





Total views : 5597644








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ / ਬਾਰਡਰ ਨਿਊਜ ਸਰਵਿਸ
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਕਿਹਾ ਕਿ ਸਿੱਖ ਸੰਸਥਾਵਾਂ ‘ਤੇ ਹੋ ਰਹੇ ਅੰਦਰੂਨੀ ਅਤੇ ਬਾਹਰਲੇ ਸਿਧਾਂਤਿਕ ਹਮਲਿਆਂ ਤੋਂ ਉਪਜੇ ਸੰਕਟ ਤੋਂ ਛੁਟਕਾਰਾ ਕਮਜ਼ੋਰ ਜਥੇਦਾਰ ਨਹੀਂ ਦਵਾ ਸਕਦੇ।ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਭੁਸੱਤਾ ਸੰਪੰਨ ਆਜ਼ਾਦ ਹੌਦ ਰੱਖਦਾ ਹੈ ਪਰ ਪਿਛਲੇ ਦਹਾਕਿਆਂ ਤੋਂ ਇਸਦੇ ਜਥੇਦਾਰ ਕਮਜ਼ੋਰ ਮਾਨਸਿਕਤਾ ਵਾਲੇ ਅਤੇ ਸਿਆਸਤਦਾਨਾਂ ਦੀ ਅਧੀਨਗੀ ਕਬੂਲਣ ਵਾਲੇ ਬਣੇ ਹਨ। ਨਤੀਜੇ ਵਜੋਂ ਇਨ੍ਹਾਂ ਦੀ ਸੋਚ,ਫੈਸਲੇ ਅਤੇ ਐਕਸ਼ਨ ਪੰਥਕ ਹੋਣ ਦੀ ਬਜਾਏ ਧੜੇਬੰਦੀ ਤੋਂ ਪ੍ਰੇਰਿਤ ਹਨ।
ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ,ਬਾਪੂ ਗੁਰਚਰਨ ਸਿੰਘ,ਡਾ ਸੁਖਦੇਵ ਸਿੰਘ ਬਾਬਾ,ਮਹਾਬੀਰ ਸਿੰਘ ਸੁਲਤਾਨਵਿੰਡ,ਅਤੇ ਬਲਦੇਵ ਸਿੰਘ ਨਵਾਂ ਪਿੰਡ ਨੇ ਕਿਹਾ ਜਦ ਤਖ਼ਤ ਸਾਹਿਬਾਨ ਦੇ ਜਥੇਦਾਰ ਨਿਰਦੇਸ਼ ਲੈਣ ਲਈ ਮੁੱਖ ਮੰਤਰੀ ਦੇ ਨਿਵਾਸ ਤੇ ਜਾਣ ਅਤੇ ਉਨ੍ਹਾਂ ਦੇ ਜਾਨਸ਼ੀਨ ਵੀ ਕਸੂਰਵਾਰ ਅਕਾਲੀ ਲੀਡਰਾਂ ਦਾ ਭੈਅ ਕਬੂਲਣ ਤਾਂ ਪੰਥਕ ਸੰਕਟ ਤੋ ਨਜਾਤ ਮਿਲਣੀ ਮੁਸ਼ਕਿਲ ਹੈ।ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਜਥੇਦਾਰ ਤਾਂ ਨਾ ਭੈਅ ਦੇਦੇਂ ਹਨ ਅਤੇ ਨਾ ਹੀ ਭੈਅ ਕਬੂਲਦੇ ਹਨ ਪਰ ਅਜੋਕੇ ਸਮੇਂ ਦੇ ਜਥੇਦਾਰਾਂ ਦੀ ਪਦਵੀਆਂ ਦਾ ਜਨਮ ਅਤੇ ਅੰਤ ਇਕ ਪਰਿਵਾਰ ਅਤੇ ਉੱਪਰਲੀ ਕਤਾਰ ਦੇ ਅਕਾਲੀ ਲੀਡਰਾਂ ਦੇ ਰਹਿਮੋ ਕਰਮ ਤੇ ਹੋਣ ਕਰਕੇ ਭੈਅ ਵਿੱਚ ਹੀ ਰਹਿੰਦਾ ਹੈ। ਇਹ ਵੀ ਕੌਮ ਦੀ ਤ੍ਰਾਸਦੀ ਹੈ ਕਿ ਜਥੇਦਾਰ ਨੂੰ ਕੋਈ ਦਬਕਾ ਮਾਰੇ ਤੇ ਉਹ ਜਨਤਕ ਤੌਰ ਤੇ ਹੰਝੂ ਸੁੱਟਦਾ ਨਜ਼ਰ ਆਵੇ। ਜਥੇਦਾਰਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਜੋ ਹੁਕਮਨਾਮੇ ਸੁਣਾਏ ਗਏ ਹਨ ਉਨ੍ਹਾ ਦੇ ਇੰਨ ਬਿਨ ਲਾਗੂ ਨਾ ਹੋਣ ਨਾਲ ਜਿੱਥੇ ਕੋਮੀ ਨਿਰਾਸ਼ਤਾ ਪੈਦਾ ਹੋਈ ਹੈ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੌਰਵ ਨੂੰ ਵੀ ਢਾਅ ਲੱਗੀ ਹੈ। ਹਵਾਰਾ ਕਮੇਟੀ ਦਾ ਮੰਨਣਾ ਹੈ ਕਿ ਬਾਰ ਬਾਰ ਵਿਦੇਸ਼ੀ ਦੌਰਿਆ ਦੀ ਚਮਕ ਦਮਕ ਵੀ ਜਥੇਦਾਰਾਂ ਦੀ ਕਮਜ਼ੋਰੀ ਦਾ ਕਾਰਨ ਬਣ ਜਾਂਦੀ ਹੈ।
ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਭਾਰਤੀ ਫੌਜ ਵਲੋਂ ਜੂਨ 84 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਢਾਹੁਣ ਤੇ ਪੰਥ ਵਿੱਚ ਸਰਕਾਰ ਵਿਰੁੱਧ ਰੋਸ਼ ਜਾਗਿਆ ਸੀ ਪਰ ਆਪਣਿਆਂ ਵੱਲੋਂ ਦਿਲੀ ਦੇ ਇਸ਼ਾਰੇ ਤੇ ਸਿਧਾਂਤਾਂ ਨੂੰ ਢਾਹੁਣ ਨਾਲ ਨਿਰਾਸ਼ਾ ਅਤੇ ਨਫ਼ਰਤ ਪੈਦਾ ਹੋਈ ਹੈ।ਜਿਸਦੇ ਨਤੀਜੇ ਸਾਹਮਣੇ ਹਨ ਕਿ ਅਕਾਲੀ ਦਲ ਹਾਸ਼ੀਏ ਤੇ ਆਗਿਆ ਹੈ।ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸੁਝਵਾਨ ਗੁਰਸਿੱਖਾਂ ਦੀ ਅਗਵਾਈ ਵਿੱਚ ਪਿੰਡ ਪੱਧਰ ਤੇ ਮੀਰੀ ਪੀਰੀ ਦੇ ਸਿਧਾਂਤ ਤੇ ਗੋਸ਼ਟੀਆਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Post Views:
62