





Total views : 5536865








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬਾਰਡਰ ਨਿਊਜ ਸਰਵਿਸ
ਨਗਰ ਕੌਸਲ ਤਰਨ ਤਾਰਨ ਦੀ ਚੋਣ ‘ਚ ਸਬੰਧੀ ਉਸ ਸਮੇ ਗਰਮ ਗਰਮ ਖਬਰ ਪ੍ਰਕਾਸ਼ ‘ਚ ਆਈ ਜਦ ਹਲਕਾ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਦੀ ਪਤਨੀ ਨਵਜੋਤ ਕੌਰ ਨੇ ਜਿਥੇ ਪਾਰਟੀ ਵਲੋ ਵਾਰਡ ਨੰ: 3 ਤੋ ਆਪਣੇ ਕਾਗਜ ਨਾਮਜਦਗੀ ਦਾਖਲ ਕੀਤੇ ਉਥੇ ਉਨਾਂ ਨੂੰ ਮੁਕਾਬਲਾ ਦੇਣ ਲਈ ਆਪ ਦੇ ਬਲਾਕ ਪ੍ਰਧਾਨ ਯਾਦਵਿੰਦਰ ਸਿੰਘ ਦੀ ਪਤਨੀ ਜਤਿੰਦਰ ਕੌਰ ਨੇ ਵੀ ਅਜਾਦ ਉਮੀਦਵਾਰ ਵਜੋ ਵਾਰਡ ਨੰ: 3 ਤੋ ਕਾਗਜ ਦਾਖਲ ਕਰ ਦਿੱਤੇ।ਇਸ ਸੰਦਰਭ’ਚ ਜਦ ਆਪ ਦੇ ਬਲਾਕ ਪ੍ਰਧਾਨ ਯਾਦਵਿੰਦਰ ਸਿੰਘ ਨਾਲ ਜਦ ਗੱਲ ਕੀਤੀ ਗਈ ਤਾਂ ਉਨਾਂ ਨੇ ਵਧਾਇਕ ਵਲੋ ਪ੍ਰੀਵਾਰਵਾਦ ਨੂੰ ਬੜਾਵਾ ਦੇਣ ਦੀ ਗੱਲ ਕਰਦਿਆ ਕਿਹਾ ਗਿਆ ਕਿ ਟਿਕਟਾਂ ਦੀ ਵੰਡ ਸਮੇ ਪਾਰਟੀ ਲਈ ਕੰਮ ਕਰਨ ਵਾਲੇ ਵਲੰਟੀਅਰਾਂ ਨੂੰ ਨਜਰਅੰਦਾਜ ਕੀਤਾ ਗਿਆ ਹੈ।ਇਸ ਸਮੇ ਵਧਾਇਕ ਦੀ ਪਤਨੀ ਨੂੰ ਟੱਕਰ ਦੇਣ ਲਈ ਸਾਹਮਣੇ ਆਈ ਬਲਾਕ ਪ੍ਰਧਾਨ ਦੀ ਪਤਨੀ ਜਤਿੰਦਰ ਕੌਰ ਨੇ ਕਿਹਾ ਕਿ ਉਨਾਂ ਵਲੋ ਇਸ ਸਬੰਧੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਗਈ ਸੀ ਕਿ ਉਹ ਵਧਾਇਕ ਦੀ ਪਤਨੀ ਖਿਲਾਫ ਚੋਣ ਲੜਨਾ ਚਾਹੁੰਦੀ ਹੈ ਅਤੇ ਪ੍ਰਸ਼ਾਸਨ ਰਾਜਸੀ ਦਬਾਅ ਕਾਰਨ ਉਨਾਂ ਦੇ ਕਾਗਜਾਂ ਨਾਲ ਛੇੜ ਛਾੜ ਕਰ ਸਕਦਾ ਹੈ। ਜਿਸ ‘ਤੇ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਉਨਾਂ ਦੇ ਕਾਗਜਾ ਦੀ ਵੀਡੀਓਗ੍ਰਾਫ ਕਰਨ ਦੇ ਆਦੇਸ਼ ਦਿੱਤੇ ਹੋਏ ਹਨ। ਆਪਣੀ ਜਿੱਤ ਯਕੀਨੀ ਦਸਦਿਆ ਜਤਿੰਦਰ ਕੌਰ ਨੇ ਕਿਹਾ ਕਿ ਪੂਰੇ ਵਾਰਡ ਵਲੋ ਉਨਾਂ ਨੂੰ ਭਰਵਾਂ ਸਮਰਥਨ ਮਿੱਲ ਰਿਹਾ ਹੈ। ਇਸ ਸਬੰਧੀ ਹਲਕਾ ਵਧਾਇਕ ਡਾ: ਕਸ਼ਮੀਰ ਸਿੰਘ ਸੋਹਲ ਨਾਲ ਸਪੰਰਕ ਕਰਨ ਦੀ ਕੋਸ਼ਿਸ ਕੀਤੀ ਗਈ ਉਨਾਂ ਵਲੋ ਫੋਨ ਨਹੀ ਚੁੱਕਿਆ ਗਿਆ।ਖਬਰ ਨੂੰ ਵੱਧ ਤੋ ਅੱਗੇ ਸ਼ੇਅਰ ਕਰੋ-