ਬਜੁਰਗ ਔਰਤ ਦੇ ਹੋਏ ਕਤਲ ਦਾ ਚੌਵੀ ਘੰਟਿਆਂ ਦੇ ਅੰਦਰ ਕੀਤਾ ਪਰਦਾਫਾਸ਼

4879067
Total views : 5841954

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ//ਬੀ.ਐਨ.ਈ ਬਿਊਰੋ 

ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਇੰਦਰਾ ਕਲੋਨੀ, ਝਬਾਲ ਰੋਡ, ਅੰਮ੍ਰਿਤਸਰ ਵਿਖੇ ਇੱਕ ਬਜ਼ੁਰਗ ਔਰਤ ਦੇ ਉਸਦੇ ਘਰ ਦੇ ਅੰਦਰ ਹੋਏ ਕਤਲ ਨਾਲ ਸਬੰਧਤ ਇੱਕ ਅੰਨ੍ਹੇ ਕਤਲ ਕੇਸ ਨੂੰ ਸਫਲਤਾਪੂਰਵਕ ਸੁਲਝਾ ਲਿਆ ਹੈ।

ਜਿਸ ਸਬੰਧੀ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿਮੁਕਦਮਾ ਨੰਬਰ 60 ਮਿਤੀ 09-03-2026 ਅਧੀਨ ਧਾਰਾ 103, 329(3), 3(5) ਬੀਐਨਐਸ,ਤਾਹਿਤ ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਵਿਖੇ ਮੁਕਦਮਾ ਮਿੰਟੀ ਸ਼ਰਮਾ ਨਿਵਾਸੀ ਇੰਦਰਾ ਕਲੋਨੀ, ਅੰਮ੍ਰਿਤਸਰ ਦੇ ਬਿਆਨ ‘ਤੇ ਦਰਜ ਕੀਤਾ ਗਿਆ ਸੀ, ਜਿਸਨੇ ਦੱਸਿਆ ਕਿ ਮਿਤੀ 09-03-2026 ਨੂੰ ਅਣਪਛਾਤੇ ਵਿਅਕਤੀਆਂ ਨੇ ਉਸਦੀ ਸੱਸ ਕਮਲੇਸ਼ ਰਾਣੀ ਦਾ ਉਨ੍ਹਾਂ ਦੇ ਘਰ ਦੇ ਅੰਦਰ ਕਤਲ ਕਰ ਦਿੱਤਾ ਸੀ।ਉਨਾਂ ਨੇ ਦੱਸਿਆ ਕਿ ਏ.ਡੀ.ਸੀ.ਪੀ 3 ਵਿਸਾਲਜੀਤ ਸਿੰਘ, ਏ.ਸੀ.ਪੀ ਜਸਪਾਲ ਸਿੰਘ ਤੇ ਇੰਸ: ਮਨਜੀਤ ਕੌਰ ਮੁੱਖ ਅਫਸਰ ਗੇਟ ਹਕੀਮਾ ਤੇ ਐਸ.ਆਈ ਬਲਵਿੰਦਰ ਸਿੰਘ ਵੱਲੋਂ ਮੁਕਦਮਾ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਮਿੰਟੀ ਸ਼ਰਮਾ ਦੇ ਦਲਬੀਰ ਸਿੰਘ ਉਰਫ਼ ਲਾਡੀ ਵਾਸੀ ਇੰਦਰਾ ਕਲੋਨੀ, ਅੰਮ੍ਰਿਤਸਰ ਨਾਲ ਨਾਜਾਇਜ਼ ਸਬੰਧ ਸਨ ਅਤੇ ਮੌਜੂਦਾ ਸਮੇਂ ਦਸ਼ਮੇਸ਼ ਸਿਟੀ, ਅੰਮ੍ਰਿਤਸਰ ਵਿੱਚ ਰਹਿੰਦੀ ਸੀ। ਇਹਨਾਂ ਸੰਬੰਧਾਂ ਕਾਰਨ ਉਸਦੀ ਸੱਸ ਕਮਲੇਸ਼ ਰਾਣੀ ਇਤਰਾਜ਼ ਕਰਦੀ ਸੀ ਅਤੇ ਅਕਸਰ ਉਸ ਨਾਲ ਝਗੜਾ ਕਰਦੀ ਸੀ।

ਅੱਗੇ ਦੀ ਜਾਂਚ ਤੋਂ ਪਤਾ ਲੱਗਾ ਕਿ ਮਿੰਟੀ ਸ਼ਰਮਾ ਨੇ ਆਪਣੇ ਪ੍ਰੇਮੀ ਦਲਬੀਰ ਸਿੰਘ ਉਰਫ਼ ਲਾਡੀ ਨਾਲ ਮਿਲ ਕੇ ਕਮਲੇਸ਼ ਰਾਣੀ ਨੂੰ ਖਤਮ ਕਰਨ ਲਈ ਇੱਕ ਅਪਰਾਧਿਕ ਸਾਜ਼ਿਸ਼ ਰਚੀ ਸੀ ਤੇ ਆਪਣੀ ਯੋਜਨਾ ਅਨੁਸਾਰ, ਦੋਵਾਂ ਮੁਲਜ਼ਮਾਂ ਨੇ ਕਮਲੇਸ਼ ਰਾਣੀ ਦਾ ਸਿਰਹਾਣੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮਿੰਟੀ ਸ਼ਰਮਾਂ ਨੇ ਮਿਤੀ 09-03-2026 ਵਾਲਾ ਦਿਨ ਚੁਣਿਆ ਕਿਉਕਿ ਉਸ ਦਿਨ ਮਿੰਟੀ ਸ਼ਰਮਾਂ ਦੇ ਬਾਕੀ ਪਰਿਵਾਰਕ ਮੈਂਬਰ ਦੀਨਾ ਨਗਰ, ਜਿਲ੍ਹਾ ਪਠਾਨਕੋਟ ਵਿੱਖੇ ਵਿਆਹ ਸਮਾਗਮ ਤੇ ਗਏ ਸਨ। ਉਸ ਦਿਨ ਮਿੰਟੀ ਸ਼ਰਮਾਂ ਤੇ ਉਸਦੀ ਸੱਸ ਘਰ ਵਿੱਚ ਇਕੱਲੀਆ ਹੀ ਸਨ। ਮਿੰਟੀ ਸ਼ਰਮਾਂ ਨੇ ਦਿਲਬੀਰ ਸਿੰਘ ਉਰ਼ਫ਼ ਲਾਡੀ ਨੂੰ ਏ.ਸੀ ਠੀਕ ਕਰਨ ਦਾ ਬਹਾਨੇ ਘਰ ਵਿੱਚ ਬੁਲਾਇਆ ਤੇ ਕਮਰੇ ਵਿੱਚ ਜਾ ਕੇ ਇਹਨਾਂ ਦੋਨਾਂ ਨੇ ਸਰਾਨੇ ਨਾਲ ਗਲਾ ਘੁੱਟ ਕੇ ਕਮਲੇਸ਼ ਰਾਣੀ ਦਾ ਕਤਲ ਕਰ ਦਿੱਤਾ ਤੇ ਫਿਰ ਹਥੋੜੇ ਨਾਲ ਕਮਰੇ ਦੀਆਂ ਅਲਮਾਰੀਆ ਤੋੜ ਸਮਾਨ ਖਿਲਾਫ ਕੇ ਚੌਰੀ ਹੋਣ ਦਾ ਡਰਾਮਾ ਰਚਿਆ ਗਿਆ।ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ, ਦੋਵਾਂ ਮੁਲਜ਼ਮਾਂ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News