Total views : 5505247
Total views : 5505247
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ / ਬਾਰਡਰ ਨਿਊਜ ਸਰਵਿਸ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਪੰਥ ਵਲੋਂ ਜਲਦ ਹੀ ਨਰਾਇਣ ਸਿੰਘ ਚੌੜਾ ਨੂੰ ਫਖਰ ਏ ਕੌਮ ਦਾ ਸਨਮਾਨ ਦਿੱਤਾ ਜਾਵੇਗਾ। ਕਿਹਾ ਕਿ ਨਰਾਇਣ ਸਿੰਘ ਚੌੜਾ ਇੱਕ ਬਹਾਦਰ ਇਨਸਾਨ ਹੈ ਅਤੇ ਉਹਨਾਂ ਵੱਲੋਂ ਭਾਵਨਾਵਾਂ ਤਹਿਤ ਹੀ ਸੁਖਬੀਰ ਬਾਦਲ ਉਤੇ ਹਮਲੇ ਵਾਲੀ ਕਾਰਵਾਈ ਕੀਤੀ ਗਈ ਸੀ,ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਮੰਡ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕ ਫਿਕਸ ਤੇ ਦੋਸਤਾਨਾ ਮੈਚ ਖੇਡਿਆ ਗਿਆ ਸੀ ਜਿਸ ਨੂੰ ਸਿੱਖ ਸੰਗਤ ਕਦੇ ਵੀ ਪ੍ਰਵਾਨ ਨਹੀਂ ਕਰੇਗੀ।
ਉਨ੍ਹਾਂ ਕਿਹਾ ਕਿ ਇਸ ਮੈਚ ਵਿਚ ਖਿਡਾਰੀ ਵੀ ਆਪ ਸਨ ਤੇ ਰੈਫਰੀ ਵੀ ਆਪ ਹੀ ਸਨ। ਭਾਈ ਮੰਡ ਨੇ ਕਿਹਾ ਕਿ ਸਮੇਂ ਸਮੇਂ ਬਾਦਲ ਪਰਿਵਾਰ ਨੇ ਗੁਰ ਮਰਿਆਦਾ, ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੇ ਸਿਧਾਂਤਾਂ ਦੀ ਸਿਆਸੀ ਤਾਕਤ ਦੇ ਜ਼ੋਰ ਨਾਲ ਦੁਰਵਰਤੋਂ ਕੀਤੀ ਹੈ। ਅਕਾਲੀ ਸਰਕਾਰ ਹੁੰਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਰੱਖਿਤ ਨਹੀਂ ਸਨ। ਸਿੱਖ ਕੌਮ ਇਹ ਕਦੇ ਭੁਲਾ ਨਹੀਂ ਸਕਦੀ ਕਿ ਅਕਾਲੀ ਸਰਕਾਰ ਦੇ ਰਾਜ ਵਿਚ ਮੌਰਚੇ ‘ਤੇ ਬੈਠਿਆਂ ਨੂੰ ਗੋਲੀਆਂ ਮਾਰੀਆਂ ਗਈਆਂ।ਭਾਈ ਮੰਡ ਨੇ ਕਿਹਾ ਕਿ ਇਹ ਬਾਦਲ ਦਲ ਦੀ ਆਦਤ ਰਹੀ ਹੈ ਕਿ ਵਫਾਦਾਰ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ, ਜਥੇਦਾਰ ਲਗਾਇਆ ਜਾਂਦਾ ਹੈ। 2 ਦਸੰਬਰ ਦਾ ਇੱਕ ਹਾਈ ਵੋਲਟੇਜ ਡਰਾਮਾ ਸੀ, ਇਸ ਨਾਲ ਪੰਥ ਦਾ ਕੋਈ ਵਾਸਤਾ ਨਹੀਂ ਸੀ। ਭਾਈ ਮੰਡ ਨੇ ਕਿਹਾ ਕਿ 4 ਦਸੰਬਰ ਨੂੰ ਨਰਾਇਣ ਸਿੰਘ ਚੌੜਾ ਦੀ ਦਸਤਾਰ ਉਤਾਰਣ ਵਾਲੇ ਅਕਾਲੀ ਆਗੂ ਨੂੰ ਤਾੜਣਾ ਕਰਦੇ ਹਨ ਕਿ ਉਹ ਮਾਫੀ ਮੰਗ ਲਵੇ ਨਹੀਂ ਤਾਂ ਇਸ ਦਾ ਅਮਜਾਮ ਵੀ ਮਾੜਾ ਹੋ ਸਕਦਾ ਹੈ। ਇਸ ਮੌਕੇ ਭਾਈ ਜਰਨੈਲ ਸਿੰਘ ਸਖੀਰਾ ਤੇ ਹੋਰ ਆਗੂ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
।
।