





Total views : 5598073








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਭਿੱਖੀਵਿੰਡ /ਖਾਲੜਾ ਨੀਟੂ ਅਰੋੜਾ ਜਗਤਾਰ ਸਿੰਘ
ਭਿੱਖੀਵਿੰਡ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਭਿਖੀਵਿੰਡ ਵਿਖੇ ਹਰ ਸਾਲ ਦੀ ਤਰ੍ਹਾਂ ਮਹਾਸ਼ਿਵਰਾਤਰੀ ਦਾ ਪਾਵਨ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਦੀਪ ਕੁਮਾਰ ਚੋਪੜਾ ਅਤੇ ਵਿੱਤ ਸਕੱਤਰ ਸ਼ਾਂਤੀ ਪ੍ਰਸ਼ਾਦ ਨੇ ਦੱਸਿਆ ਕਿ ਮਿਤੀ 16 ਫਰਵਰੀ ਦਿਨ ਐਤਵਾਰ ਨੂੰ ਸ਼ਿਵ ਮੰਦਰ ਅੰਮ੍ਰਿਤਸਰ ਤੋਂ ਪਵਿਤਰ ਜੋਤੀ ਰਾਧਾ ਕ੍ਰਿਸ਼ਨ ਜੀ ਵਿੱਚ ਲਿਆਂਦੀ ਗਈ ਅਤੇ ਮਿਤੀ16 ਫਰਵਰੀ ਦਿਨ ਸੋਮਵਾਰ ਤੋਂ ਪ੍ਰਭਾਤ ਫੇਰੀਆਂ ਆਰੰਭ ਕੀਤੀਆਂ ਗਈਆਂ ਜ਼ੋ ਮਿਤੀ 23 ਫਰਵਰੀ ਤੱਕ ਜ਼ਾਰੀ ਰਹੀਆ ਅਤੇ ਮਿਤੀ 25 ਫਰਵਰੀ ਦਿਨ ਮੰਗਲਵਾਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਇਸ ਸ਼ੋਭਾ ਯਾਤਰਾ ਵਿੱਚ ਮਾਤਾ ਸੁਨੀਤਾ ਦੇਵੀ ਜੀ ਡਲ ਵਾਲੇ ਮਾਤਾ ਸਰਬਜੀਤ ਕੌਰ ਜੀ ਘਰਿਆਲੇ ਵਾਲੇ ਅਤੇ ਸਵਾਮੀ ਕੋਸ਼ਲਿੰਦਰਾ ਨੰਦ ਜੀ ਸ਼ਿਵੋਹਮ ਪੱਟੀ ਵਾਲੇਆ ਨੇ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ ਮਿਤੀ 26 ਫਰਵਰੀ ਦਿਨ ਬੁੱਧਵਾਰ ਨੂੰ ਮੰਦਰ ਵਿੱਚ ਰਾਤ ਨੂੰ ਅੱਠ ਵਜੇ ਤੋਂ ਬਾਰਾ ਵੱਜੇ ਤਕ ਸ਼ਿਵ ਮਹਿਮਾਂ ਦਾ ਗੁਣਗਾਣ ਨਰਿੰਦਰ ਸਚਦੇਵਾ ਐਂਡ ਪਾਰਟੀ ਅੰਮ੍ਰਿਤਸਰ ਵਾਲਿਆ ਨੇ ਕੀਤਾ।
ਇਸ ਸਮੇ ਵੱਖ ਵੱਖ ਸਿਆਸੀ ਆਗੂਆਂ ਨੇ ਮੰਦਰ ਵਿੱਚ ਹਾਜਰੀ ਭਰੀ ਜਿੱਸ ਵਿੱਚ ਸੁਖਪਾਲ ਸਿੰਘ ਭੁਲਰ ਚੈਅਰਮੈਨ ਗੁਰੂਦੇਵ ਸਿੰਘ ਲਾਖਣਾ ਮਾਰਕਿਟ ਕਮੇਟੀ ਦੇ ਚੈਅਰਮੈਨ ਰਣਜੀਤ ਕੁਮਾਰ ਧਵਨ ਐਮ ਸੀ ਨੀਰਜ ਕੁਮਾਰ ਭਾਰਤ ਭੂਸ਼ਣ ਧਵਨ ਪ੍ਰਧਾਨ ਗੁਰਮਖ ਸਿੰਘ ਸਾਂਡ ਪੂਰਾ ਕਪਿਲ ਮਲਹੋਤਰਾ ਮਦਨ ਮੋਹਨ ਮੂੰਗਾ ਅਸ਼ਵਨੀ ਕੁਮਾਰ ਧਵਨ ਅੰਮ੍ਰਿਤਸਰ ਅਤੇ ਰਿੰਕੂ ਧਵਨ ਐਮ ਸੀ ਅਮਨ ਕੁਮਾਰ ਸ਼ਰਮਾ ਮੰਗਤ ਰਾਮ ਸੋਂਧੀ ਅਤੇ ਹੋਰ ਬਹੁਤ ਸਾਰੇ ਭਗਤਾਂ ਨੇ ਹਾਜਰੀ ਭਰੀ ਨਰਿੰਦਰ ਸਚਦੇਵਾ ਜੀ ਦੇ ਭਜਨ ਡਮਰੂ ਵਜਾ ਦੇ ਭੋਲਿਆ ਭੋਲ਼ੇ ਦੀ ਬਰਾਤ ਆਈ ਸਜ ਧਜ ਕੇ ਸਾਰਿਆ ਨੇ ਭੰਗ ਪੀਤੀ ਰਜ ਰਜ ਕੇ ਨੇ ਸੰਗਤਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ ਅੰਤ ਵਿੱਚ ਮੰਦਰ ਕਮੇਟੀ ਵਲੋ ਵੱਖ ਵੱਖ ਧਾਰਮਿਕ ਸੰਸਥਾਵਾ ਦੇ ਮੁਖੀਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਨਰਿੰਦਰ ਸਚਦੇਵਾ ਐਂਡ ਪਾਰਟੀ ਅੰਮ੍ਰਿਤਸਰ ਵਾਲਿਆ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਅੰਤ ਵਿੱਚ ਪ੍ਰਧਾਨ ਸੰਦੀਪ ਕੁਮਾਰ ਚੋਪੜਾ ਵਲੋਂ ਸਾਰੀਆ ਧਾਰਮਿਕ ਅਤੇ ਸੋਸ਼ਲ ਸੰਸਥਾਵਾ ਦਾ ਸਾਰੇ ਪ੍ਰੋਗਰਾਮ ਵਿੱਚ ਸਹਿਜੋਗ ਕਾਰਨ ਲਈ ਧੰਨਵਾਦ ਕੀਤਾ ਅਤੇ ਆਈ ਸੰਗਤਾਂ ਦਾ ਧੰਨਵਾਦ ਕੀਤਾ ਇਸ ਸਮੇ ਲੰਗਰ ਭੰਡਾਰੇ ਅਟੁਟ ਵਰਤਾਏ ਗਏ ਰਾਤ ਬਾਰਾ ਵਜੇ ਭੋਗ ਪਾਏ ਗਏ ਅਤੇ ਸੰਗਤਾਂ ਵਿੱਚ ਪ੍ਰਸ਼ਾਦ ਵਰਤਿਆ ਗਿਆ ਇਸ ਸਮੇਂ ਰਾਜ ਕੁਮਾਰ ਚੋਪੜਾ ਰਵੀ ਸ਼ਰਮਾ ਇੰਦਰਜੀਤ ਕੱਕੜ ਦੇ ਰਵੀ ਸ਼ਰਮਾ ਹਰਿਬੰਸ ਧਵਨ ਅਮਨ ਕੁਮਾਰ ਅਸ਼ਵਨੀ ਖੰਨਾ ਪ੍ਰਦੀਪ ਕੁਮਾਰ ਖੰਨਾ ਸ਼ਿਵ ਕੁਮਾਰ ਸ਼ਰਮਾ ਸਰਬਜੀਤ ਸੋਂਧੀ ਡਾਕਟਰ ਰਿਤੇਸ਼ ਚੋਪੜਾ ਚਮਨ ਲਾਲ ਸੇਠੀ ਪ੍ਰਧਾਨ ਬਲਜਿਤ ਕੁਮਾਰ ਚੋਪੜਾ ਦੀਪਕ ਸ਼ਰਮਾ ਕੇਵਲ ਅਰੋੜਾ ਸੁਰਿੰਦਰ ਮਲਹੋਤਰਾ ਅਰੁਣ ਕੁਮਾਰ ਚੋਪੜਾ ਸੰਜੀਵ ਧਵਨ ਰਾਮ ਧਵਨ ਮਨੀਸ਼ ਤੇਜੀ ਵਰੁਣ ਧਵਨ ਮੋਹਤ ਕੱਕੜ ਪ੍ਰਧਾਨ ਕੀਮਤੀ ਲਾਲ ਪ੍ਰਧਾਨ ਕੀਮਤੀ ਲਾਲ ਬਿੱਟਾ ਪ੍ਰਧਾਨ ਸੁਖਦੇਵ ਸਿੰਘ ਅਰੋੜਾ ਪ੍ਰਧਾਨ ਅਮਿਤ ਪੁਰੀ ਨਰੇਸ਼ ਕੁਮਾਰ ਜੋਯਤੀ ਪਰਕਾਸ਼ ਬਲਬੀਰ ਪ੍ਰਿੰਜਾ ਮਾਸਟਰ ਵਿਜੇ ਕੁਮਾਰ ਧਰਮਵੀਰ ਇੰਦਰਜੀਤ ਕਪੂਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-