ਸਾਬਕਾ ਪੁਲਿਸ ਇੰਸਪੈਕਟਰ ਨੂੰ ਮੋਹਾਲੀ ਅਦਾਲਤ ਨੇ ਜਵਾਈ ਦਾ ਕਤਲ ਕਰਨ ਦੇ ਦੋਸ਼ਾਂ ਹੇਠ ਸੁਣਾਈ ਉਮਰ ਕੈਦ ਦੀ ਸਜ਼ਾ

4675241
Total views : 5506758

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮੋਹਾਲੀ/ਬਾਰਡਰ ਨਿਊਜ ਸਰਵਿਸ

ਅੱਜ ਤੋਂ 14 ਸਾਲ ਪਹਿਲਾਂ 2010 ਵਿੱਚ ਗੁਰਦੀਪ ਸਿੰਘ ਜਿਸ ਦੀ ਉਮਰ ਉਸ ਵਕਤ 26 ਸਾਲ ਸੀ ਨੂੰ ਉਸ ਦੇ ਸਹੁਰੇ ਥਾਣੇਦਾਰ ਜਗਬੀਰ ਸਿੰਘ ਵੱਲੋਂ ਕਿਡਨੈਪ ਕਰਨ ਅਤੇ ਸਰਕਾਰੀ ਰਿਕਾਰੌਡ ਨਾਲ ਛੇੜ ਛਾੜ ਕਰਨ ਨੂੰ ਲੈ ਕੇ ਦੋਸ਼ੀ ਕਰਾਰ ਦਿੰਦੇ ਹੋਏ ਅੱਜ ਮੋਹਾਲੀ ਅਦਾਲਤ ਵੱਲੋਂ ਇੰਸਪੈਕਟਰ ਜਗਬੀਰ ਸਿੰਘ ਨੂੰ ਵੱਖ-ਵੱਖ ਧਾਰਾਵਾਂ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ।

a

ਇਸ ਮੁਕਦਮੇ ਵਿਚ ਮੁਦਈ ਭਿੰਦਰ ਕੌਰ ਜੋ ਕਿ ਗੁਰਦੀਪ ਸਿੰਘ ਦੀ ਮਾਂ ਹੈ ਫੁੱਟ -ਫੁੱਟ ਕੇ ਮੋਹਾਲੀ ਅਦਾਲਤ ਵਿੱਚ ਰੋਣ ਲੱਗ ਪਈ। ਉਥੇ ਹੀ ਅਦਾਲਤ ਦੇ ਇਸ ਫੈਸਲੇ ਤੋਂ ਸੰਤੁਸ਼ਟ ਹੁੰਦੇ ਹੋਏ ਨਜ਼ਰ ਆਈ। ਕਿਉਂਕਿ 14 ਸਾਲ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਉਨਾਂ ਨੂੰ ਇਨਸਾਫ਼ ਮਿਲਿਆ।  2010 ਵਿੱਚ ਜਗਬੀਰ ਸਿੰਘ ਵੱਲੋਂ ਆਪਣੇ ਜਵਾਈ ਗੁਰਦੀਪ ਸਿੰਘ ਨੂੰ ਉਕਸਾ ਕੇ ਸਿੰਘਪੁਰਾ ਬੁਲਾਇਆ ਗਿਆ ਅਤੇ ਲੜਾਈ ਝਗੜਾ ਕਰਨ ਉਪਰੰਤ ਉਸ ਨੂੰ ਕਿਡਨੈਪ ਕਰ ਲਿਆ ਗਿਆ।

ਹਾਲਾਂਕਿ ਗੁਰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲ ਦਾ ਕਹਿਣਾ ਹੈ ਕਿ ਜਗਬੀਰ ਸਿੰਘ ਵੱਲੋਂ ਉਨ੍ਹਾਂ ਦੇ ਪੁੱਤਰ ਗੁਰਦੀਪ ਸਿੰਘ ਦਾ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਗਿਆ ਹੈ। ਪਰ ਇਸ ਗੱਲ ਦਾ ਕੋਈ ਵੀ ਸਬੂਤ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਸਕਿਆ। ਜਿਸ ਕਾਰਨ ਜਗਬੀਰ ਸਿੰਘ ਨੂੰ ਕੇਵਲ ਕਿਡਨੈਪਿੰਗ ਅਤੇ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਦੀ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News