Total views : 5506749
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਬਾਰਡਰ ਨਿਊਜ ਸਰਵਿਸ
ਨੈਸ਼ਨਲ ਹਾਈਵੇ ਨੰਬਰ 54 ਤੋਂ ਆਲਟੋ ਕਾਰ ਸਵਾਰ ਦੋ ਜਣਿਆਂ ਕੋਲੋਂ ਪਿਸਤੋਲ ਦੀ ਨੋਕ ’ਤੇ ਪਰਸ ਅਤੇ ਕਾਰ ਦੀ ਚਾਬੀ ਖੋਹ ਕੇ ਫਰਾਰ ਹੋਏ ਜੈੱਨ ਕਾਰ ਸਵਾਰ ਦੋ ਲੁਟੇਰਿਆਂ ਨਾਲ ਇਕ ਬਾਗ ਵਿਚ ਪੁਲਿਸ ਦੀ ਮੁੱਠ ਭੇੜ ਹੋ ਗਈ। ਜਿਸ ਦੌਰਾਨ ਲੁਟੇਰਿਆਂ ਵੱਲੋਂ ਚਲਾਈ ਗਈ ਗੋਲੀ ਪੁਲਿਸ ਪਾਰਟੀ ਵਿਚ ਸ਼ਾਮਲ ਪੰਜਾਬ ਪੁਲਿਸ ਦੇ ਜਵਾਨ ਦੀ ਪੱਗ ਵਿੱਚੋਂ ਜਿਥੇ ਆਰ ਪਾਰ ਹੋ ਗਈ। ਉਥੇ ਹੀ ਜਵਾਬੀ ਗੋਲੀਬਾਰੀ ਦੌਰਾਨ ਇਕ ਲੁਟੇਰੇ ਦੀ ਲੱਤ ਵਿਚ ਗੋਲੀ ਲੱਗੀ। ਜਦੋਕਿ ਦੂਸਰਾ ਲੁਟੇਰਾ ਸੰਘਣੇ ਬਾਗ ਦੀ ਆੜ ’ਚ ਫਰਾਰ ਹੋ ਗਿਆ। ਮੁਕਾਬਲੇ ਵਾਲੀ ਜਗ੍ਹਾ ’ਤੇ ਐੱਸਐੱਸਪੀ ਅਭੀਮੰਨਿਊ ਰਾਣਾ, ਐੱਸਪੀ ਇਨਵੈਸਟੀਗੇਸ਼ਨ ਅਜੈਰਾਜ ਸਿੰਘ, ਡੀਐੱਸਪੀ ਪ੍ਰੀਤਇੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਥਾਣਿਆਂ ਦੇ ਮੁਖੀ ਪੁਲਿਸ ਟੀਮਾਂ ਸਮੇਤ ਪਹੁੰਚ ਗਏ। ਮੁਕਾਬਲੇ ਦੌਰਾਨ ਜਖਮੀ ਹੋਏ ਲੁਟੇਰੇ ਨੂੰ ਕਾਬੂ ਕਰਕੇ ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਮੌਕੇ ’ਤੇ ਪੁੱਜੇ ਐੱਸਐੱਸਪੀ ਅਭੀਮੰਨਿਊ ਰਾਣਾ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਨੰਬਰ 54 ’ਤੇ ਪੈਂਦੇ ਇਕ ਪੈਟਰੋਲ ਪੰਪ ਕੋਲ ਜੈੱਨ ਸਵਾਰ ਦੋ ਲੁਟੇਰਿਆਂ ਨੇ ਆਲਟੋ ਕਾਰ ਵਿਚ ਸਵਾਰ ਬਖਸ਼ੀਸ਼ ਸਿੰਘ ਵਾਸੀ ਰੱਖ ਸੇਰੋਂ ਤੇ ਇਕ ਹੋਰ ਵਿਅਕਤੀ ਨੂੰ ਰੋਕਿਆ ਤੇ ਪਿਸਤੋਲ ਦੀ ਨੋਕ ’ਤੇ ਉਨ੍ਹਾਂ ਕੋਲੋਂ ਦਸ ਹਜਾਰ ਦੀ ਨਕਦੀ ਖੋਹ ਲਈ ਉਕਤ ਲੋਕਾਂ ਨੇ ਉਸਦੀ ਕਾਰ ਵੀ ਖੋਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਦੋਵੇਂ ਲੁਟੇਰੇ ਨਕਦੀ ਤੇ ਕਾਰ ਦੀ ਚਾਬੀ ਲੈ ਕੇ ਪੱਟੀ ਵੱਲ ਨੂੰ ਫਰਾਰ ਹੋ ਗਏ। ਇਸੇ ਦੌਰਾਨ ਸੂਚਨਾ ਮਿਲਣ ’ਤੇ ਥਾਣਾ ਹਰੀਕੇ ਦੇ ਮੁਖੀ ਕਸ਼ਮੀਰ ਸਿੰਘ ਨੇ ਇਨ੍ਹਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ। ਜਦੋਕਿ ਥਾਣਾ ਸਦਰ ਪੱਟੀ ਦੇ ਮੁਖੀ ਗੁਰਚਰਨ ਸਿੰਘ ਨੂੰ ਵੀ ਸੂਚਿਤ ਕੀਤਾ।
ਲੁਟੇਰੇ ਜੈੱਨ ਕਾਰ ਕੱਚੇ ਰਸਤੇ ’ਤੇ ਉਤਾਰ ਕੇ ਜਿੰਦਾਵਾਲਾ ਪਿੰਡ ਦੇ ਬਾਗ ਵਿਚ ਜਾ ਵੜੇ। ਪੁਲਿਸ ਨੇ ਜਦੋਂ ਘੇਰਾ ਪਾਇਆ ਤਾਂ ਲੁਟੇਰਿਆਂ ਨੇ ਫਾਇਰ ਕਰ ਦਿੱਤਾ। ਜੋ ਟੀਮ ਵਿਚ ਸ਼ਾਮਲ ਪੰਜਾਬ ਹੋਮਗਾਰਡ ਇਕ ਜਵਾਨ ਦੀ ਪੱਗ ਵਿਚ ਲੱਗਾ। ਜਦੋਂ ਪੁਲਿਸ ਨੇ ਜਵਾਬੀ ਗੋਲੀ ਚਲਾਈ ਤਾਂ ਇਕ ਲੁਟੇਰੇ ਦੀ ਲੱਤ ਵਿਚ ਲੱਗੀ। ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਤਰਨਤਾਰਨ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਜਖਮੀ ਹੋਏ ਲੁਟੇਰੇ ਦੀ ਪਛਾਣ ਅੰਗਰੇਜ਼ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਦੀਨੇਵਾਲ ਵਜੋਂ ਹੋ ਹੈ। ਜਦੋਕਿ ਦੂਸਰਾ ਲੁਟੇਰਾ ਗੁਰਭੇਜ ਸਿੰਘ ਵਾਸੀ ਪਿੰਡ ਧਾਰੜ ਬਾਗ ਵਿਚ ਸੰਘਣੇ ਰੁੱਖਾਂ ਦੀ ਆੜ ਲੈਂਦਾ ਹੋਇਆ ਫਰਾਰ ਹੋ ਗਿਆ। ਮੌਕੇ ਤੋਂ ਇਕ 32 ਬੋਰ ਦਾ ਪਿਸਟਲ ਤੇ ਲੁਟੇਰਿਆਂ ਦੀ ਜੈੱਨ ਕਾਰ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਨੇ ਦੱਸਿਆ ਕਿ ਲੁਟੇਰਿਆਂ ਉੱਪਰ ਪਹਿਲਾਂ ਵੀ ਲੁੱਟ ਖੋਹ ਦੇ ਪੰਜ ਮੁਕੱਦਮੇਂ ਦਰਜ ਹਨ ਅਤੇ ਇਹ ਲੋਕ ਜੇਲ੍ਹ ਵੀ ਕੱਟ ਕੇ ਆਏ ਹਨ। ਦੋਵਾਂ ਵਿਰੁੱਧ ਥਾਣਾ ਹਰੀਕੇ ਪੱਤਣ ’ਚ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਦਾ ਕਿਸੇ ਗੈਂਗ ਨਾਲ ਸਬੰਧ ਤਾਂ ਨਹੀਂ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-