ਨਗਰ ਪੰਚਾਇਤ ਅਜਨਾਲਾ ਦੀਆਂ ਦੋ ਵਾਰਡਾਂ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਭਰੇ ਗਏ ਨਾਮਜਦਗੀ ਪੱਤਰ

4674247
Total views : 5505306

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ

ਪੁਰੀ ਪੰਜਾਬ ਅੰਦਰ ਨਾਮਜਦਗੀ ਪੱਤਰ ਭਰਨ ਦੇ ਆਖਰੀ ਦਿਨ ਕਾਂਗਰਸ ਪਾਰਟੀ ਤੋਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਵਾਰਡ ਨੰਬਰ ਪੰਜ ਅਤੇ ਸੱਤ ਦੇ ਦੋ ਉਮੀਦਵਾਰਾਂ ਬੱਖੂ ਰਾਮ, ਸੁਨੀਤਾ ਔਲ,ਐਸ ਡੀ ਐਮ ਅਜਨਾਲਾ ਰਵਿੰਦਰ ਅਰੋੜਾ ਕੋਲ ਨਾਮਜਦਗੀ ਪੱਤਰ ਦਾਖਲ ਕਰਵਾਏ ।

ਸਾਬਕਾ ਵਿਧਾਇਕ ਹਰ ਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਭਰੇ ਗਏ ਨਾਮਜਦਗੀ ਪੱਤਰ

 

ਇਸ ਮੌਕੇ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਵੱਲੋਂ ਦੋ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਭਰੇ ਗਏ ਹਨ ਤੇ ਇਹ ਚੋਣ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਦੇ ਮੱਦੇ ਨਜ਼ਰ ਲੜੀ ਜਾਵੇਗੀ ਤੇ ਇਹ ਜਿੱਤ ਪੱਕੀ ਹੋਵੇਗੀ ਕਿਉਂਕਿ ਹੁਣ ਪੰਜਾਬ ਅੰਦਰ ਹਵਾ ਬਦਲ ਚੁੱਕੀ ਹੈ ਅਤੇ ਚਾਰੇ ਪਾਸੇ ਹੀ ਕਾਂਗਰਸ ਪਾਰਟੀ ਦੇ ਮੇਅਰ ਅਤੇ ਕੌਂਸਲਰ ਬਣਨਗੇ ਇਸ ਮੌਕੇ ਕਾਂਗਰਸ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਸ੍ਰ ਡੈਮ ਦਵਿੰਦਰ ਸਿੰਘ ਅਜਨਾਲਾ, ਐਡਵੋਕੇਟ ਬ੍ਰਿਜ ਮੌਹਣ ਔਲ, ਪ੍ਰਵੀਨ ਕੁਕਰੇਜਾ, ਕੌਂਸਲਰ ਗੁਰਦੇਵ ਸਿੰਘ ਨਿੱਝਰ, ਸੁਸ਼ੀਲ ਕੁਮਾਰ ਕਾਲਾ, ਕ੍ਰਿਸ਼ਨ ਕੁਮਾਰ ਸਹਿਗਲ, ਹੀਰਾਂ ਲਾਲ, ਐਡਵੋਕੇਟ ਸੁਨੀਲ ਪਾਲ ਸਿੰਘ, ਦਿਲਬਾਗ ਸਿੰਘ ਸਿਰਸਾ ਹਾਰਡਵੇਅਰ ਅਜਨਾਲਾ ਵਾਲੇ,ਆਤਮ ਸ਼ਰਮਾ,ਅੰਮ੍ਰਿਤ ਭੱਖਾ,ਬਬਲ ਅਜਨਾਲਾ,ਪ੍ਰਭ ਭੱਖਾ,ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News