Total views : 5519402
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਪੰਜਾਬ ਸਕੂਲ ਸਿੱਖਿਆ ਵਿਭਾਗ ਬਲਾਕ ਅਜਨਾਲਾ 2 ਦੇ ਬਲਾਕ ਨੋਡਲ ਅਫਸਰ ਰਹੇ ਪ੍ਰਿੰਸੀਪਲ ਮੈਡਮ ਰੁਪਿੰਦਰ ਰੰਧਾਵਾ ਵੱਲੋਂ ਬਲਾਕ ਦੇ ਸਾਰੇ ਸਕੂਲਾਂ ਵਿੱਚ ਕਰਵਾਏ ਗਏ ਵੱਖ ਵੱਖ ਵਿਕਾਸ ਕਾਰਜਾਂ ਅਤੇ ਸਿੱਖਿਆ ਨੂੰ ਉੱਚਾ ਚੁੱਕਣ ਲਈ ਕੀਤੇ ਗਏ ਵਿਸ਼ੇਸ ਉਪਰਾਲਿਆਂ ਲਈ ਸਾਰੇ ਸਕੂਲਾਂ ਵੱਲੋਂ ਸਰਹੱਦੀ ਪਿੰਡ ਜਗਦੇਵ ਖੁਰਦ ਦੇ ਸਰਕਾਰੀ ਹਾਈ ਸਕੂਲ ਤੇ ਇੰਚਾਰਜ ਆਤਮਜੀਤ ਸਿੰਘ ਢਿੱਲੋ ਵੱਲੋਂ ਕਰਵਾਏ ਸਨਮਾਨ ਸਮਾਰੋਹ ਵੱਖ ਵੱਖ ਸਕੂਲ ਮੁਖੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੈਡਮ ਰੁਪਿੰਦਰ ਰੰਧਾਵਾ ਨੇ ਕਿਹਾ ਕਿ ਅਧਿਆਪਕਾ ਲਈ ਅਜੋਕੇ ਸਮੇਂ ਦੌਰਾਨ ਬੱਚਿਆਂ ਨੂੰ ਕਿੱਤਾ ਮੁਖੀ ਅਤੇ ਸਿੱਖਿਆ ਦੇ ਹਾਣੀ ਬਣਾਉਣਾ ਅਧਿਆਪਕਾਂ ਦੀ ਬਹੁਤ ਵੱਡੀ ਜਿੰਮੇਵਾਰੀ ਹੈ ਜਿਸ ਨੂੰ ਹਰੇਕ ਸਕੂਲਾਂ ਵੱਲੋਂ ਪੂਰਾ ਕਰਨ ਦਾ ਯਤਨ ਕੀਤਾ ਜਾ ਰਿਹਾ ।
ਉਨ੍ਹਾਂ ਦੱਸਿਆ ਕਿ ਪੇਡੂ ਖੇਤਰ ਦੇ ਸਕੂਲਾਂ ਅੰਦਰ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਵਿਭਾਗ ਦੀਆਂ ਵਿਸ਼ੇਸ਼ ਸਕੀਮਾਂ ਚਲ ਰਹੀਆਂ ਹਨ । ਇਸ ਮੌਕੇ ਉਹਨਾਂ ਆਪਣੇ ਕਾਰਜਕਾਲ ਦੌਰਾਨ ਸਮੂਹ ਸਕੂਲ ਮੁਖੀਆਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਵਰਨਜੀਤ ਗੱਗੋਮਾਹਲ ਨੇ ਨਿਭਾਈ ਜਦ ਕਿ ਪ੍ਰਿੰਸੀਪਲ ਸੁਦੇਸ਼ ਕੁਮਾਰ ਅਜਨਾਲਾ, ਲੈਕਚਰਾਰ ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ ਗੋਪਾ ਗਿੱਲ, ਆਤਮਜੀਤ ਸਿੰਘ ਢਿੱਲੋ, ਕੀਮਤੀ ਲਾਲ ਗੁਰਾਲਾ, ਸਰਬਜੀਤ ਕੌਰ ਮਲਕਪੁਰ ਇੰਦਰਜੀਤ ਸਿੰਘ ਤੇੜਾ, ਸੁਖਦੇਵ ਸਿੰਘ ਤਲਵੰਡੀ, ਨਵਦੀਪ ਸਿੰਘ ਬਲੜਵਾਲ, ਬਲਜਿੰਦਰ ਸਿੰਘ ਨੰਗਲ ਸੋਹਲ, ਰਵੀ ਸਿੱਧੂ ਥੋਬਾ, ਸੁਖਦੀਪ ਸਿੰਘ ਬੱਲ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-