





Total views : 5841207







Total views : 5841207ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਧੀਨ ਚੱਲ ਰਹੀ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਕਾਲਜ ਇੰਚਾਰਜ ਡਾ. ( ਲੈਫ.) ਹਰਸਿਮਰਨ ਕੌਰ ਦੇ ਦਿਸ਼ਾਂ ਨਿਰਦੇਸ਼ਾਂ ਅਧੀਨ ਭਾਸ਼ਾ ਮੰਚ ਦੇ ਵਿਸ਼ੇਸ਼ ਉਪਰਾਲੇ ਤਹਿਤ ਮਾਤ ਭਾਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਮਾਤ ਭਾਸ਼ਾ ਦਿਵਸ ਦੀ ਮਹੱਤਤਾ ਤੇ ਸਾਰਥਕਤਾ ਵਿਸ਼ੇ ਉੱਤੇ ਚਰਚਾ ਕਰਨ ਲਈ ਮੁੱਖ ਬੁਲਾਰਿਆਂ ਵਿੱਚੋਂ ਸ.ਬਖਤਾਵਰ ਸਿੰਘ ਸੇਵਾ ਮੁਕਤ (ਆਈ ਏ.ਐਸ) ਅਤੇ ਡਾ.ਮੇਘਾ ਸਲਵਾਨ, ਸਹਾਇਕ ਪ੍ਰੋਫੈਸਰ ਪੰਜਾਬੀ ਅਧਿਐਨ ਸਕੂਲ ,ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ਼ਿਰਕਤ ਕੀਤੀ। ਪੰਜਾਬੀ ਭਾਸ਼ਾ ਦੀ ਮਹੱਤਤਾ ਤੇ ਸਾਰਥਕਤਾ ਉੱਤੇ ਆਪਣੇ ਵਿਚਾਰ ਪੇਸ਼ ਕਰਦਿਆਂ ਸ. ਬਖਤਾਵਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਸਫ਼ਰ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬੀ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ ਗਏ। ਜ਼ਿਕਰ ਯੋਗ ਹੈ ਕਿ ਸ. ਬਖਤਾਵਰ ਸਿੰਘ ਜੀ ਸਠਿਆਲਾ ਕਾਲਜ ਦੇ ਹੀ ਵਿਦਿਆਰਥੀ ਰਹਿ ਚੁੱਕੇ ਹਨ।
ਉਨਾਂ ਨੇ ਵਿਦਿਆਰਥੀ ਜੀਵਨ ਨਾਲ ਸੰਬੰਧਿਤ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਡੈਕਸ ਤੋਂ ਡਾਈਸ ਤੱਕ ਦੇ ਸਫਰ ਨੂੰ ਵਿਦਿਆਰਥੀਆਂ ਨਾਲ ਸਾਂਝਿਆਂ ਕੀਤਾ। ਉਹਨਾਂ ਦੱਸਿਆ ਕਿ ਜ਼ਿੰਦਗੀ ਵਿੱਚ ਕੁਝ ਵੀ ਨਾ ਮੁਮਕਿਨ ਨਹੀਂ ਹੈ ਸਿਰਫ ਦ੍ਰਿੜ ਇਰਾਦੇ ਨਾਲ ਅਸੀਂ ਜੀਵਨ ਦੇ ਹਰ ਮੁਕਾਮ ਨੂੰ ਸਰ ਕਰ ਸਕਦੇ ਹਾਂ। ਪੰਜਾਬੀ ਭਾਸ਼ਾ ਵਿੱਚ ਆਈਏਐਸ ਕਰਨ ਦੇ ਸੰਦਰਭ ਵਿੱਚ ਉਹਨਾਂ ਕਿਹਾ ਕਿ ਉਹ ਭਾਵੇਂ ਸਮੇਂ ਸਮੇਂ ਵੱਡੇ ਵੱਡੇ ਅਹੁਦਿਆਂ ਦੇ ਵਿੱਚ ਬਿਰਾਜਮਾਨ ਰਹੇ ਪ੍ਰੰਤੂ ਪੰਜਾਬੀ ਮਾਂ ਬੋਲੀ ਪ੍ਰਤੀ ਉਨਾਂ ਆਪਣਾ ਬਣਦਾ ਫਰਜ਼ ਸਦਾ ਨਿਭਾਇਆ ਹੈ ਅੱਜ ਸਠਿਆਲਾ ਕਾਲਜ ਵਿੱਚ ਆ ਕੇ ਉਨਾਂ ਨੂੰ ਉਹ ਆਨੰਦ ਪ੍ਰਾਪਤ ਹੋਇਆ ਹੈ ਜੋ ਉਹਨਾਂ ਨੂੰ ਜ਼ਿੰਦਗੀ ਦੇ ਕਿਸੇ ਵੀ ਮੁਕਾਮ ਤੇ ਨਹੀਂ ਮਿਲਿਆ। ਵਿਦਿਆਰਥੀਆਂ ਵੱਲੋਂ ਪੰਜਾਬੀ ਮਾਂ ਬੋਲੀ ਉੱਤੇ ਗੀਤ ਅਤੇ ਕਵਿਤਾਵਾਂ ਉਚਾਰ ਕੇ ਮਾਂ ਬੋਲੀ ਪ੍ਰਤੀ ਸਤਿਕਾਰ ਪੇਸ਼ ਕੀਤਾ ਗਿਆ। ਵਿਭਿੰਨ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਮਾਂ ਬੋਲੀ ਉੱਤੇ ਪੋਸਟਰ ਬਣਾਏ ਗਏ। ਕੰਪਿਊਟਰ ਸਾਇੰਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਹਰਕਿਰਨ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਮਾਤ ਭਾਸ਼ਾ ਬੋਲਣ ਲਿਖਣ ਤੇ ਪੜਣ ਵੱਲ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਦੇ ਕਾਲਜ ਇੰਚਾਰਜ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਖਬਰ ਨੂੰ ਵੱਧ ਤੋ ਅੱਗੇ ਸ਼ੇਅਰ ਕਰੋ-