ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅੱਜ ਸਵੇਰੇ ਅਚਨਚੇਤ ਰਜਿਸਟਰਾਰ ਦਫਤਰ ਅੰਮ੍ਰਿਤਸਰ ਇੱਕ, ਦੋ ਅਤੇ ਤਿੰਨ ਪਹੁੰਚ ਕੇ ਕੀਤੀ ਚੈਕਿੰਗ

4675343
Total views : 5506905

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸ਼ਾਕਸ਼ੀ ਸਾਹਨੀ ਨੇ ਅੱਜ ਸਵੇਰੇ ਅਚਨਚੇਤ ਰਜਿਸਟਰਾਰ ਦਫਤਰ ਅੰਮ੍ਰਿਤਸਰ ਇੱਕ, ਦੋ ਅਤੇ ਤਿੰਨ ਪਹੁੰਚ ਕੇ ਚੈਕਿੰਗ ਕੀਤੀ। ਉਹਨਾਂ ਨੇ ਇਸ ਮੌਕੇ ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਮਿਲ ਕੇ ਉਹਨਾਂ ਦੀ ਫੀਡਬੈਕ ਵੀ ਵਿਭਾਗ ਅਤੇ ਦਫਤਰਾਂ ਬਾਰੇ ਲਈ। ਇਸ ਤੋਂ ਇਲਾਵਾ ਉਹਨਾਂ ਨੇ ਕੱਲ ਹੋਈਆਂ ਰਜਿਸਟਰੀਆਂ ਦਾ ਰਿਕਾਰਡ ਵੇਖਿਆ ਅਤੇ ਹਦਾਇਤ ਕੀਤੀ ਕਿ ਰਜਿਸਟਰੀ ਉਸੇ ਦਿਨ ਦਸਤਖ਼ਤ ਕਰਕੇ ਮਾਲਕਾਂ ਦੇ ਹਵਾਲੇ ਕੀਤੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ ।

ਰਜਿਸਟਰੀਆਂ ਉਸੇ ਦਿਨ ਦਸਤਖਤ ਕਰਨ ਤੋਂ ਬਾਅਦ ਮਾਲਕਾਂ ਹਵਾਲੇ ਕਰਨ ਦੀ ਕੀਤੀ ਹਦਾਇਤ

ਇਸ ਤੋਂ ਇਲਾਵਾ ਤੁਰੰਤ ਸਾਰੀਆਂ ਰਜਿਸਟਰੀਆਂ ਇੰਤਕਾਲ ਲਈ ਫਾਰਵਰਡ ਕੀਤੀਆਂ ਜਾਣ। ਇਸੇ ਦੌਰਾਨ ਉਹਨਾਂ ਨੇ ਕੱਲ ਰਜਿਸਟਰਾਰ ਦਫਤਰ ਵਿੱਚ ਪਹੁੰਚੇ ਜਿਲਾ ਵਾਸੀ ਸੁਖਵਿੰਦਰ ਕੌਰ ਜਿਨਾਂ ਨੇ ਕੱਲ ਕੋਈ ਲੀਜ ਕਰਵਾਈ ਸੀ, ਨੂੰ ਫੋਨ ਕਰਕੇ ਉਹਨਾਂ ਕੋਲੋਂ ਰਜਿਸਟਰਾਰ ਦਫਤਰ ਵਿੱਚ ਹੋਏ ਤਜਰਬੇ ਬਾਰੇ ਵੇਰਵੇ ਲਏ।


ਡਿਪਟੀ ਕਮਿਸ਼ਨਰ ਨੇ ਵੇਖਿਆ ਕਿ ਰਜਿਸਟਰਾਰ ਦਫਤਰ ਵਿੱਚ ਲੱਗੀ ਡਿਸਪਲੇ ਜਿਸ ਉੱਤੇ ਰਜਿਸਟਰਰੀ ਕਰਵਾਉਣ ਆਏ ਲੋਕਾਂ ਨੂੰ ਨੰਬਰ ਦਿੱਤਾ ਜਾਂਦਾ ਹੈ, ਖਰਾਬ ਸੀ ਤਾਂ ਉਹਨਾਂ ਨੇ ਤੁਰੰਤ ਹੀ ਇਸ ਨੂੰ ਬਦਲਣ ਦੀ ਹਦਾਇਤ ਕੀਤੀ।

ਇਸ ਤੋਂ ਇਲਾਵਾ ਉਨਾਂ ਨੇ ਰਿਕਾਰਡ ਸਾਂਭਣ ਲਈ ਜਰੂਰੀ ਅਲਮਾਰੀਆਂ ਆਦਿ ਦੀ ਘਾਟ ਨੂੰ ਵੇਖਦੇ ਹੋਏ ਇਸ ਦੀ ਮੰਗ ਪੇਸ਼ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਇਹ ਵੀ ਵੇਖਿਆ ਕਿ ਰਜਿਸਟਰਾਰ ਦਫਤਰ ਦੇ ਬਾਹਰ ਵਾਟਰ ਕੂਲਰ ਹੈ ਪਰ ਅੰਦਰ ਵਾਟਰ ਕੂਲਰ ਨਹੀਂ ਹੈ, ਇਸ ਦੀ ਲੋੜ ਵੀ ਉਹਨਾਂ ਪੂਰੀ ਕਰਨ ਲਈ ਹਦਾਇਤ ਕੀਤੀ ਗਈ ।

ਉਹਨਾਂ ਸੰਬੰਧਿਤ ਤਹਿਸੀਲਦਾਰਾਂ ਨੂੰ ਕਿਹਾ ਕਿ ਤੁਸੀਂ ਲੋਕਾਂ ਦੀ ਲੋੜ ਲਈ ਜੋ ਵੀ ਕੰਮ ਜਾਂ ਮੰਗ ਰੱਖੋਗੇ, ਉਹ ਪੂਰੀ ਕੀਤੀ ਜਾਵੇਗੀ ਪਰ ਲੋਕਾਂ ਨੂੰ ਰਜਿਸਟਰਾਰ ਦਫਤਰ ਵਿੱਚ ਖੱਜਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਜ਼ਿਲਾ ਮਾਲ ਅਫਸਰ ਸਰਦਾਰ ਨਵਕੀਰਤ ਸਿੰਘ, ਤਹਿਸੀਲਦਾਰ ਜਗਸੀਰ ਸਿੰਘ, ਤਹਿਸੀਲਦਾਰ ਹਰਕਰਨ ਸਿੰਘ ਅਤੇ ਤਹਿਸੀਲਦਾਰ ਰਾਜਵਿੰਦਰ ਕੌਰ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News