ਦੀ ਪਾਈਨਵੁੱਡ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੀ ਹੋਣਹਾਰ ਵਿਦਿਆਰਥਣ ਹਰਸ਼ਿਤਾ ਭੰਡਾਰੀ ਜੇਮ ਆਫ਼ ਸਹੋਦਿਆ ਅਵਾਰਡ ਨਾਲ ਸਨਮਾਨਿਤ

4680124
Total views : 5514740

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਦੀ ਪਾਈਨਵੁੱਡ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਾਰਵੀਂ ਜਮਾਤ ਦੀ ਕਾਮਰਸ ਦੀ ਵਿਦਿਆਰਥਣ ਹਰਸ਼ਿਤਾ ਭੰਡਾਰੀ ਨੇ ਅੱਜ ਮਾਝਾ ਪਬਲਿਕ ਸਕੂਲ ਵਿਖੇ ਜੇਮ ਆਫ਼ ਸਹੋਦਿਆ ਅਵਾਰਡ-2024 ਜਿੱਤ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਹ ਟੀ.ਪ.ਆਈ ਐਸ .ਐਸ .ਐਸ ਵਿੱਚ ਆਪਣੇ ਸਾਲਾਂ ਦੌਰਾਨ ਇੱਕ ਸਮਰਪਿਤ ਅਤੇ ਭਾਵੁਕ ਸਿਖਿਆਰਥੀ ਰਹੀ ਹੈ। ਉਹ ਆਦਰਯੋਗ, ਭਰੋਸੇਮੰਦ ਅਤੇ ਇੱਕ ਖੁਸ਼ ਵਿਅਕਤੀ ਹੈ। ਉਹ ਆਪਣੇ ਸਾਥੀਆਂ ਦੀ ਮਦਦ ਕਰਨ ਅਤੇ ਸਕੂਲ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਹਮੇਸ਼ਾ ਤਿਆਰ ਰਹਿੰਦੀ ਹੈ।

ਇਸ ਮੌਕੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਖਾਲਸਾ ਯੂਨੀਵਰਸਿਟੀ ਡਾਕਟਰ ਮਹਿਲ ਸਿੰਘ ਨੇ ਹਰਸਿਤਾ ਭੰਡਾਰੀ ਚਵਿੰਡਾ ਦੇਵੀ ਨੂੰ ਜੇਮ ਆਫ ਸਹੋਦਿਆ ਐਵਾਰਡ ਨਾਲ ਸਨਮਾਨਿਤ ਕੀਤਾ ਅਤੇ ਕਿਹਾ ਕਿ ਸਾਨੂੰ ਭਵਿੱਖ ਵਿੱਚ ਇਹੋ ਜਿਹੇ ਬੱਚਿਆਂ ਨੂੰ ਵੇਖ ਕੇ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਜੋਂ ਅਸੀਂ ਵੀ ਅਗਾਂਹ ਤਰੱਕੀ ਕਰਕੇ ਆਪਣੇ ਮਾਂ ਬਾਪ ਅਤੇ ਸਕੂਲ ਦਾ ਨਾਮ ਰੌਸ਼ਨ ਕਰ ਸਕੀਏ। ਇਸ ਮੌਕੇ ਸਕੂਲ ਦੀ ਮੈਨੇਜਮੈਂਟ, ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਉਸ ਦੀ ਇਸ ਪ੍ਰਾਪਤੀ ਲਈ ਉਸ ਨੂੰ ਵਧਾਈ ਦਿੱਤੀ ਅਤੇ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News