Total views : 5519402
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ ਦਵਿੰਦਰ ਪੁਰੀ
ਗੱਦੀ ਨਸ਼ੀਨ ਸ਼੍ਰੀ ਬਾਵਾ ਲਾਲ ਦਿਆਲ ਜੀ ਦੇ 670ਵੇਂ ਪ੍ਰਕਾਸ਼ ਪੁਰਬ ਮੌਕੇ ਸਤਿਗੁਰੂ ਬਾਵਾ ਲਾਲ ਦਿਆਲ ਜੀ ਮਹਾਰਾਜ ਦੀ ਹਜ਼ੂਰੀ ‘ਚ ਪਰਮ ਪੂਜਨੀਏ ਪੀਠਾਧੀਸ਼ਵਰ ਸ਼੍ਰੀ 108 ਸ਼੍ਰੀ ਮਹੰਤ ਅਨੰਤ ਦਾਸ ਜੀ ਮਹਾਰਾਜ ਦੀ ਹਜ਼ੂਰੀ ਵਿਚ ਅੱਜ ਇਕ ਪ੍ਰੈਸ ਵਾਰਤਾ ਰਾਹੀਂ ਦੱਸਿਆ ਗਿਆ ਕਿ 29 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਤਿਗੁਰੂ ਬਾਵਾ ਲਾਲ ਦਿਆਲ ਜੀ ਦਾ ਜਯੰਤੀ ਮਹਾਂਉਤਸਵ ਮਨਾਇਆ ਜਾ ਰਿਹਾ ਹੈ,ਓਹਨਾ ਜਾਣਕਾਰੀ ਦਿੰਦਿਆ ਦੱਸਿਆ ਕਿ 29 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 11:00 ਵਜੇ ਇਕ ਵਿਸ਼ਾਲ ਸ਼ੋਭਾ ਯਾਤਰਾ ਕਰਮੋ ਡਿਉੜੀ, ਕਟੜਾ ਜੈਮਲ ਸਿੰਘ ਤੋਂ ਕੱਢੀ ਜਾਵੇਗੀ
ਜੋ ਚੌਂਕ ਫਰੀਦ, ਸਿਕੰਦਰੀ ਗੇਟ, ਹਾਲ ਗੇਟ, ਹਾਲ ਬਜ਼ਾਰ, ਗੋਲ ਹਾਟੀ ਚੌਂਕ, ਰਾਮਬਾਗ, ਕਟੜਾ ਬਗੀਆ, ਆਰ ਐਸ ਟਾਵਰ, ਬਿਜਲੀ ਵਾਲਾ ਚੌਂਕ, ਭਰਾਵਾ ਦਾ ਢਾਬਾ ਤੋਂ ਇਹ ਸ਼ੋਭਾ ਯਾਤਰਾ ਵਾਪਸ ਕਟੜਾ ਜੈਮਲ ਸਿੰਘ ਮੰਦਰ ਸ਼੍ਰੀ ਬਾਵਾ ਲਾਲ ਜੀ ਵਿਖੇ ਪਹੁੰਚੇਗੀ, ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸਤਿਗੁਰੂ ਬਾਵਾ ਲਾਲ ਜੀ ਦੀ ਜੀਵਨੀ ‘ਤੇ ਆਧਾਰਿਤ ਸੁੰਦਰ ਰੱਥ ਇਸ ਯਾਤਰਾ ਨੂੰ ਚਾਰ ਚੰਨ ਲਗਾਉਣਗੇ, ਪੂਜਨੀਏ ਗੱਦੀ ਨਸ਼ੀਨ ਸ੍ਰੀ ਬਾਵਾ ਲਾਲ ਦਿਆਲ ਮਹਾਰਾਜ ਜੀ ਇਸ ਰੱਥ ਤੇ ਸਸ਼ੋਬਿਤ ਹੋਣਗੇ,ਇਸ ਤੋਂ ਇਲਾਵਾ ਸੁੰਦਰ ਝਾਂਕੀਆਂ ਵੀ ਇਸ ਸ਼ੋਭਾ ਯਾਤਰਾ ਦਾ ਖਿੱਚ ਦਾ ਵਿਸ਼ੇਸ਼ ਕੇਂਦਰ ਹੋਣਗੀਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-