





Total views : 5596791








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਮੋਗਾ/ਬਾਰਡਰ ਨਿਊਜ ਸਰਵਿਸ,26 ਜਨਵਰੀ ਨੂੰ ਅੰਮ੍ਰਿਤਸਰ ‘ਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕਰਨ ਦਾ ਦੋਸ਼ੀ ਆਕਾਸ਼ਦੀਪ ਸਿੰਘ ਮੋਗਾ ਦੇ ਧਰਮਕੋਟ ਦਾ ਰਹਿਣ ਵਾਲਾ ਹੈ। ਆਕਾਸ਼ ਸਿੰਘ ਦਾ ਪਰਿਵਾਰ ਧਰਮਕੋਟ ਦੀ ਚੁਗਾ ਬਸਤੀ ‘ਚ ਕਿਰਾਏ ‘ਤੇ ਰਹਿੰਦਾ ਹੈ। ਮੁਲਜ਼ਮ ਆਕਾਸਦੀਪ ਦੀ ਮਾਂ ਆਸ਼ਾ ਰਾਣੀ ਕੈਮਰੇ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਆਪਣੇ ਲੜਕੇ ਅਕਾਸ਼ਦੀਪ ਨਾਲ ਕੋਈ ਸਬੰਧ ਨਹੀਂ ਹੈ।
ਆਕਾਸ਼ਦੀਪ ਦੀ ਮਾਂ ਨੇ ਕਿਹਾ ! ਉਸ ਨੂੰ ਉਸ ਦੇ ਕੀਤੇ ਦੀ ਮਿਲਣੀ ਚਾਹੀਦੀ ਹੈ ਸਜ਼ਾ
ਆਕਾਸ਼ ਸਿੰਘ ਦੇ ਤਿੰਨ ਭਰਾ ਅਤੇ ਇੱਕ ਭੈਣ ਹੈ। ਅਕਾਸ਼ਦੀਪ ਕੰਮ ਦੀ ਭਾਲ ਵਿੱਚ ਦੁਬਈ ਚਲਾ ਗਿਆ ਸੀ। ਮੋਗਾ ਵਿੱਚ ਉਸ ਦੇ ਮਾਤਾ-ਪਿਤਾ ਅਤੇ ਦੋ ਛੋਟੇ ਭਰਾ ਹਨ। ਮਾਪੇ ਮਜ਼ਦੂਰੀ ਕਰਦੇ ਹਨ। ਆਕਾਸ਼ ਦਾ ਇੱਕ ਭਰਾ ਪੜ੍ਹਦਾ ਹੈ ਅਤੇ ਦੂਜਾ ਮਜ਼ਦੂਰੀ ਕਰਦਾ ਹੈ।
ਪਰਿਵਾਰ ਮੁਤਾਬਕ ਆਕਾਸ਼ਦੀਪ ਨੇ ਦੁਬਈ ਜਾਣ ਤੋਂ ਬਾਅਦ ਘਰ ਨਾਲ ਕੋਈ ਸੰਪਰਕ ਨਹੀਂ ਰੱਖਿਆ। ਉਹ ਚਾਰ ਮਹੀਨੇ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ ਪਰ ਉਹ ਘਰ ਨਹੀਂ ਆਇਆ ਤੇ ਅੰਮ੍ਰਿਤਸਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆ। ਆਕਾਸ਼ਦੀਪ ਦੀ ਮਾਂ ਨੇ ਕਿਹਾ ਕਿ ਉਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-