





Total views : 5612563








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਐਮਐਸਪੀ ਤੇ ਕਈ ਹੋਰ ਜਰਾਇਤੀ ਮਸਲਿਆਂ ਨੂੰ ਲੈ ਕੇ ਪਿੱਛਲੇ ਲੰਮੇ ਸਮੇਂ ਤੋਂ ਖ਼ਨੌਰੀ ਅਤੇ ਸ਼ੰਭੂ ਬਾਰਡਰ ਵਿਖੇ ਸ਼ਾਂਤਮਈ ਢੰਗ ਨਾਲ ਮੋਰਚੇ ਤੇ ਬੈਠੇ ਕਿਸਾਨ ਜੱਥੇਬੰਦੀਆਂ ਦੇ ਸਰਗਰਮ ਆਗੂਆਂ, ਮੈਂਬਰਾਂ ਤੇ ਸਹਿਯੋਗੀਆਂ ਤੇ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਕਾਰਵਾਈ ਦੀ ਚੁਫੇਰਿਓੁਂ ਕਰੜੀ ਨਿੰਦਿਆ ਹੋ ਰਹੀ ਹੈ। ਇਸੇ ਸਿਲਸਿਲੇ ਤਹਿਤ ਸੰਨ 2015 ਦੇ ਸਰਬੱਤ ਖ਼ਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਇਸ ਨੂੰ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਬੁੱਝ ਦਿਲੀ ਵਾਲੀ ਕਾਰਵਾਈ ਕਰਾਰ ਦਿੱਤਾ ਹੈ। ਭਾਈ ਸਖੀਰਾ ਨੇ ਕਿਹਾ ਕਿ ਪਤਾਲ ਵਿੱਚੋਂ ਬੰਦੇ ਲੱਭ ਲੈਣ ਅਤੇ ਕੰਧਾਂ ਬੁਲਵਾ ਲੈਣ ਦੇ ਦਾਅਵੇ ਕਰਨ ਵਾਲੀ ਪੰਜਾਬ ਪੁਲਿਸ ਦੀ ਅਸਲੀਅਤ ਜਗ ਜ਼ਾਹਿਰ ਹੋ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਨਿਹੱਥੇ ਕਿਸਾਨਾ ਉਪਰ ਹਮਲਾ ਕਰਕੇ ਤੇ ਅੰਦੋਲਨ ਨੂੰ ਤਹਿਸ਼ ਨਹਿਸ਼ ਕਰਨ ਦੀ ਕੋਸ਼ਿਸ਼ ਕਰਨਾ ਸਰਕਾਰ ਅਤੇ ਪੁਲਿਸ ਨੂੰ ਸ਼ੋਭਾ ਨਹੀਂ ਦਿੰਦਾ। ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੁਲਸੀਆ ਤਾਕਤ ਲਿਆਕਤ ਦੇ ਨਾਲ ਇਹ ਬੁੱਝਦਿਲੀ ਵਾਲੀ ਤੇ ਚੋਰ ਕਾਰਵਾਈ ਆਰਐਸਐਸ ਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਲ ਗੰਢਤੁੱਪ ਕਰਕੇ ਤੇ ਭਾਜਪਾ ਨੂੰ ਖੁਸ਼ ਕਰਨ ਦੀ ਨੀਤੀ ਦਾ ਅਹਿਮ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪੰਜਾਬੀਆਂ ਵਿਸ਼ੇਸ਼ਕਰ ਸਿੱਖਾਂ ਦੇ ਬੀਤੇ ਸਮੇਂ ਦੇ ਸੰਘਰਸ਼ਾਂ ਅਤੇ ਅੰਦੋਲਨਾਂ ਦੇ ਨਤੀਜਿਆਂ ਤੋਂ ਭਲੀਭਾਂਤ ਜਾਣੰੂ ਹੈ। ਪੰਜਾਬੀ ਘੋਲਾਂ ਦੇ ਮਾਮਲਿਆਂ ਵਿੱਚ ਨਾਂ ਤਾਂ ਡਰਦੇ ਹਨ ਨਾ ਅੱਕਦੇ ਹਨ ਤੇ ਨਾ ਹੀ ਥੱਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨਾ ਦਾ ਜਦੋਂ ਵੀ ਕਿਤੇ ਸੁਨਿਹਰੀ ਇਤਿਹਾਸ ਲਿਿਖਆ ਜਾਵੇਗਾ ਤਾਂ ਪੰਜਾਬ ਸਰਕਾਰ ਤੇ ਪੁਲਸੀਆ ਕਾਰਵਾਈ ਕਾਲੇ ਅੱਖ਼ਰਾਂ ਵਿੱਚ ਅੰਕਿਤ ਹੋਵੇਗੀ। ਭਾਈ ਜਰਨੈਲ ਸਿੰਘ ਸਖੀਰਾ ਨੇ ਸਰਕਾਰ ਤੇ ਪੁਲਿਸ ਦੀ ਇਸ ਘਟੀਆ ਕਾਰਵਾਈ ਦੀ ਤੁੱਲਣਾ 13 ਅਪ੍ਰੈਲ 1919 ਦੇ ਜ਼ਲ੍ਹਿਆਂਵਾਲੇ ਬਾਗ ਦੇ ਸਾਕੇ ਦੇ ਮੁੱਖ ਦੋਸ਼ੀ ਜਰਨਲ ਐਡਵਾਇਰ ਦੇ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੇ ਨਾਲ ਪੰਜਾਬ ਸਰਕਾਰ ਦੀ ਕਾਰਜਸ਼ੈਲੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਕਿਸਾਨੀ ਅੰਦੋਲਨ ਨੂੰ ਕੁਚਲਨ ਦੀਆਂ ਗੁੰਦੀਆਂ ਜਾ ਰਹੀਆਂ ਵਿਓੁਂਤਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆ। ਪੰਜਾਬੀ ਪਹਿਲਾਂ ਵੀ ਇਸ ਮਾਮਲੇ ਤੇ ਇਕੱਠੇ ਸਨ ਤੇ ਹੁਣ ਵੀ ਇਕੱਠੇ ਹਨ। ਸਰਕਾਰ ਤੇ ਪੁਲਿਸ ਦੀ ਇਹ ਘਟੀਆ ਕਾਰਜਸ਼ੈਲੀ ਕਿਸਾਨਾ ਦੇ ਮਨੋਬਲ ਨੂੰ ਨਾਂ ਤਾਂ ਤੋੜ ਸੱਕਦੀ ਹੈ ਤੇ ਨਾਂ ਡਾਵਾਂਡੋਲ ਕਰ ਸੱਕਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਕਿਸਾਨੀ ਤਾਕਤ ਤੋਂ ਸੁਚੇਤ ਕਰਦਿਆਂ ਕਿਹਾ ਕਿ ਕਿਸਾਨ ਇਸ ਕਾਰਵਾਈ ਦਾ ਟਾਕਰਾ ਮਜ਼ਬੂਤੀ ਨਾਲ ਕਰਨ ਦੀ ਸਮਰੱਥਾ ਰੱਖਦੇ ਹਨ ਉਨ੍ਹਾਂ ਦੀ ਤਾਕਤ ਤੇ ਲਿਆਕਤ ਦਾ ਅੰਦਾਜਾ ਸਹਿਜੇ ਨਹੀਂ ਲਗਾਇਆ ਜਾ ਸੱਕਦਾ। ਸਰਕਾਰ ਨੂੰ ਆਪਣੀ ਇਸ ਗ਼ਲਤੀ ਦਾ ਖਾਮਿਆਜਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਸਮੁੱਚੀਆਂ ਕਿਸਾਨੀ ਤਾਕਤਾਂ ਤੇ ਹਿਤੈਸ਼ੀਆਂ ਨੰੁੂ ਮੁੜ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਤੇ ਹਮਖਿਆਲੀਆ ਨੂੰ ਇਸ ਦਾ ਹਿੱਸਾ ਬਣਨ ਦੀ ਗੱਲ ਵੀ ਆਖੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-