Total views : 5504603
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੂਰੀ
ਸਥਾਨਕ ਸ਼ਹਿਰ ਅਜਨਾਲਾ ਦੇ ਉੱਘੇ ਸਮਾਜ ਸੇਵੀ ਸ੍ਰੀ ਕ੍ਰਿਸ਼ਨ ਕੁਮਾਰ ਸਹਿਗਲ ਜੀ ਦੇ ਮਾਤਾ ਕ੍ਰਿਸ਼ਨਾ ਵੰਤੀ ਜੀ ਦੀ ਪਹਿਲੀ ਬਰਸੀ ਤੇ ਸਹਿਗਲ ਪਰਿਵਾਰ ਵਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ 250,300 ਦੇ ਕਰੀਬ ਗਰਮ ਕੰਬਲ ਤੇ ਟੋਪੀਆਂ, ਸਵੈਟਰ,ਜੁਰਾਬਾਂ ,ਵੰਡੀਆਂ ਗਈਆਂ।ਸ੍ਰੀ ਕ੍ਰਿਸ਼ਨ ਕੁਮਾਰ ਸਹਿਗਲ ਜੀ ਨੇ ਕਿਹਾ ਕੀ ਸਾਨੂੰ ਸਾਰਿਆਂ ਨੂੰ ਜਿਉਂਦੇ ਜੀਅ ਮਾਂ ਪਿਉ ਦੀ ਸੇਵਾ ਕਰਨੀ ਚਾਹੀਦੀ ਹੈ।
ਉਹਨਾਂ ਦੀ ਯਾਦ ਵਿੱਚ ਦਾਨ ਪੁੰਨ ਵੀ ਅਤੇ ਲੰਗਰ ਭੰਡਾਰਾ ਲਗਾਉਣਾਂ ਚਾਹੀਦਾ ਹੈ। ਉਹਨਾਂ ਕਿਹਾ ਕੀ ਅਗਲੇ ਸਾਲ ਗਰੀਬ ਲੜਕੀਆਂ ਦੇ ਵਿਆਹ ਵੀ ਕੀਤੇ ਜਾਣਗੇ।ਜੋ ਚਾਹਵਾਨ ਹੋਵੇ ਸਾਡੇ ਕੋਲੋ ਆ ਕੇ ਨਾਮ ਲਿਖਵਾ ਸਕਦਾ ਹੈ।ਇਸ ਉਪਰੰਤ ਲੰਗਰ ਭੰਡਾਰਾ ਵੀ ਅਤੁੱਟ ਸਾਰਾ ਦਿਨ ਵਰਤਾਇਆ ਗਿਆ।ਇਸ ਮੌਕੇ ਪਾਰਸ ਸਹਿਗਲ ਇੰਗਲੈਂਡ ਵਾਲੇ ,ਰਤਨਾ ਸਹਿਗਲ,ਰਾਧਾ ਕੁਮਾਰੀ ਸਹਿਗਲ, ਸੁਭਾਸ਼ ਸਹਿਗਲ,ਹੀਰਾ ਲਾਲ ਸਹਿਗਲ,ਪੂਜਾ ਸਹਿਗਲ,ਵੀਨਾ ਸਹਿਗਲ,ਪੰਨਾ ਸਹਿਗਲ, ਮਨਜੀਤ ਕੁਮਾਰ ਸਰੀਨ ਅਜਨਾਲਾ,ਅਰਜਨ ਸਹਿਗਲ, ਪੁਨੀਤ ਕੁਮਾਰ,ਚੰਚਲ ਟਵਿੰਕਲ ਰਿਆੜ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-