ਖਾਲਸਾ ਕਾਲਜ ਨਰਸਿੰਗ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

4675245
Total views : 5506768

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

ਖਾਲਸਾ ਕਾਲਜ ਆਫ ਨਰਸਿੰਗ ਵਿਖੇ ਰੈੱਡ ਰਿਬਨ ਕਲੱਬ, ਅੰਮ੍ਰਿਤਸਰ ਅਤੇ ਹਿਊਮਨਿਟੀ ਬਲੱਡ ਸੈਂਟਰ ਦੇ ਸਹਿਯੋਗ ਨਾਲ ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਏ ਇਸ ਖੂਨਦਾਨ ਕੈਂਪ ਮੌਕੇ ਨਰਾਇਣਗੜ੍ਹ ਤੋਂ ਐਸ. ਐਮ. ਓ., ਸੀ. ਐਚ. ਸੀ. ਡਾ. ਹਰਪ੍ਰੀਤ ਕੌਰ ਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਦ ਕਿ ਉਕਤ ਖੂਨਦਾਨ ਕੈਂਪ ’ਚ ਹਿਊਮਨਿਟੀ ਬਲੱਡ ਸੈਂਟਰ ਦੇ ਮੁੱਖੀ ਡਾ. ਰੂਪਾਲੀ ਢੀਂਗਰਾ ਅਤੇ ਦਾਨਿਸ਼ ਗੁਪਤਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਿੱਸਾ ਲਿਆ।

ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਆਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕਰਨ ਉਪਰੰਤ ਕਿਹਾ ਕਿ ਰੋਜ਼ਾਨਾ ਦੁਰਘਟਨਾਵਾਂ ਅਤੇ ਬਿਮਾਰੀਆਂ ਦੇ ਵੱਧਣ ਕਾਰਨ ਨਿਰੰਤਰ ਖੂਨ ਦੀ ਜ਼ਰੂਰਤ ਪੈਂਦੀ ਹੈ।ਪਰ ਸਮੇਂ ਸਿਰ ਖੂਨ ਦਾ ਪ੍ਰਬੰਧ ਨਾ ਹੋਣ ਕਾਰਨ ਲਗਾਤਾਰ ਹਰ ਦਿਨ 12000 ਲੋਕ ਮੌਤ ਦੇ ਮੂੰਹ ’ਚ ਜਾ ਰਹੇ ਹਨ। ਇਸ ਲਈ ਮਨੁੱਖਤਾ ਦੀ ਭਲਾਈ ਅਤੇ ਆਪਣੇ ਫਰਜ਼ ਨੂੰ ਧਿਆਨ ’ਚ ਰੱਖਦਿਆਂ ਅੱਜ ਕਾਲਜ ਵਿਖੇ ਉਕਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਜੋ ਸਮੇਂ ਰਹਿੰਦਿਆਂ ਜਰੂਰਤਮੰਦ ਦੀ ਖੂਨ ਦੀ ਘਾਟ ਨੂੰ ਪੂਰਾ ਕਰਕੇ ਉਸ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਡਾ. ਵਾਲੀਆ ਨੇ ਕਿਹਾ ਕਿ ਖੂਨਦਾਨ ਜੀਵਿਤ ਮਨੁੱਖ ਵੱਲੋਂ ਕੀਤਾ ਜਾਂਦਾ ਇਕਲੌਤਾ ਮਹਾਂਦਾਨ ਹੈ ਅਤੇ ਮਨੁੱਖੀ ਖੂਨ ਲੋੜਵੰਦਾਂ ਲਈ ਅਜਿਹੀ ਦਰੁਲੱਭ ਦਾਤ ਹੈ, ਜਿਸ ਨਾਲ ਲੱਖਾਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।ਇਸ ਮੌਕੇ ਡਾ. ਢੀਂਗਰਾ ਅਤੇ ਸ੍ਰੀ ਗੁਪਤਾ ਵੱਲੋਂ ਆਪਣੀ ਟੀਮ ਦੇ ਸਹਿਯੋਗ ਨਾਲ 30 ਤੋਂ ਵਧੇਰੇ ਵਿਦਿਆਰਥੀਆਂ ਦੁਆਰਾ ਸਵੈ—ਇੱਛਤ ਖੂਨਦਾਨ ਇਕੱਠਾ ਕੀਤਾ ਗਿਆ।ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਡਾ. ਵਾਲੀਆ ਨਾਲ ਮਿਲ ਕੇ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਰਿਫਰੈਂਸ਼ਮੈਂਟ, ਮੈਡਲ ਅਤੇ ਸਰਟੀਫਿਕੇਟ ਵੀ ਤਕਸੀਮ ਕੀਤੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News