ਨਗਰ ਪੰਚਾਇਤ ਅਜਨਾਲਾ ਦੀਆਂ ਦੋ ਵਾਰਡਾਂ ਤੋ ਆਪ ਉਮੀਦਵਾਰਾਂ ਨੇ ਕੈਬਨਿਟ ਮੰਤਰੀ ਧਾਲੀਵਾਲ ਦੀ ਹਾਜਰੀ ‘ਚ ਨਾਮਜਦਗੀ ਕਾਗਜ ਕੀਤੇ ਦਾਖਲ

4674248
Total views : 5505307

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਅਜਨਾਲਾ ਸ਼ਹਿਰ ਅੰਦਰ ਦੋ ਵਾਰਡਾਂ ਉੱਪਰ ਹੋ ਰਹੀਆਂ ਨਗਰ ਪੰਚਾਇਤ ਅਜਨਾਲਾ ਦੀਆਂ ਜਿਮਣੀ ਚੋਣਾਂ ਨੂੰ ਲੈ ਕੇ ਅੱਜ ਨਾਮਜਦਗੀ ਪੱਤਰ ਦਾਖਲ ਕਰਵਾਉਣ ਦੇ ਅਖੀਰਲੇ ਦਿਨ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਆਪਣੇ ਦੋਨਾਂ ਵਾਰਡਾ ਉੱਪਰ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਐਸ ਡੀ ਐਮ ਅਜਨਾਲਾ ਰਵਿੰਦਰ ਅਰੌੜਾ ਨੂੰ ਦਾਖਲ ਕਰਵਾਏ ਗਏ।

ਜਿੱਥੇ ਉਹਨਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉੱਪਰ ਇਹ ਚੋਣਾਂ ਲੜ ਰਹੀ ਹੈ ਅਤੇ ਸ਼ਹਿਰਾਂ ਅੰਦਰ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਕਰਵਾਇਆ ਗਿਆ ਹੈ ਅਤੇ ਇਸ ਵਾਰ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕਰਨ ਤੋਂ ਬਾਅਦ ਰਹਿੰਦੇ ਵਿਕਾਸ ਵੀ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾਣਗੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਮਨ ਅਮਾਨ ਦੇ ਨਾਲ ਇਹ ਚੋਣਾਂ ਕਰਵਾਈਆਂ ਜਾਣਗੀਆਂ ਵਾਰਡ ਨੰਬਰ ਪੰਜ ਤੋਂ ਗੁਰਦੇਵ ਸਿੰਘ ਗੁਲਾਬ ਵਾਰਡ ਨੰਬਰ ਸੱਤ ਤੋਂ ਨੀਲਮ ਰਾਣੀ ਨੇ ਆਮ ਪਾਰਟੀ ਵੱਲੋਂ ਕਾਗਜ ਭਰੇ ਇਸ ਮੌਕੇ ਐਡਵੋਕੇਟ ਮੈਡਮ ਅਮਨਦੀਪ ਕੌਰ ਧਾਲੀਵਾਲ, ਐਡਵੋਕੇਟ ਰਾਜੀਵ ਕੁਮਾਰ ਮਦਾਨ ਰਾਮਦਾਸ, ਮਾਰਕੀਟ ਕਮੇਟੀ ਚੈਅਰਮੈਨ ਬੱਬੂ ਚੇਤਨਪੁਰਾ,ਜਸਪਾਲ ਸਿੰਘ ਭੱਟੀ ਪ੍ਰਧਾਨ ਨਗਰ ਪੰਚਾਇਤ ਅਜਨਾਲਾ, ਸ਼ਹਿਰੀ ਆਪ ਦੇ ਪ੍ਰਧਾਨ ਅਮਿਤ ਔਲ, ਸ਼ਿਵਦੀਪ ਸਿੰਘ ਚਾਹਲ,ਅਜੇ ਕੁਮਾਰ ਆਦੀ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News