





Total views : 5605475








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਅਲਾ ਗੁਰੂ / ਅਮਰਪਾਲ ਸਿੰਘ ਬੱਬੂ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਸਾਰੇ ਪੂਰੇ ਕਰ ਦਿਤੇ ਜਾਣਗੇ । ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਿੰਡ ਜੋਧਾਨਗਰੀ ਵਿਖੇ ਸੜਕ ਦੇ ਉਦਘਾਟਨ ਮੌਕੇ ਲੋਕਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਉਨਾ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਜਾਤੀ ਵਿਤਕਰੇ ਦੇ ਕਿਸੇ ਵੀ ਤਰਾਂ ਦੀ ਕਾਗਜੀ ਕਾਰਵਾਈ ਤੋਂ ਬਿਨਾਂ ਮੁਫਤ ਬਿਜਲੀ ਦੀ ਸਹੂਲਤ ਦਿਤੀ ਗਈ ਹੈ । ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਅਤੇ ਇਲਾਕੇ ਦੀਆਂ ਸਾਰੀਆਂ ਸੜਕਾਂ ਪਕੀਆਂ ਕੀਤੀਆਂ ਜਾ ਰਹੀਆਂ ਹਨ । ਮੰਤਰੀ ਈ ਟੀ ਓ ਨੇ ਅਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁਧ ਯੁੱਧ ਮੁਹਿੰਮ ਨੂੰ ਜਨ ਅੰਦੋਲਨ ਬਣਾਇਆ ਜਾਵੇਗਾ । ਹਰ ਪਿੰਡ ਦੀ ਪੰਚਾਇਤ ਨੂੰ ਜਾ ਕੇ ਪੁਛਿਆ ਜਾਵੇਗਾ ਕਿ ਤੁਹਾਡੇ ਪਿੰਡ ਵਿਚੋਂ ਨਸ਼ਾ ਖਤਮ ਹੋਇਆ ਜਾ ਨਹੀਂ । ਉਨਾ ਕਿਹਾ ਇਕ ਫੋਨ ਨੰਬਰ 9779100200 ਜਾਰੀ ਕਰ ਦਿਤਾ ਗਿਆ ਹੈ , ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੀ ਇਸ ਨੰਬਰ ਤੇ ਸੂਚਨਾਂ ਦਿਤੀ ਜਾ ਸਕਦੀ ਹੈ ਤੁਰੰਤ ਐਕਸ਼ਨ ਹੋਵੇਗਾ ਸਿਕਾਇਤ ਕਰਨ ਵਾਲੇ ਦੀ ਪਛਾਣ ਨੂੰ ਬਿਲਕੁਲ ਗੁਪਤ ਰੱਖਿਆ ਜਾਵੇਗਾ ।
ਨਸ਼ਿਆਂ ਦਾ ‘ ਕਾਰੋਬਾਰ ਕਰਕੇ ਬਣਾਈਆਂ ਨਜਾਇਜ ਜਾਇਦਾਦਾਂ ਤੇ ਚਲੇਗਾ ਪੀਲਾ ਪੰਜਾ
ਈ ਟੀ ਓ ਨੇ ਹੋਰ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਾਲਿਆਂ ਨੂੰ ਹੁਣ ਪੰਜਾਬ ਛੱਡ ਕੇ ਭੱਜਣਾ ਪਵੇਗਾ । ਨਜਾਇਜ ਬਣਾਈਆਂ ਗਈਆਂ ਜਾਇਦਾਦਾਂ ਜਬਤ ਹੋਣਗੀਆਂ ਨਸ਼ੇ ਦੇ ਕਾਰੋਬਾਰ ਨਾਲ ਬਣਾਏ ਗਏ ਮਕਾਨਾਂ ਤੇ ਪੀਲਾ ਪੰਜਾ ਚਲੇਗਾ ।ਹਰ ਹਾਲਤ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਨਸ਼ੇ ਵਿਚ ਗ੍ਰਸਤ ਹੋਏ ਨੌਂਜਵਾਨਾਂ ਦਾ ਇਲਾਜ ਕਰਵਾਇਆ ਜਾਵੇਗਾ । ਇਸ ਮੋਕੇ ਤੇ ਬੀ ਡੀ ਪੀ ਪਰਗਟ ਸਿੰਘ , ਐਸ ਡੀ ਈ ਨਿਰਮਲ ਸਿੰਘ ,ਜਰਨੈਲ ਸਿੰਘ , ਮੈਡਮ ਸਰਪੰਚ ਗੁਰਮੀਤ ਕੌਰ ਜੋਧਾਨਗਰੀ , ਚੇਅਰਮੈਨ ਛਨਾਖ ਸਿੰਘ , ਸਤਿੰਦਰ ਸਿੰਘ ਭਰਾਤਾ ਈ ਟੀ ਓ , ਬਲਾਕ ਪ੍ਰਧਾਨ ਭੁਪਿੰਦਰ ਸਿੰਘ , ਸਰਪੰਚ ਗੁਰਮੁਖ ਸਿੰਘ ਸਰਜਾ , ਡਾ.ਹਰਮਨੀਕ ਸਿੰਘ , ਰਮਨਜੀਤ ਸਿੰਘ , ਸਰਨਜੀਤ ਸਿੰਘ ਸਿੱਧੂ , ਬਿਕਰਮਜੀਤ ਸਿੰਘ ਨੰਬਰਦਾਰ, ਪ੍ਰਧਾਨ ਕੁਲਵੰਤ ਸਿੰਘ ਸੰਗਰਾਵਾਂ, ਸ਼ੇਰ ਸਿੰਘ ਪੰਚ , ਪਰਮਿੰਦਰ ਸਿੰਘ , ਰਵੇਲ ਸਿੰਘ ਪੰਚ,ਜਗੀਰ ਸਿੰਘ , ਬਚਿੱਤਰ ਸਿੰਘ ਸਾਰੇ ਪੰਚ ਜੋਧਨਗਰੀ, ਸਵਿੰਦਰ ਸਿੰਘ ਫੌਜੀ ਮੁੱਛਲ , ਹੀਰਾ ਸਿੰਘ ਰਾਪੁਰ ,ਪਰਮਿੰਦਰ ਸਿੰਘ ਸਰਪੰਚ ਡੇਹਰੀਵਾਲ , ਸੁਖਜਿੰਦਰ ਸਿੰਘ ਸਰਪੰਚ ਭੱਟੀਕੇ , ਦਰਸ਼ਨ ਸਿੰਘ ਮੁੱਛਲ , ਜਗਦੀਪ ਸਿੰਘ ਸਰਪੰਚ ਤਰਸਿੱਕਾ,ਦਵਿੰਦਰ ਸਿੰਘ ਮੰਨੂ ਸਰਪੰਚ ਜਬੋਵਾਲ , ਬਲਰਾਜ ਸਿੰਘ ਤਰਸਿੱਕਾ ,ਮੱਸਾ ਸਿੰਘ ਕਸ਼ਮੀਰ ਸਿੰਘ ਰਾਏਪੁਰ , ਜਗਰੂਪ ਸਿੰਘ ਸਰਪੰਚ ਸੰਗਰਾਵਾਂ, ਨਰਿੰਦਰ ਸਿੰਘ ਸ਼ਾਹ ਪੁਰ, ਗੁਰਬਿੰਦਰ ਸਿੰਘ ਮੁੱਛਲ , ਕੁਲਵਿੰਦਰ ਸਿੰਘ ਪੰਚ , ਕਿਰਪਾਲ ਸਿੰਘ , ਦਯਾ ਸਿੰਘ , ਸੁੱਚਾ ਸਿੰਘ ਸੈਦਪੁਰ, ਅਤੇ ਲੋਕ ਵੀ ਹਾ਼ਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- ‘