





Total views : 5596415








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਬਾਰਡਰ ਨਿਊਜ ਸਰਵਿਸ
ਸੀਆਈਏ ਸਟਾਫ ਤਰਨਤਾਰਨ ਪੁਲਿਸ ਨੇ ਅੰਤਰਰਾਸ਼ਟਰੀ ਸਰਹੱਦ ਨੇੜੇ ਨਸ਼ਾ ਤਸਕਰਾਂ ਅਤੇ ਹਥਿਆਰਾਂ ਦੇ ਵਪਾਰੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਚਾਰ ਮੈਂਬਰੀ ਗਿਰੋਹ ਨੂੰ ਦੁਵੱਲੀ ਗੋਲੀਬਾਰੀ ਤੋਂ ਬਾਅਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ।ਇਸ ਮੁਕਾਬਲੇ ਦੌਰਾਨ ਦੋ ਤਸਕਰ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦੋਂਕਿ ਭੱਜਣ ਦੀ ਕੋਸ਼ਿਸ਼ ਕਰਦੇ ਦੋ ਜਣੇ ਪੁਲਿਸ ਨੇ ਕਾਬੂ ਕਰ ਲਏ ਹਨ। ਕਾਬੂ ਕੀਤੇ ਤਸਕਰਾਂ ਕੋਲੋਂ 7 ਕਿੱਲੋ ਅਫੀਮ, ਤਿੰਨ ਪਿਸਟਲ ਅਤੇ ਇਕ ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਮੌਕੇ ’ਤੇ ਪੁੱਜੇ ਐੱਸਐੱਸਪੀ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਸਰਹੱਦੀ ਪਿੰਡ ਭਰੋਭਾਲ ਦੇ ਰਹਿਣ ਵਾਲੇ ਵਰਿੰਦਰ ਸਿੰਘ ਵਿਜੇ ਪੁੱਤਰ ਬੂਟਾ ਸਿੰਘ ਅਤੇ ਗੁਰਜੰਟ ਸਿੰਘ ਪੁੱਤਰ ਅੰਗਰੇਜ਼ ਸਿੰਘ ਨਾਂ ਦੇ ਤਸਕਰਾਂ ਨੇ ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਹਥਿਆਰਾਂ ਤੇ ਨਸ਼ੇ ਦੀ ਖੇਪ ਮੰਗਵਾਈ ਗਈ ਹੈ ਅਤੇ ਉਕਤ ਖੇਪ ਨੂੰ ਇੱਥੋਂ ਕੱਢਣ ਲਈ ਇਨ੍ਹਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਤਸਕਰਾਂ ਸਤਨਾਮ ਸਿੰਘ ਸਾਗਰ ਪੁੱਤਰ ਸਾਹਿਬ ਸਿੰਘ ਵਾਸੀ ਬਾਸਰਕੇ ਗਿੱਲਾਂ ਅਤੇ ਜਸ਼ਨਪ੍ਰੀਤ ਸਿੰਘ ਜਸ਼ਨ ਪੁੱਤਰ ਨਿਰਵੈਲ ਸਿੰਘ ਨਾਲ ਡੀਲ ਕਰਕੇ ਇਥੇ ਬੁਲਾਇਆ ਹੈ।ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਦੀ ਟੀਮ ਨੇ ਐੱਸਪੀ ਡੀ ਅਜੇਰਾਜ ਸਿੰਘ ਦੀ ਸੁਪਰਵੀਜ਼ਨ ’ਚ ਜਦੋਂ ਤਸਕਰਾਂ ਨੂੰ ਟਰੈਕ ਕਰਨਾ ਸ਼ੁਰੂ ਕੀਤਾ ਤਾਂ ਇਨ੍ਹਾਂ ਦਾ ਪਿੰਡ ਬਘਿਆੜੀ ਦੇ ਕੋਲ ਸਾਹਮਣਾ ਹੋ ਗਿਆ। ਦੋ ਮੋਟਰਸਾਈਕਲਾਂ ’ਤੇ ਸਵਾਰ ਤਸਕਰਾਂ ਨੇ ਪੁਲਿਸ ਟੀਮ ਉੱਪਰ ਫਾਇਰੰਗ ਕਰਕੇ ਭੱਜਣ ਦਾ ਯਤਨ ਕੀਤਾ। ਪਰ ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਦੋ ਤਸਕਰ ਵਿਜੇ ਤੇ ਸਾਗਰ ਜਖ਼ਮੀ ਹੋ ਗਏ।ਜਦੋਂਕਿ ਭੱਜਣ ਦਾ ਯਤਨ ਕਰਦੇ ਦੂਸਰੇ ਦੋ ਨੂੰ ਪੁਲਿਸ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵੱਲੋਂ ਮੰਗਵਾਏ ਗਏ ਤਿੰਨ ਪਿਸਟਲ ਉਕਤ ਅਪਰਾਧੀਆਂ ਕੋਲੋਂ ਬਰਾਮਦ ਹੋਏ ਹਨ ਅਤੇ ਸੱਤ ਕਿੱਲੋ ਅਫੀਮ ਤੇ ਇਕ ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਥਾਣਾ ਝਬਾਲ ਵਿਚ ਉਕਤ ਘਟਨਾ ਸਬੰਧੀ ਕੇਸ ਦਰਜ਼ ਕੀਤਾ ਜਾ ਰਿਹਾ ਹੈ ਅਤੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਹੋਰ ਖੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-