ਅਜਨਾਲਾ ਸ਼ਹਿਰ ਵਿੱਚ ਕਪੜੇ ਵਾਲੀ ਦੁਕਾਨ ਤੇ ਪੈਸਿਆਂ ਦੇ ਲੈਣ ਦੇਣ ਦੇ ਸਬੰਧ ਵਿੱਚ ਚੱਲੀ ਗੋਲੀ-ਦੋ ਵਿਅਕਤੀ ਗੰਭੀਰ ਜਖਮੀ

4683167
Total views : 5519401

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ ਦਵਿੰਦਰ ਕੁਮਾਰ ਪੁਰੀ

ਅਜਨਾਲਾ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਅੰਮ੍ਰਿਤ ਕਲਾਸ ਹਾਊਸ ਭਿੰਡੀਆਂ ਵਾਲਿਆਂ ਦੀ ਦੁਕਾਨ ਤੇ ਅੱਜ ਪੈਸਿਆਂ ਨੂੰ ਲੈ ਕੇ ਹੋਏ ਲੈਂਣ ਦੇਣ ਵਿੱਚ ਚੱਲੀ ਗੋਲੀ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਦੁਕਾਨ ਦੇ ਮਾਲਕ ਵਿਨੋਦ ਕੁਮਾਰ ਦੂਆ ਨੇ ਦੱਸਿਆ ਕਿ ਉਸ ਦਾ ਸਰਾਵਾਂ ਪਿੰਡ ਦੇ ਕੁਝ ਲੋਕਾਂ ਨਾਲ ਲੈਣ ਦੇਣ ਦਾ ਝਗੜਾ ਸੀ ਜਿਸ ਨੂੰ ਕਾਂਗਰਸ ਪਾਰਟੀ ਅਜਨਾਲਾ ਦੇ ਸ਼ਹਿਰੀ ਪ੍ਰਧਾਨ ਦਵਿੰਦਰ ਸਿੰਘ ਡੈਮ ਅਜਨਾਲਾ ਵੱਲੋਂ ਬੈਠ ਕੇ ਹੱਲ ਕਰ ਦਿੱਤਾ ਗਿਆ ਸੀ ।

ਅਜਨਾਲਾ ਸ਼ਹਿਰ ਵਿੱਚ ਸਹਿਮ ਦਾ ਮਾਹੌਲ 

ਉਸ ਤੇ ਕੁਝ ਪੈਸੇ ਵੀ ਦੇ ਦਿੱਤੇ ਗਏ ਸਨ ਪਰ ਅੱਜ ਉਹ ਲੋਕ ਆਪਣੇ 15,20 ਸਾਥੀਆਂ ਨਾਲ ਆਏ ਅਤੇ ਆਉਂਦਿਆਂ ਹੀ ਉਹਨਾਂ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਅਤੇ ਦੁਕਾਨ ਵਿੱਚ ਗੋਲੀ ਚਲਾ ਦਿੱਤੀ ਜਿਸ ਨਾਲ ਉਸ ਦਾ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਕੁੱਟ ਮਾਰ ਕਰਨ ਵਾਲੇ ਵਿਅਕਤੀ ਜਾਂਦੇ ਜਾਂਦੇ ਗੱਲੇ ਵਿੱਚੋਂ 35 ਤੋਂ 40 ਹਜਾਰ ਰੁਪਏ ਵੀ ਕੱਢ ਕੇ ਲੈ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਵਿੰਦਰ ਸਿੰਘ ਔਲਖ ਅਜਨਾਲਾ ਨੇ ਦੱਸਿਆ ਕਿ ਇਹਨਾਂ ਦਾ ਕੋਈ ਲੈਣ ਦੇਣ ਸੀ ਜਿਸ ਦੇ ਕਾਰਨ ਅੱਜ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਹੈ ਤੇ ਇੱਕ ਵਿਅਕਤੀ ਦੇ ਲੱਤ ਅਤੇ ਪੱਟ ਵਿੱਚ ਗੋਲੀ ਲੱਗੀ ਹੈ। ਜਿਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਉਹਨਾਂ ਕਿਹਾ ਮਾਮਲੇ ਦੀ ਜਾਂਚ ਬਰੀਕੀ ਨਾਲ ਕਰਕੇ ਜਲਦੀ ਦੋਸ਼ੀਆਂ ਨੂੰ ਗਿਰਫਤਾਰ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News