





Total views : 5596467








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮਜੀਠਾ/ਜਸਪਾਲ ਸਿੰਘ ਗਿੱਲ
ਨਿਗਮ ਅੰਮ੍ਰਿਤਸਰ ਦੇ ਨਵ-ਨਿਯੁਕਤ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਜਗਜੀਤ ਸਿੰਘ ਜੱਗਾ, ਜਰਨੈਲ ਸਿੰਘ ਗੋਲਡ, ਮਨਪ੍ਰੀਤ ਸਿੰਘ ਸ਼ੀਂਹ, ਹਰਪ੍ਰੀਤ ਸਿੰਘ ਗੋਲਡ, ਨਵਤਿੰਦਰ ਸਿੰਘ ਸੰਧੂ, ਵੀਰ ਸਿੰਘ ਗਿੱਲ, ਅੰਸ਼ ਗੋਲਡ ਤੇ ਸਰਪੰਚ ਰਾਜ ਕੁਮਾਰ ਲੁੱਧੜ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਅਤੇ ਸਿਰੋਪੇ ਪਾ ਕੇ ਤਹਿ ਦਿਲੋਂ ਸਨਮਾਨਿਤ ਕੀਤਾ ਗਿਆ।
ਜਿਸ ਉਪਰੰਤ ਸਮੂਹ ਆਪ ਆਗੂਆਂ ਨੇ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਮੋਤੀ ਭਾਟੀਆ ਆਮ ਆਦਮੀ ਪਾਰਟੀ ਦੇ ਪੜੇ ਲਿਖੇ ਸੂਝਵਾਨ ਤੇ ਅਣਥੱਕ ਮੇਹਨਤੀ ਲੀਡਰ ਹਨ,ਜਿਨਾਂ ਦੀ ਦਿਲੀ ਖਾਹਿਸ਼ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਸ਼ਹਿਰ ਨੂੰ ਸਫਾਈ ਪੱਖੋ ਪੂਰੀ ਤਰ੍ਹਾਂ ਚਮਕਾਇਆ ਜਾਵੇ ਅਤੇ ਵਿਕਾਸ ਪੱਖੋਂ ਬੁਲੰਦੀਆਂ ਤੇ ਪਹੁੰਚਾ ਕੇ ਸਾਰੇ ਪੰਜਾਬ ਵਿੱਚੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਅਜਿਹਾ ਤਦ ਹੀ ਸੰਭਵ ਹੈ ਅਗਰ ਸਹਿਰ ਵਾਸੀ ਪੂਰਾ ਸਹਿਯੋਗ ਦੇਣ। ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੋਚ ਇਸ ਕਾਰਜ ਸਬੰਧੀ ਸੁਹਿਰਦ ਹੈ। ਉਕਤ ਆਪ ਆਗੂਆਂ ਨੇ ਕਿਹਾ ਕਿ ਮੋਤੀ ਭਾਟੀਆ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਾਰੀਆਂ ਵਾਰਡਾਂ ਦੀ ਦੇਖ ਰੇਖ ਆਪਣੀ ਨਿਗਰਾਨੀ ਹੇਠ ਬਿਨਾਂ ਕਿਸੇ ਪੱਖਪਾਤ ਕਰਨ ਦੀ ਸੂਝਬੂਝ ਰੱਖਦੇ ਹਨ ਜੋ ਲੋਕਾਂ ਦੀਆਂ ਆਸਾਂ ਉਮੀਦਾਂ ਉੱਪਰ ਜਲਦ ਹੀ ਖਰਾ ਉਤਰਨਗੇ ਕਿਉਂਕਿ ਵਿਕਾਸ ਤੇ ਭਲਾਈ ਦੇ ਕੰਮ ਕਰਾਉਣੇ ਹੀ ਇਹਨਾਂ ਦਾ ਮੁੱਖ ਮੰਤਵ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-