ਕਾਂਗਰਸੀ ਆਗੂ ਸੱਚਰ ਨੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ‘ਚ ਪ੍ਰਗਟਾਏ ਵਿਚਾਰਾਂ ਦੀ ਕੀਤੀ ਸ਼ਲਾਘਾ

4729141
Total views : 5596791

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਪਿਛਲੇ ਲੰਮੇਂ ਸਮੇਂ ਤੋਂ ਸਿੱਖ ਪੰਥ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਇੱਕ ਪੁਰਾਣੇ ਤੇ ਘਰੇਲੂ ਮਾਮਲੇ ਨੂੰ ਲੈ ਕੇ ਚੱਲ ਰਹੀ ਉਥਲ ਪੁੱਥਲ ਤੇ ਜਿੱਥੇ ਬੀਤੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਜੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਆਦੇਸ਼ ਦੇਣ ਕਿ ਤੁਸੀਂ ਸਿੰਘ ਸਾਹਿਬ ਜੀ ਦੇ ਮਸਲੇ ਵਿੱਚ ਕੋਈ ਤਿੰਨ ਮੈਂਬਰੀ ਕਮੇਟੀ ਬਨਾਉਣ ਦਾ ਅਧਿਕਾਰ ਨਹੀਂ ਰੱਖਦੇ ਇਸਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਕਮੇਟੀ ਕੋਲੋਂ ਫੈਸਲਾ ਲੈਕੇ ਆਪਣੀ ਅੰਤਰਿਗ ਕਮੇਟੀ ਵਿੱਚ ਤਾਨਾਸ਼ਾਹੀ ਫੈਸਲਾ ਕਰਦਿਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੇ ਆਹਦੇ ਤੋ ਜਿਸ ਤਰਾਂ ਫ਼ਾਰਗ ਕਰ ਦਿੱਤਾ ਉਸ ਨਾਲ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗਹਿਰੀ ਪੀੜਾ ਹੋਈ ਤੇ

ਅਕਾਲੀ ਫੂਲਾ ਸਿੰਘ ਦੀ ਯਾਦ ਮੁੜ ਹੋਈ  ਤਾਜ਼ਾ

ਇਸ ਬਾਰੇ ਸਬ ਤੋਂ ਪਹਿਲਾਂ ਮੀਡੀਆ ਵਿੱਚ ਚੀਫ ਖ਼ਾਲਸਾ ਦੀਵਾਨ ਦੇ ਮੈਂਬਰ ਸਿੱਖ ਬੁੱਧੀਜੀਵੀ ਤੇ ਕਾਂਗਰਸੀ ਆਗੂ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਬਾਖੂਬੀ ਇਹ ਮੁੱਦਾ ਪੇਪਰ ਤੇ ਇਲੈਕਟ੍ਰਾਨਿਕ ਮੀਡੀਆ ਸਾਹਮਣੇ ਲਿਆਂਦਾ ਤੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿਘ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੇ ਆਦੇਸ਼ਾਂ ਬਾਰੇ ਵੀ ਜ਼ਿਕਰ ਕੀਤਾ , ਪਰ ਅੱਜ ਜਦ ਸ਼ੋਸ਼ਲ ਮੀਡੀਆ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪੇਜ ਤੇ ਲਿਖਿਆ ਪੱਤਰ ਸਿੱਖ ਸੰਗਤਾਂ ਨੇ ਪੜਿਆ ਤਾਂ ਯਕੀਨ ਕਰਿਓ ਕਿ ਇੱਕ ਵਾਰ ਹਰ ਸਿੱਖ ਨੂੰ ਇਹ ਅਹਿਸਾਸ ਹੋਇਆ ਕਿ ਅਜੇ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਪਾਈ ਹੋਈ ਪਿਰਤ ਕਾਇਮ ਹੈ ਜਿਸ ਸ਼ਬਦਾਵਲੀ ਦਾ ਜ਼ਿਕਰ ਇਸ ਪੋਸਟ ਵਿੱਚ ਕੀਤਾ ਗਿਆ ਹੈ ਉਸ ਨਾਲ ਹਰੇਕ ਗੁਰੂ ਨਾਨਕ ਦਾ ਸਿੱਖ ਜਿੱਥੇ ਸਿੰਘ ਸਾਹਿਬ ਜੀ ਦੇ ਮਨ ਦੀ ਅਵਸਥਾ ਨੂੰ ਸਮਝ ਸਕਦਾ ਹੈ ,ਕੀ ਓਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਆਪਣੇ ਮਨ ਦੀ ਅਵਾਜ਼ ਅਨੁਸਾਰ ਕੁਝ ਕਰ ਸਕਣਗੇ ਕਿ ਜਾਂ ਪਿੱਛੋਂ ਰੀਮੋਰਟ ਕੰਟਰੋਲ ਨਾਲ ਹੀ ਕੰਮ ਚੱਲੇਗਾ ਅਖੀਰ ਵਿੱਚ ਵਾਹਿਗੁਰੂ ਤੇ ਭਰੋਸਾ ਹੈ ਕਿ ਇੱਕ ਦਿਨ ਸਾਰਿਆਂ ਨੂੰ ਸੋਝੀ ਆਵੇਗੀ ਤੇ ਸਾਰੇ ਸਿੱਖ ਇੱਕ ਦਿਨ ਰਾਜਨੀਤੀ ਤੋ ਉਪਰ ਉਠਕੇ ਸਿਰਫ ਤੇ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੱਚੇ ਮੰਨੋ ਸਮਰਪਿਤ ਹੋਣਗੇ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News