8 ਮਹੀਨੇ ਪਹਿਲਾਂ ਵਿਆਹੀ ਨੂੰਹ ਦਾ ਸਹੁਰੇ ਨੇ ਗਲਾ ਘੁੱਟ ਕੇ ਕੀਤਾ ਕਤਲ ! ਪੁਲਿਸ ਨੇ ਕੇਸ ਦਰਜ ਕਰਕੇ ਸਹੁਰਾ ਕੀਤਾ ਗ੍ਰਿਫਤਾਰ

4677310
Total views : 5510113

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਥਾਣਾਂ ਕੰਬੋਅ  ਅਧੀਨ ਪੈਂਦੇ ਪਿੰਡ ਪੰਡੋਰੀ ਵੜੈਚ ’ਚ ਆਪਣੇ ਪੁੱਤਰ ਦੇ ਪ੍ਰੇਮ ਵਿਆਹ ਤੋਂ ਨਾਰਾਜ਼ ਪਿਤਾ ਨੇ ਆਪਣੀ ਨੂੰਹ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁੱਤਰ ਦੇ ਪ੍ਰੇਮ ਵਿਆਹ ਤੋ ਨਰਾਜ ਸੀ ਮ੍ਰਿਤਕਾ ਦਾ ਸਹੁਰਾ
ਪਿੰਡ ਪੰਡੋਰੀ ਵੜੈਚ ਦੀ ਰਹਿਣ ਵਾਲੀ ਪਰਮਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਲੜਕੀ ਰਾਜਵਿੰਦਰ ਕੌਰ (23) ਦੇ ਤਿੰਨ ਸਾਲ ਪਹਿਲਾਂ ਇਸੇ ਪਿੰਡ ਦੇ ਅੰਬਾ ਨਾਂ ਦੇ ਵਿਅਕਤੀ ਦੇ ਪੁੱਤਰ ਗੋਰੇ ਨਾਲ ਪ੍ਰੇਮ ਸਬੰਧ ਬਣ ਗਏ ਸਨ। ਦੋਵੇਂ ਇਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ।

ਪਰ ਗੋਰੇ ਦਾ ਪਰਿਵਾਰ ਇਸ ਵਿਆਹ ਤੋਂ ਖੁਸ਼ ਨਹੀਂ ਸੀ। ਪਰਿਵਾਰ ਦੇ ਵਿਰੋਧ ਦੇ ਬਾਵਜੂਦ ਗੋਰੇ ਨੇ ਉਸ ਦੀ ਬੇਟੀ ਨਾਲ ਇਸੇ ਸਾਲ ਫਰਵਰੀ ਮਹੀਨੇ ’ਚ ਵਿਆਹ ਕਰ ਲਿਆ। ਉਹ ਕੁਝ ਦਿਨ ਘਰੋਂ ਦੂਰ ਰਿਹਾ ਤੇ ਬਾਅਦ ’ਚ ਵਾਪਸ ਪਿੰਡ ਆ ਕੇ ਵੱਖਰੇ ਕਿਰਾਏ ਦੇ ਮਕਾਨ ’ਚ ਰਹਿਣ ਲੱਗ ਪਿਆ।

ਕੋਈ ਛੇ ਮਹੀਨੇ ਪਹਿਲਾਂ ਗੋਰਾ ਰੁਜ਼ਗਾਰ ਲਈ ਦੁਬਈ ਚਲਾ ਗਿਆ ਸੀ। ਪਰ ਅੰਬਾ ਦੇ ਮਨ ’ਚ ਨੂੰਹ ਰਾਜਵਿੰਦਰ ਕੌਰ ਪ੍ਰਤੀ ਨਫ਼ਰਤ ਬਣੀ ਰਹੀ। ਵੱਖਰੇ-ਵੱਖਰੇ ਰਹਿਣ ਦੇ ਬਾਵਜੂਦ ਰਾਜਵਿੰਦਰ ਤੇ ਉਸ ਦੇ ਸਹੁਰਿਆਂ ਵਿਚਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ। ਸ਼ਨਿਚਵਾਰ ਨੂੰ ਅੰਬਾ ਰਾਜਵਿੰਦਰ ਦੇ ਘਰ ਗਿਆ ਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗਾ। ਰਾਜਵਿੰਦਰ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਫਿਰ ਗਲਾ ਘੁੱਟ ਕੇ ਰਾਜਵਿੰਦਰ ਦੀ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫ਼ਰਾਰ ਹੋ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News