Total views : 5509771
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਨਿਧੜਕ ਆਗੂ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ੍ਰੀ ਅੰਮ੍ਰਿਤਸਰ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਉਹਨਾਂ ਦੇ ਜੱਦੀ ਪਿੰਡ ਜੈਂਤੀਪੁਰ ਵਿਖੇ ਹੋਇਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਹੋਏ ਸ਼ਰਧਾਂਜਲੀ ਸਮਾਰੋਹ ਦੇ ਵਿੱਚ ਜਿੱਥੇ ਹਰ ਧਰਮ ਅਤੇ ਹਰ ਵਰਗ ਨਾਲ ਸਬੰਧਤ ਨੂੰ ਨੁਮਾਇੰਦਿਆ ਨੇ ਵੱਡੇ ਪੱਧਰ ਤੇ ਹਾਜਰੀ ਭਰੀ, ਉੱਥੇ ਨਾਲ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸ਼੍ਰੀ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੇ ਚਾਹੁਣ ਵਾਲੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਹਜ਼ੂਰੀ ਰਾਗੀ ਭਾਈ ਹਰਵਿੰਦਰ ਸਿੰਘ ਅਤੇ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਜਦਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਪਹੁੰਚੇ ਹਜੂਰੀ ਅਰਦਾਸੀਆ ਸਿੰਘ ਵੱਲੋਂ ਅਰਦਾਸ ਕੀਤੀ ਗਈ।
ਹਲਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ-ਚੰਨੀ,ਮਜੀਠੀਆ
ਇਸ ਦੌਰਾਨ ਸਾਬਕਾ ਚੇਅਰਮੈਨ ਸ਼੍ਰੀ ਰਜਿੰਦਰ ਕੁਮਾਰ ਪੱਪੂ ਜੈਤੀਪੁਰ ਨੂੰ ਸ਼ਰਧਾ ਤੇ ਸਤਿਕਾਰ ਦੇ ਫੁੱਲ ਭੇਂਟ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਤੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਵਿਧਾਇਕ ਜੀਵਨਜੋਤ ਕੌਰ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਸਾਬਕਾ ਚੇਅਰਮੈਨ ਸ਼੍ਰੀ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਇੱਕ ਵਿਅਕਤੀ ਨਹੀਂ ਸਨ, ਬਲਕਿ ਇੱਕ ਸੰਸਥਾ ਸਨ, ਕਿਉਂਕਿ ਜਿੰਨੇ ਗੁਣ ਉਹਨਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੇ ਸਨ, ਉਨੇ ਗੁਣ ਕਿਸੇ ਦੇ ਵਿੱਚ ਨਹੀਂ ਹੁੰਦੇ । ਮਜੀਠੀਆ ਅਤੇ ਬੁਲਾਰਿਆਂ ਨੇ ਕਿਹਾ ਕਿ ਪੱਪੂ ਜੈਂਤੀਪੁਰ ਦੇ ਜਾਣ ਨਾਲ ਸਮਾਜ, ਹਲਕੇ ਅਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਲਈ ਉਹਨਾਂ ਦੇ ਸਪੁੱਤਰ ਐਡਵੋਕੇਟ ਅਮਨਦੀਪ ਜੈਤੀਪੁਰ ਅਤੇ ਸਰਪੰਚ ਸੰਦੀਪ ਕਾਲੂ ਜੈਂਤੀਪੁਰ ਨੂੰ ਤਗੜੇ ਹੋ ਕੇ ਸਾਬਕਾ ਚੇਅਰਮੈਨ ਪੱਪੂ ਜੈਤੀਪੁਰ ਦੇ ਪਾਏ ਹੋਏ ਪੂਰਨਿਆਂ ਤੇ ਚਲਦਿਆਂ ਅੱਗੇ ਵਧਣਾ ਚਾਹੀਦਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਐਡਵੋਕੇਟ ਅਮਨਦੀਪ ਜੈੰਤੀਪੁਰ ਵੱਲੋਂ ਕਰਦਿਆਂ ਕਿਹਾ ਗਿਆ ਕਿ ਜੋ ਪਿਆਰ ਅਤੇ ਸਤਿਕਾਰ ਸਾਬਕਾ ਚੇਅਰਮੈਨ ਸ਼੍ਰੀ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਵੱਲੋਂ ਸਾਰੇ ਸਾਥੀਆਂ ਨੂੰ ਦਿੱਤਾ ਜਾਂਦਾ ਰਿਹਾ ਹੈ, ਉਹ ਪਿਆਰ ਤੇ ਸਤਿਕਾਰ ਹਮੇਸ਼ਾ ਸਾਡੇ ਵੱਲੋਂ ਵੀ ਸਾਰਿਆਂ ਨੂੰ ਦਿੱਤਾ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਸਬ ਇੰਸਪੈਕਟਰ ਓਂਕਾਰ ਸਿੰਘ ਵੱਲੋਂ ਬਖੂਬੀ ਢੰਗ ਦੇ ਨਾਲ ਨਿਭਾਈ ਗਈ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਅਤੇ ਅਕਾਲੀ ਲੀਡਰਸ਼ਿਪ, ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ ਅਤੇ ਬਾਬਾ ਹਿੰਮਤ ਪ੍ਰਕਾਸ਼ ਸਰਹਾਲੇ ਵਾਲੇ ਵੱਲੋਂ ਐਡਵੋਕੇਟ ਅਮਨਦੀਪ ਜੈੰਤੀਪੁਰ ਨੂੰ ਪੱਗ ਅਤੇ ਸਿਰਪਾਉ ਭੇਂਟ ਕੀਤੇ ਗਏ । ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਸਾਬਕਾ ਮੰਤਰੀ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਾਬਕਾ ਮੰਤਰੀ ਅਨਿਲ ਜੋਸ਼ੀ , ਸਾਬਕਾ ਮੰਤਰੀ ਤੇ ਵਿਧਾਇਕ ਅਰੁਣਾ ਚੌਧਰੀ, ਅਸ਼ੋਕ ਚੌਧਰੀ ਨਗਰ ਨਿਗਮ ਦੇ ਮੇਅਰ ਸੁੱਖਦੀਪ ਸਿੰਘ ਸੁੱਖ ਤੇਜਾ, ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਰਮਨਦੀਪ ਸਿੰਘ ਸੰਧੂ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਅਵਨੀਤਪਾਲ ਸਿੰਘ ਢੀਂਡਸਾ, ਗੁਲਸ਼ਨ ਕੁਮਾਰ ਮਾਰਬਲ ਵਾਲੇ, ਸਰਪੰਚ ਰਜਿੰਦਰ ਸਿੰਘ ਬੱਲਾ ਬਿਸ਼ਨੀਵਾਲ, ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਹਰਸਿਮਰਨ ਸਿੰਘ ਹੀਰਾ ਵਾਲੀਆ, ਉਦੇਵੀਰ ਸਿੰਘ ਰੰਧਾਵਾ, ਸਾਬਕਾ ਮੰਤਰੀ ਅਸ਼ਵਨੀ ਸੇਖੜੀ, ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਸਾਬਕਾ ਚੇਅਰਮੈਨ ਸੁਖਬੀਰ ਸਿੰਘ ਵਾਹਲਾ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਸਰਪੰਚ ਗੁਰਮੀਤ ਸਿੰਘ ਬੱਲ, ਤਲਬੀਰ ਸਿੰਘ ਗਿੱਲ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ , ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਹਲਕਾ ਇੰਚਾਰਜ ਰਾਜਨਬੀਰ ਸਿੰਘ ਘੁਮਾਣ, ਗੁਰਪ੍ਰਤਾਪ ਸਿੰਘ ਟਿੱਕਾ, ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਇੰਦਰਜੀਤ ਸਿੰਘ ਰੰਧਾਵਾ, ਕੌਂਸਲਰ ਹਰਿੰਦਰ ਸਿੰਘ, ਕੌਂਸਲਰ ਕਸਤੂਰੀ ਲਾਲ ਕਾਲਾ, ਕੌਂਸਲਰ ਜਰਮਨਜੀਤ ਸਿੰਘ ਬਾਜਵਾ, ਕੌਂਸਲਰ ਸੁੱਚਾ ਸਿੰਘ, ਯੂਥ ਆਗੂ ਸ਼ਿਵਾ, ਰਜਨੀਸ਼ ਸ਼ਰਮਾ ਪ੍ਰਧਾਨ ਸੇਵਾ ਦਲ, ਰਮਨ ਨਾਇਰ, ਨਰਿੰਦਰ ਮਹਿਤਾ, ਸੁਖਵਿੰਦਰ ਸਿੰਘ ਬੱਲ, ਮਨਜਿੰਦਰ ਸਿੰਘ ਬੱਲ, ਚੇਅਰਮੈਨ ਅਰਵਿੰਦ ਖੋਸਲਾ , ਅਮਰਿੰਦਰ ਸਿੰਘ ਚੀਮਾ, ਸਿਟੀ ਕਾਂਗਰਸ ਦੇ ਪ੍ਰਧਾਨ ਕੌਂਸਲਰ ਸੰਜੀਵ ਸ਼ਰਮਾ, ਰਕੇਸ਼ ਗੋਇਲ, ਤਹਿਸੀਲਦਾਰ ਰੰਧਾਵਾ, ਸੱਜਣ ਸਿੰਘ ਏ ਬੀ ਟੀ ਸੀ ਟਰਾਂਸਪੋਰਟ ਵਾਲੇ, ਇੰਸਪੈਕਟਰ ਗੁਰਵਿੰਦਰ ਸਿੰਘ ਦਾਰਾ, ਚੇਅਰਮੈਨ ਸਤਿੰਦਰ ਸਿੰਘ ਜਾਂਗਲਾ, ਹਰਜੀਤ ਸਿੰਘ ਢਿੱਲੋਂ ਯੂਐਸਏ, ਸਰਪੰਚ ਪਰਮਜੀਤ ਸਿੰਘ ਮਰੜ੍ਹ, ਅਸ਼ਵਨੀ ਕੁਮਾਰ ਜੈੰਤੀਪੁਰ, ਰਾਹੁਲ ਭੱਲਾ, ਐਕਸੀਅਨ ਸੁਖਦੇਵ ਸਿੰਘ, ਦਿਨੇਸ਼ ਬੱਸੀ, ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਡਿਪਟੀ ਮੇਅਰ ਚੰਦਰਕਾਂਤਾ, ਵਿਜੈ ਕੁਮਾਰ ਬੈਂਸ, ਕੌਂਸਲਰ ਮਾਸਟਰ ਸੰਜੀਵ , ਕੌਂਸਲਰ ਬੱਬੀ ਸੇਖੜੀ, ਪ੍ਰਧਾਨ ਰੁਪਿੰਦਰ ਸਿੰਘ ਮਜੀਠਾ, ਭੋਲਾ ਪੁਰੀ, ਹਰਬੀਰ ਸਿੰਘ ਮਸਾਣੀਆਂ, ਵਿੱਕੀ ਭੰਡਾਰੀ ਚਵਿੰਡਾ ਦੇਵੀ, ਭੁਪਿੰਦਰ ਸਿੰਘ ਬਿੱਟੂ ਚਵਿੰਡਾ ਦੇਵੀ, ਪਵਨ ਕੁਮਾਰ ਪੰਮਾ ਨੰਬਰਦਾਰ ਜੈਂਤੀਪੁਰ, ਯਾਦਵਿੰਦਰ ਸਿੰਘ ਭੁੱਲਰ, ਜੀ ਐਮ ਗੁਰਪ੍ਰੀਤ ਸਿੰਘ ਗੋਪੀ ਉੱਪਲ, ਜਸਪਾਲ ਸਿੰਘ ਤਤਲਾ, ਡਾਕਟਰ ਮਨਜੀਤ ਸਿੰਘ ਰੰਧਾਵਾ, ਜਗਜੀਤ ਸਿੰਘ ਬੱਬਰ, ਸੰਨੀ ਬੱਬਰ, ਅਸ਼ੋਕ ਲੂਥਰਾ ਕੌਂਸਲਰ ਰਾਜ ਕੁਮਾਰ ਰਾਜੂ, ਭੁਪਿੰਦਰ ਸਿੰਘ ਨਾਮਧਾਰੀ, ਰਾਕੇਸ਼ ਤੂਲੀ ਸਮੇਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਭਰ ਤੋਂ ਪੰਚ ਸਰਪੰਚ ਅਤੇ ਸ਼੍ਰੀ ਰਜਿੰਦਰ ਕੁਮਾਰ ਪੱਪੂ ਜੈੰਤੀਪੁਰ ਨੂੰ ਪਿਆਰ ਕਰਨ ਵਾਲੇ ਸੱਜਣ ਮਿੱਤਰ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-