ਹੁਣ ਮਹੀਨੇ ਦੇ ਹਰ ਆਖ਼ਰੀ ਸ਼ਨੀਵਾਰ ਹੋਵੇਗਾ ਨੋ ਬੈਗ ਡੇ ! ਛੇਵੀਂ ਤੋਂ ਅੱਠਵੀਂ ਜਮਾਤ ਤੱਕ ਹੋਵੇਗਾ ਲਾਗੂ

4675228
Total views : 5506737

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ / ਬਾਰਡਰ ਨਿਊਜ ਸਰਵਿਸ  

ਵਿਦਿਆਰਥੀਆਂ ਵਿੱਚ ਰਚਨਾਤਮਕਤਾ, 21ਵੀਂ ਸਦੀ ਦੀਆਂ ਵੱਖ-ਵੱਖ ਕੁਸ਼ਲਤਾਵਾਂ ਅਤੇ ਵੱਖ- ਵੱਖ ਵਿਸ਼ਿਆਂ ਦਿਲਚਸਪੀ ਵਧਾਉਣ ਲਈ ਪ੍ਰਯੋਗਿਕ ਸਿਖਲਾਈ ਅਤੇ ਵਿਦਿਆਰਥੀਆਂ ਨੂੰ ਜਮਾਤਾਂ ਤੋਂ ਬਾਹਰ  ਆ ਕੇ ਨਿਵੇਕਲੇ ਮਾਹੌਲ ਵਿੱਚ ਸਿੱਖਣ ਦੀ ਅਹਿਮ ਭੂਮਿਕਾ ਹੁੰਦੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਤਰਨਤਾਰਨ

ਜਗਵਿੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਰਮਜੀਤ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਲਈ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨ ਲਈ ਰਾਜ ਦੇ ਸਮੂਹ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਸਕੂਲਾਂ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਨੋ ਬੈਗ ਡੇ ਕਰਵਾਏ ਜਾਣ ਸਬੰਧੀ ਨਿਰਣਾ ਲਿਆ ਗਿਆ ਹੈ।

ਜਿਸ ਦੌਰਾਨ ਵਿਦਿਆਰਥੀਆਂ ਨੂੰ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣੀਆਂ ਹਨ। ਇਸ ਸੰਬੰਧੀ ਜ਼ਿਲੇ ਦੇ ਦੇ ਸਮੂਹ ਸਕੂਲਾਂ ਵਿੱਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਨੋ ਬੈਗ ਡੇ ਹਰ ਮਹੀਨੇ ਦੇ ਆਖਿਰੀ ਸ਼ਨੀਵਾਰ ਨੂੰ ਰਾਜ ਦੇ ਸਮੂਹ ਸਕੂਲਾਂ ਵਿੱਚ 6ਵੀਂ ਤੋਂ 8ਵੀਂ ਜਮਾਤਾਂ ਲਈ ਮਨਾਇਆ ਜਾਵੇ,ਨੋ ਬੈਗ ਡੇ ਦੌਰਾਨ ਵਿਭਾਗ ਵੱਲੋਂ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਪੱਤਰ ਰਾਹੀਂ ਹਰ ਸਕੂਲ ਤੱਕ ਪੁੱਜਦਾ ਕਰ ਦਿੱਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਦੱਸੀਆਂ ਗਤੀਵਿਧੀਆਂ ਕਰਵਾਉਣ ਤੋਂ ਪਹਿਲਾ ਸਕੂਲ ਮੁੱਖੀ ਇਸ ਦੇ ਸਫਲ ਸੰਚਾਲਨ ਲਈ ਯੋਜਨਾਬੰਦੀ ਕਰੇਗਾ ਤਾਂ ਜੋ ਸਕੂਲ ਵਿੱਚ ਅਨੁਸ਼ਾਸਨ ਬਣਿਆ ਰਹੇ ਅਤੇ ਹਰੇਕ ਵਿਦਿਆਰਥੀ ਦੀ ਇਸ ਗਤੀਵਿਧੀ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ।
ਇਸ ਤੋਂ ਇਲਾਵਾ ਸਕੂਲ ਆਪਣੇ ਪੱਧਰ ਤੇ ਵੀ ਗਤੀਵਿਧੀਆਂ ਕਰਵਾ ਸਕਦੇ ਹਨ ਜੋ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਮਦਦਗਾਰ ਹੋਣ। ਇਹ ਗਤੀਵਿਧੀਆਂ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਸਹਿ-ਅਕਾਦਮਿਕ ਵਿਕਾਸ ਵਿੱਚ ਸਹਾਈ ਹੋਣ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News