





Total views : 5536987








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਾਣਾਨੇਸ਼ਟਾ/ਮਿੱਕੀ ਗੁਮਟਾਲਾ
ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਸੀ.ਆਈ.ਏ ਸਟਾਫ ਤਿੰਨ ਦੀ ਪੁਲਿਸ ਪਾਰਟੀ ਨੇ ਦਿੱਲੀ ਤੋ ਚੋਰੀ ਕਰਕੇ ਲਿਆਂਦੀਆਂ ਲਗਜਰੀ ਕਾਰਾਂ ਉੋਪਰ ਜਾਅਲੀ ਨੰਬਰ ਪਲੇਟਾਂ ਲਗਾਕੇ ਅਤੇ ਲੋਕਾਂ ਉਪਰ ਆਪਣਾ ਰੋਹਬ ਜਮਾਉਣ ਲਈ ਐਡਵੋਕੇਟ, ਪੰਜਾਬ ਸਰਕਾਰ ਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਟਿੱਕਰ ਲਗਾਕੇ ਘੁੰਮਣ ਵਾਲੇ ਭੈਣ ਭਰਾ ਵਿਰੁੱਧ ਪੁਲਿਸ ਵਲੋ ਕੇਸ ਦਰਜ ਕਰਕੇ ਜਿਥੇ ਪਹਿਲਾਂ ਤੋ ਕਿਸੇ ਮਾਮਲੇ ‘ਚ ਜੇਲ ‘ਚ ਬੰਦ ਮਨਜੀਤ ਸਿੰਘ ਨੂੰ ਪ੍ਰੋਟੈਕਸ਼ਨ ਵਰੰਟ ‘ਤੇ ਲਿਆ ਕੇ ਪੁਛਗਿੱਛ ਕੀਤੀ ਉਥੇ ਉਸ ਦੀ ਪੇਸ਼ੇ ਵਜੋ ਵਕੀਲ ਭੈਣ ਸਿਮਰਜੀਤ ਕੌਰ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ਸਬੰਧੀ ਜਾਣਕਾਰੀ ਦੇਦਿਆਂ ਆਲਮ ਵਿਜੇ ਸਿੰਘ ਡੀਸੀਪੀ ਲਾਅ ਐਂਡ ਆਰਡਰ ਨੇ ਦੱਸਿਆ ਕਿਸ੍ਰੀ ਮਨਿੰਦਰ ਪਾਲ ਸਿੰਘ, ਏ.ਸੀ.ਪੀ, ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਿੰਦਰਜੀਤ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਰਾਜਮਹਿੰਦਰ ਸਿੰਘ ਸਮੇਤ ਸਾਥੀ ਕਰਚਾਰੀਆਂ ਵੱਲੋਂ ਦਿੱਲੀ ਤੋਂ ਕਾਰਾ ਚੋਰੀ ਕਰਕੇ ਜਾਅਲੀ ਨੰਬਰ ਲੱਗਾ ਕੇ ਪ੍ਰਭਾਵ ਪਾਉਂਣ ਲਈ ਉਸ ਪਰ Govt of Punjab, Human Right COM. (PB), ਪੰਜਾਬ ਸਰਕਾਰ ਅਤੇ Advocate ਦੇ ਸਟਿੱਕਰ ਲਗਾ ਕੇ ਕਾਰਾ ਦੀ ਵਰਤੋਂ ਕਰਨ ਵਾਲੇ ਭੈਂਣ (ਐਡਵੋਕੇਟ) ਤੇ ਭਰਾ ਦਾ ਪਰਦਾਫਸ਼ ਕਰਦੇ ਹੋਏ, ਚੌਰੀ ਦੀਆਂ 02 ਕਾਰਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।